ਦਿੱਲੀ ਵਿਧਾਨ ਸਭਾ ਹੇਠ ਬਰਤਾਨਵੀ ਕਾਲ ਦੀ ਸੁਰੰਗ ਅਤੇ ਫਾਂਸੀ ਘਰ ਦੇਖ ਸਕਣਗੇ ਲੋਕ

ਅਗਲੇ ਵਰ੍ਹੇ 26 ਜਨਵਰੀਂ ਜਾਂ 15 ਅਗਸਤ ਕੀਤੇ ਜਾ ਸਕਦੇ ਨੇ ਲੋਕ ਅਰਪਣ: ਸਪੀਕਰ ਗੋਇਲ

ਦਿੱਲੀ ਵਿਧਾਨ ਸਭਾ ਹੇਠ ਬਰਤਾਨਵੀ ਕਾਲ ਦੀ ਸੁਰੰਗ ਅਤੇ ਫਾਂਸੀ ਘਰ ਦੇਖ ਸਕਣਗੇ ਲੋਕ

ਦਿੱਲੀ ਵਿਧਾਨ ਸਭਾ ਦੀ ਪੁਰਾਣੀ ਤਸਵੀਰ।

ਨਵੀਂ ਦਿੱਲੀ, 3 ਸਤੰਬਰ

ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਵਿਧਾਨ ਸਭਾ ਅਗਲੇ ਸਾਲ ਬਰਤਾਨਵੀ ਯੁੱਗ ਦੀ ਸੁਰੰਗ ਅਤੇ ਫਾਂਸੀ ਘਰ ਆਮ ਲੋਕਾਂ ਲਈ ਖੋਲ੍ਹ ਦੇਵੇਗੀ। ਉਨ੍ਹਾਂ ਕਿਹਾ ਕਿ ਸੁਰੰਗ ਅਤੇ ਫਾਂਸੀ ਘਰ ਦੋਵੇਂ ਹੀ ਬਰਤਾਨਵੀ ਵਸਤੂਕਲਾ ਮੁਤਾਬਕ ਬਣੇ ਹਨ। ਸ੍ਰੀ ਗੋਇਲ ਨੇ ਕਿਹਾ, ‘ਅਸੀਂ ਅਗਲੇ ਸਾਲ 26 ਜਨਵਰੀ ਤੱਕ ਜਾਂ ਵੱਧ ਤੋਂ ਵੱਧ 15 ਅਗਸਤ ਤੱਕ ਬਰਤਾਨਵੀ ਯੁੱਗ ਦੇ ਕ੍ਰਾਂਤੀਕਾਰੀਆਂ ਲਈ ਫਾਹੇ ਲਾਉਣ ਬਣੇ ਫ਼ਾਂਸੀ ਘਰ ਅਤੇ ਸੁਰੰਗ ਨੂੰ ਆਮ ਲੋਕਾਂ ਲਈ ਖੋਲ੍ਹ ਦੇਵਾਂਗੇ।’ ਉਨ੍ਹਾਂ ਕਿਹਾ ਕਿ ਜਦੋਂ ਵਿਧਾਨ ਸਭਾ ਦਾ ਸੈਸ਼ਨ ਨਹੀਂ ਚੱਲਦਾ ਹੋਇਆ ਕਰੇਗਾ, ਉਸ ਸਮੇਂ ਦੌਰਾਨ ਲੋਕਾਂ ਨੂੰ ਇਹ ਥਾਵਾਂ ਦੇਖਣ ਦੀ ਆਗਿਆ ਹੋਵੇਗੀ।’ ਗੋਇਲ ਨੇ ਕਿਹਾ ਦਿੱਲੀ ਵਿਧਾਨ ਸਭਾ ਦੀ ਜ਼ਮੀਨ ਹੇਠਾਂ ਇਸ ਸੁਰੰਗ ਦਾ ਪਤਾ 2016 ’ਚ ਲੱਗਿਆ ਸੀ। ਉਨ੍ਹਾਂ ਕਿਹਾ ਕਿ ਸੁਰੰਗ ਦੇ ਇਤਿਹਾਸਕ ਮਹੱਤਵ ਹਾਲੇ ਪਤਾ ਨਹੀਂ ਲੱਗਿਆ ਹੈ ਪਰ ਮੰਨਿਆ ਜਾਂਦਾ ਹੈ ਕਿ ਇਹ ਸੁਰੰਗ ਵਿਧਾਨ ਸਭਾ ਨੂੰ ਲਾਲ ਕਿਲ੍ਹੇ ਨਾਲ ਜੋੜਦੀ ਹੈ। ਦਿੱਲੀ ਵਿਧਾਨ ਸਭਾ ਅਤੇ ਲਾਲ ਕਿਲ੍ਹੇ ਵਿਚਾਲੇ 5 ਤੋਂ 6 ਕਿਲੋਮੀਟਰ ਦੀ ਦੂਰੀ ਹੈ। ਗੋਇਲ ਨੇ ਕਿਹਾ, ‘ਅਸੀਂ ਸੁਰੰਗ ਦਾ ਨਵੀਨੀਕਰਨ ਕਰਨ ਜਾਂ ਇਸ ਖੁਦਾਈ ਨਹੀਂ ਕਰਾਂਗੇ, ਕਿਉਂਕਿ ਅਜਿਹਾ ਸੰਭਵ ਨਹੀ ਹੈ। ਇਸ ਕਾਰਨ ਮੈਟਰੋ ਰੇਲ ਵਰਗੀਆਂ ਕਈ ਸਰਗਰਮੀਆਂ ’ਚ ਵਿਘਨ ਪਵੇਗਾ। ਅਸੀਂ ਇਸ ਨੂੰ ਇਸੇ ਤਰ੍ਹਾਂ ਹੀ ਰੱਖਾਂਗੇ।’ ਉਨ੍ਹਾਂ ਕਿਹਾ ਕਿ ਫਾਂਸੀ ਘਰ ਦੀ ਨਵੀਨੀਕਰਨ ਯੋਜਨਾ ’ਤੇ ਕੰਮ ਪਹਿਲਾਂ ਹੀ ਚੱਲ ਰਿਹਾ ਹੈ। ਟੈਂਡਰ ਮੰਗੇ ਗਏ ਹਨ ਅਤੇ ਪੀਡਬਲਿਊਡੀ ਜਲਦੀ ਹੀ ਆਪਣਾ ਕੰਮ ਸ਼ੁਰੂ ਕਰ ਦੇਵੇਗੀ। ਜ਼ਿਕਰਯੋਗ ਹੈ ਦਿੱਲੀ ਵਿਧਾਨ ਸਭਾ ਭਵਨ 1911 ’ਚ ਤਿਆਰ ਹੋਇਆ ਸੀ। ਸਾਲ 1912 ’ਚ ਜਦੋਂ ਰਾਜਧਾਨੀ ਨੂੰ ਕੋਲਕਾਤਾ ਤੋਂ ਦਿੱਲੀ ਤਬਦੀਲ ਕੀਤਾ ਗਿਆ ਤਾਂ ਇਸ ਭਵਨ ਨੂੰ ਕੇਂਦਰੀ ਵਿਧਾਨ ਸਭਾ ਵਜੋਂ ਵਰਤਿਆ ਗਿਆ ਸੀ। ਲਾਲ ਕਿਲ੍ਹੇ ਦਾ ਨਿਰਮਾਣ 17ਵੀਂ ਸਦੀ ’ਚ ਮੁਗਲ ਰਾਜੇ ਸ਼ਾਹਜਹਾਂ ਨੇ ਕਰਵਾਇਆ ਸੀ। -ਏਜੰਸੀ 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਮੁੱਖ ਖ਼ਬਰਾਂ

ਕਿਸਾਨ ਮੋਰਚੇ ਵੱਲੋਂ ਸੁਰੱਖਿਆ ਸਖ਼ਤ ਕਰਨ ਦਾ ਫ਼ੈਸਲਾ

ਕਿਸਾਨ ਮੋਰਚੇ ਵੱਲੋਂ ਸੁਰੱਖਿਆ ਸਖ਼ਤ ਕਰਨ ਦਾ ਫ਼ੈਸਲਾ

ਸੀਸੀਟੀਵੀ ਕੈਮਰੇ ਵਧਾਏ ਜਾਣਗੇ; ਸੁਰੱਖਿਆ ਲਈ ਮੋਰਚਾ ਹੁਣ ਆਪਣੇ ਪੱਧਰ ’ਤ...

ਮੈਂ ਹੀ ਹਾਂ ਕਾਂਗਰਸ ਦੀ ਪ੍ਰਧਾਨ: ਸੋਨੀਆ

ਮੈਂ ਹੀ ਹਾਂ ਕਾਂਗਰਸ ਦੀ ਪ੍ਰਧਾਨ: ਸੋਨੀਆ

ਸੀਡਬਲਿਊਸੀ ਦੀ ਮੀਟਿੰਗ ’ਚ ਅਸੰਤੁਸ਼ਟ ਆਗੂਆਂ ਨੂੰ ਦਿੱਤਾ ਸਪੱਸ਼ਟ ਸੁਨੇਹਾ

ਕਿਸਾਨਾਂ ਨੇ ਦੇਸ਼ ਭਰ ਵਿੱਚ ਭਾਜਪਾ ਆਗੂਆਂ ਦੇ ਪੁਤਲੇ ਸਾੜੇ

ਕਿਸਾਨਾਂ ਨੇ ਦੇਸ਼ ਭਰ ਵਿੱਚ ਭਾਜਪਾ ਆਗੂਆਂ ਦੇ ਪੁਤਲੇ ਸਾੜੇ

* ਉੱਤਰ ਪ੍ਰਦੇਸ਼ ਵਿੱਚ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲਿਆ; ਸਿੰਘੂ ’ਤ...

ਰੰਧਾਵਾ ਵੱਲੋਂ ਸਰਹੱਦੀ ਨਾਕਿਆਂ ਦੀ ਅਚਨਚੇਤੀ ਚੈਕਿੰਗ

ਰੰਧਾਵਾ ਵੱਲੋਂ ਸਰਹੱਦੀ ਨਾਕਿਆਂ ਦੀ ਅਚਨਚੇਤੀ ਚੈਕਿੰਗ

ਪੰਜਾਬ ਪੁਲੀਸ ਸੂਬੇ ਦੀ ਸੁਰੱਖਿਆ, ਅਮਨ ਅਤੇ ਸ਼ਾਂਤੀ ਕਾਇਮ ਰੱਖਣ ਦੇ ਸਮਰ...

ਅਤਿਵਾਦੀ ਹਮਲੇ ’ਚ ਜੇਸੀਓ ਸਮੇਤ ਦੋ ਫੌਜੀ ਸ਼ਹੀਦ

ਅਤਿਵਾਦੀ ਹਮਲੇ ’ਚ ਜੇਸੀਓ ਸਮੇਤ ਦੋ ਫੌਜੀ ਸ਼ਹੀਦ

* ਅਤਿਵਾਦੀਆਂ ਨੇ ਸ੍ਰੀਨਗਰ ਤੇ ਪੁਲਵਾਮਾ ’ਚ ਦੋ ਗ਼ੈਰ-ਕਸ਼ਮੀਰੀ ਲੋਕ ਮਾਰੇ...

ਸ਼ਹਿਰ

View All