ਕੂਚ ਬਿਹਾਰ ਵਰਗੀਆਂ ਘਟਨਾਵਾਂ ਦੁਹਰਾਉਣ ਦੀਆਂ ਧਮਕੀਆਂ ਦੇਣ ਵਾਲਿਆਂ ’ਤੇ ਸਿਆਸੀ ਪਾਬੰਦੀ ਲਗਾਈ ਜਾਵੇ: ਮਮਤਾ

ਕੂਚ ਬਿਹਾਰ ਵਰਗੀਆਂ ਘਟਨਾਵਾਂ ਦੁਹਰਾਉਣ ਦੀਆਂ ਧਮਕੀਆਂ ਦੇਣ ਵਾਲਿਆਂ ’ਤੇ ਸਿਆਸੀ ਪਾਬੰਦੀ ਲਗਾਈ ਜਾਵੇ: ਮਮਤਾ

ਰਾਣਾਘਾਟ, 12 ਅਪਰੈਲ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੂਬੇ ਦੇ ਭਾਜਪਾ ਆਗੂਆਂ ’ਤੇ ਸੋਮਵਾਰ ਨੂੰ ਨਿਸ਼ਾਨਾ ਸੇਧਦਿਆਂ ਕਿਹਾ ਕਿ ਜਿਹੜੇ ਲੋਕ ਕੂਚ ਬਿਹਾਰ ਵਰਗੀਆਂ ਘਟਨਵਾਂ ਦੁਹਰਾਉਣ ਦੀ ਧਮਕੀ ਦੇ ਰਹੇ ਹਨ, ਉਨ੍ਹਾਂ ’ਤੇ ਸਿਆਸੀ ਤੌਰ ’ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਹ ਆਗੂ ਕਿਸ ਤਰਾਂ ਦੇ ਇਨਸਾਨ ਹਨ, ਜਿਹੜੇ ਇਹ ਕਹਿੰਦੇ ਹਨ ਕਿ ਸੀਤਲਕੂਚੀ ਵਰਗੀਆਂ ਹੋਰ ਘਟਨਾਵਾਂ ਹੋਣਗੀਆਂ ਅਤੇ ਮਿ੍ਤਕਾਂ ਦੀ ਗਿਣਤੀ ਵਧ ਹੋਣੀ ਚਾਹੀਦੀ ਸੀ। ਉਹ ਨਦੀਆ ਜ਼ਿਲ੍ਹੇ ਦੇ ਰਾਣਾਘਾਟ ਵਿੱਚ ਇਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਆਪਣੇ ਵਰਕਰਾਂ ਅਤੇ ਆਗੂਆਂ ਨੂੰ ਮਾਰ ਕੇ ਉਨ੍ਹਾਂ ਦੇ ਵਾਹਨਾਂ ਦੀ ਭੰਨਤੋੜ ਕਰ ਰਹੀ ਹੈ ਤਾਂ ਜੋ ਤਿ੍ਣਮੂਲ ਦਾ ਅਕਸ ਖ਼ਰਾਬ ਕੀਤਾ ਜਾ ਸਕੇ। ਉਨ੍ਹਾਂ ਕਿਹਾ, ‘‘ ਸੀਆਈਐਸਐਫ ਦੀ ਗੋਲੀਬਾਰੀ ਵਿੱਚ ਚਾਰ ਲੋਕਾਂ ਦੀ ਹੱਤਿਆ ਦੀ ਸਾਜ਼ਿਸ਼ ਰਚਣ ਤੋਂ ਪਹਿਲਾਂ ਕਾਤਲਾਂ ਦੀ ਪਾਰਟੀ ਭਾਜਪਾ ਨੇ ਇਕ ਰਾਜਬੰਗਸ਼ੀ ਫਿਰਕੇ ਦੇ ਭਰਾ ਦਾ ਕਤਲ ਕੀਤਾ। ਇਸ ਤੋਂ ਇਲਾਵਾ ਸੀਤਲਕੂਚੀ ਵਿੱਚ ਅਣਪਛਾਤੇ ਲੋਕਾਂ ਨੇ ਇਕ ਮਤਦਾਨ ਕੇਂਦਰ ਦੇ ਬਾਹਰ ਇਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਸੀ।’’ ਉਨ੍ਹਾਂ ਕਿਹਾ, ‘‘ ਸੱਤਾ ’ਤੇ ਕਾਬਜ਼ ਹੋਣ ਬਾਅਦ ਮੈਂ ਘਟਨਾਕ੍ਰਮ ਦੀਆਂ ਕੜੀਆਂ , ਇਸ ਵਿੱਚ ਸ਼ਾਮਲ ਲੋਕਾਂ ਦਾ ਪਤਾ ਲਗਾਉਣ ਲਈ ਜਾਂਚ ਦਾ ਹੁਕਮ ਦੇਵਾਂਗੀ।’’ ਉਨ੍ਹਾਂ ਕਿਹਾ ਕਿ ਭਾਜਪਾ ਨੇ ਅਸਾਮ ਵਿੱਚ 14 ਲੱਖ ਬੰਗਾਲੀਆਂ ਨੂੰ ਹਿਰਾਸਤ ਕੇਂਦਰਾਂ ਵਿੱਚ ਭੇਜਿਆ। ਪੱਛਮੀ ਬੰਗਾਲ ਵਿੱਚ ਜੇ ਭਾਜਪਾ ਸੱਤਾ ਵਿੱਚ ਆ ਗਈ ਤਾਂ ਤੁਹਾਡਾ ਵੀ ਇਹੀ ਹਾਲ ਹੋਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All