DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Sheikh Hasina Sentenced to 10 Years: ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ 10 ਸਾਲ ਕੈਦ ਦੀ ਸਜ਼ਾ

ਬੰਗਲਾਦੇਸ਼ ਦੀ ਅਦਾਲਤ ਨੇ ਪੂਰਬਾਂਚਲ ਨਿਊ ਟਾਊਨ ਸਰਕਾਰੀ ਪ੍ਰਾਜੈਕਟ ਹੇਠ ਪਲਾਟ ਵੰਡ ਵਿੱਚ ਭ੍ਰਿਸ਼ਟਾਚਾਰ ਦੇ ਦੋ ਮਾਮਲਿਆਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਦੋਵਾਂ ਮਾਮਲਿਆਂ ’ਚ ਸ਼ੇਖ ਹਸੀਨਾ ਨੂੰ 5-5 ਸਾਲ ਦੀ...

  • fb
  • twitter
  • whatsapp
  • whatsapp
Advertisement

ਬੰਗਲਾਦੇਸ਼ ਦੀ ਅਦਾਲਤ ਨੇ ਪੂਰਬਾਂਚਲ ਨਿਊ ਟਾਊਨ ਸਰਕਾਰੀ ਪ੍ਰਾਜੈਕਟ ਹੇਠ ਪਲਾਟ ਵੰਡ ਵਿੱਚ ਭ੍ਰਿਸ਼ਟਾਚਾਰ ਦੇ ਦੋ ਮਾਮਲਿਆਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਦੋਵਾਂ ਮਾਮਲਿਆਂ ’ਚ ਸ਼ੇਖ ਹਸੀਨਾ ਨੂੰ 5-5 ਸਾਲ ਦੀ ਸਜ਼ਾ ਸੁਣਾਈ ਗਈ ਹੈ। ਸਰਕਾਰੀ ਬੀਐਸਐਸ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਢਾਕਾ ਦੀ ਵਿਸ਼ੇਸ਼ ਜੱਜ ਦੀ ਅਦਾਲਤ ਦੇ ਜੱਜ ਰਬੀਉਲ ਆਲਮ ਨੇ ਹਸੀਨਾ ਨੂੰ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ।

ਅਦਾਲਤ ਨੇ ਪੂਰਬਾਂਚਲ ਵਿੱਚ ਰਾਜੁਕ ਨਿਊ ਟਾਊਨ ਪ੍ਰਾਜੈਕਟ ਅਧੀਨ ਪਲਾਟਾਂ ਦੀ ਵੰਡ ਵਿੱਚ ਕਥਿਤ ਬੇਨਿਯਮੀਆਂ ਦੇ ਮਾਮਲਿਆਂ ਵਿੱਚ 78 ਸਾਲਾ ਹਸੀਨਾ, ਉਸ ਦੇ ਭਤੀਜੇ ਰਦਵਾਨ ਮੁਜੀਬ ਸਿੱਦੀਕ ਅਤੇ ਉਸ ਦੀ ਭਤੀਜੀਆਂ ਟਿਊਲਿਪ ਰਿਜ਼ਵਾਨਾ ਸਿੱਦੀਕ ਅਤੇ ਅਜ਼ਮੀਨਾ ਸਿੱਦੀਕ ਅਤੇ ਹੋਰਾਂ ਨੂੰ ਸਜ਼ਾ ਸੁਣਾਈ।

Advertisement

ਟਿਊਲਿਪ ਸਿੱਦੀਕ ਨੂੰ ਚਾਰ ਸਾਲ ਦੀ ਕੈਦ ਜਦੋਂ ਕਿ ਰਦਵਾਨ ਮੁਜੀਬ ਸਿੱਦੀਕ ਅਤੇ ਅਜ਼ਮੀਨਾ ਸਿੱਦੀਕ ਨੂੰ ਦੋਵਾਂ ਮਾਮਲਿਆਂ ਵਿੱਚ ਸੱਤ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ।

Advertisement

Advertisement
×