ਨਵੀਂ ਦਿੱੱਲੀ, 21 ਨਵੰਬਰ
ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਅੱਜ ਲਗਾਤਾਰ ਦੂਜਾ ਦਿਨ ਵਾਧਾ ਜਾਰੀ ਰਿਹਾ। ਪੈਟਰੋਲ 15 ਪੈਸੇ ਜਦੋਂਕਿ ਡੀਜ਼ਲ 20 ਪੈਸੇ ਪ੍ਰਤੀ ਲਿਟਰ ਵਧ ਗਿਆ। ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਨਵੇਂ ਵਾਧੇ ਮਗਰੋਂ ਦਿੱਲੀ ਵਿੱਚ ਪੈਟਰੋਲ ਤੇ ਡੀਜ਼ਲ ਦੀ ਕੀਮਤ ਕ੍ਰਮਵਾਰ 81.38 ਰੁਪਏ ਤੇ 70.88 ਰੁਪਏ ਪ੍ਰਤੀ ਲਿਟਰ ਹੋ ਗਈ ਹੈ। -ਪੀਟੀਆਈ