ਪੁਲੀਸ ਨੇ ਜੰਮੂ-ਕਸ਼ਮੀਰ ਦੇ ਸਾਂਬਾ ’ਚ ਡਰੋਨ ਰਾਹੀਂ ਸੁੱਟੇ ਆਈਈਡੀ, ਹਥਿਆਰ ਤੇ 5 ਲੱਖ ਰੁਪਏ ਬਰਾਮਦ ਕੀਤੇ : The Tribune India

ਪੁਲੀਸ ਨੇ ਜੰਮੂ-ਕਸ਼ਮੀਰ ਦੇ ਸਾਂਬਾ ’ਚ ਡਰੋਨ ਰਾਹੀਂ ਸੁੱਟੇ ਆਈਈਡੀ, ਹਥਿਆਰ ਤੇ 5 ਲੱਖ ਰੁਪਏ ਬਰਾਮਦ ਕੀਤੇ

ਪੁਲੀਸ ਨੇ ਜੰਮੂ-ਕਸ਼ਮੀਰ ਦੇ ਸਾਂਬਾ ’ਚ ਡਰੋਨ ਰਾਹੀਂ ਸੁੱਟੇ ਆਈਈਡੀ, ਹਥਿਆਰ ਤੇ 5 ਲੱਖ ਰੁਪਏ ਬਰਾਮਦ ਕੀਤੇ

ਜੰਮੂ, 24 ਨਵੰਬਰ

ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਦੀ ਪੁਲੀਸ ਨੇ ਅੱਜ ਸਵੇਰੇ ਡਰੋਨ ਰਾਹੀਂ ਸਰਹੱਦ ਪਾਰੋਂ ਸੁੱਟੀ ਆਈਈਡੀ, ਹਥਿਆਰ ਅਤੇ ਨਕਦੀ ਬਰਾਮਦ ਕੀਤੀ। ਸਥਾਨਕ ਲੋਕਾਂ ਨੇ ਸਵੇਰੇ 6.15 ਵਜੇ ਅੰਤਰਰਾਸ਼ਟਰੀ ਸਰਹੱਦ ਤੋਂ ਕਰੀਬ ਪੰਜ ਕਿਲੋਮੀਟਰ ਦੂਰ ਰਾਮਗੜ੍ਹ ਅਤੇ ਵਿਜੇਪੁਰ ਦੇ ਵਿਚਕਾਰ ਸ਼ੱਕੀ ਪੈਕਟ ਦੇਖਿਆ ਅਤੇ ਪੁਲੀਸ ਨੂੰ ਇਸ ਦੀ ਸੂਚਨਾ ਦਿੱਤੀ। ਪੈਕੇਟ ਵਿੱਚ ਸਟੀਲ ਦੇ ਥੱਲੇ ਵਾਲਾ ਲੱਕੜ ਦਾ ਬਕਸਾ ਸੀ, ਜਿਸ ਵਿੱਚੋਂ ਬੰਬ ਨਿਰੋਧਕ ਦਸਤੇ ਨੇ ਡੇਟੋਨੇਟਰ ਸਮੇਤ ਦੋ ਆਈਈਡੀ, ਦੋ ਚੀਨੀ ਪਿਸਤੌਲ, 60 ਗੋਲੀਆਂ ਨਾਲ ਚਾਰ ਮੈਗਜ਼ੀਨ ਅਤੇ ਪੰਜ ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ। ਨਕਦੀ 500 ਰੁਪਏ ਦੇ ਨੋਟਾਂ ਵਿੱਚ ਸੀ।