DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਲੋਕ ਸੰਘਰਸ਼ਾਂ ਦਾ Upcoming Elections ’ਤੇ ਅਸਰ ਪਵੇਗਾ: Baby

ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਨੇ ਅੱਜ ਕਿਹਾ ਕਿ ਜੰਤਰ ਮੰਤਰ ’ਤੇ ਵਿਦਿਆਰਥੀ ਅੰਦੋਲਨ ਅਤੇ ਹੋਰ ਲੋਕ ਸੰਘਰਸ਼ਾਂ ਦਾ ਅਗਾਮੀ ਲੋਕ ਵਿਧਾਨ ਸਭਾ ਚੋਣਾਂ ’ਤੇ ਵੱਡਾ ਅਸਰ ਪੈ ਸਕਦਾ ਹੈ। ਇਨ੍ਹਾਂ ਰੋਸ ਵਿਖਾਵਿਆਂ ਨੇ ਨੌਜਵਾਨਾਂ ਅੰਦਰੋਂ ਨਰਿੰਦਰ ਮੋਦੀ ਸਰਕਾਰ, ਆਰ ਐੱਸ...

  • fb
  • twitter
  • whatsapp
  • whatsapp
Advertisement

ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਨੇ ਅੱਜ ਕਿਹਾ ਕਿ ਜੰਤਰ ਮੰਤਰ ’ਤੇ ਵਿਦਿਆਰਥੀ ਅੰਦੋਲਨ ਅਤੇ ਹੋਰ ਲੋਕ ਸੰਘਰਸ਼ਾਂ ਦਾ ਅਗਾਮੀ ਲੋਕ ਵਿਧਾਨ ਸਭਾ ਚੋਣਾਂ ’ਤੇ ਵੱਡਾ ਅਸਰ ਪੈ ਸਕਦਾ ਹੈ। ਇਨ੍ਹਾਂ ਰੋਸ ਵਿਖਾਵਿਆਂ ਨੇ ਨੌਜਵਾਨਾਂ ਅੰਦਰੋਂ ਨਰਿੰਦਰ ਮੋਦੀ ਸਰਕਾਰ, ਆਰ ਐੱਸ ਐੱਸ ਅਤੇ ਇਸ ਦੀ ਲੀਡਰਸ਼ਿਪ ਦਾ ਡਰ ਦੂਰ ਕਰ ਦਿੱਤਾ ਹੈ। ਪਾਰਟੀ ਦੇ ਜਨਰਲ ਸਕੱਤਰ ਐੱਮ ਏ ਬੇਬੀ ਪਾਰਟੀ ਦੀ ਪੋਲਿਟ ਬਿਊਰੋ ਦੀ ਮੀਟਿੰਗ ਤੋਂ ਬਾਅਦ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੰਤਰ ਮੰਤਰ ਅੰਦੋਲਨ ਦਾ ਅਸਰ ਬਿਹਾਰ ਦੀ ਬਾਂਕੀਪੁਰ ਉਪ ਚੋਣ ਵਿੱਚ ਭਾਜਪਾ ਦੀ ਹੋਈ ਹਾਰ ਵਿੱਚ ਪਹਿਲਾਂ ਹੀ ਦੇਖਿਆ ਗਿਆ ਹੈ ਅਤੇ ਉਨ੍ਹਾਂ ਉਮੀਦ ਪ੍ਰਗਟਾਈ ਕਿ ਇਹ ਆਉਣ ਵਾਲੀਆਂ ਰਾਜਾਂ ਦੀਆਂ ਚੋਣਾਂ ਨੂੰ ਵੀ ਪ੍ਰਭਾਵਿਤ ਕਰੇਗਾ। ਬੇਬੀ ਨੇ ਕਿਹਾ, ‘‘ਜੰਤਰ ਮੰਤਰ ’ਤੇ ਸਾਡੇ ਨੌਜਵਾਨਾਂ ਨੇ ਦਿਖਾ ਦਿੱਤਾ ਹੈ ਕਿ ਉਹ ਨਰਿੰਦਰ ਮੋਦੀ, ਅਮਿਤ ਸ਼ਾਹ ਜਾਂ ਆਰ ਐੱਸ ਐੱਸ ਤੋਂ ਨਹੀਂ ਡਰਦੇ। ਦੇਸ਼ ’ਚ ਡਰ ਦਾ ਆਮ ਮਾਹੌਲ ਸੀ ਜਿਸ ਨੂੰ ਰੋਸ ਪ੍ਰਦਰਸ਼ਨ ਨੇ ਦੂਰ ਕਰ ਦਿੱਤਾ।’’ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠਲੇ ਕਿਸਾਨ ਅੰਦੋਲਨ ਨਾਲ ਤੁਲਨਾ ਕਰਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਦੇ ਅੰਦੋਲਨ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰ ਸਕਦੇ ਹਨ, ਖ਼ਾਸਕਰ ਉਨ੍ਹਾਂ ਖੇਤਰਾਂ ਵਿੱਚ ਜਿੱਥੇ ਅਜਿਹੇ ਸੰਘਰਸ਼ ਮਜ਼ਬੂਤ ਹਨ।

Advertisement
Advertisement
×