DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਲੋਕਾਂ ਨੂੰ ਸਥਿਰ ਸਰਕਾਰ ਦੀ ਅਹਿਮੀਅਤ ਸਮਝ ਆਈ: Modi

12 ਸਾਲਾਂ ਦੇ ਸ਼ਾਸਨ ’ਚ ਦੇਸ਼ ਨੂੰ ਕਾਂਗਰਸ ਦੇ ‘ਫਰੇਬੀ ਜਾਲ’ ਤੋਂ ਮੁਕਤ ਕਰਨ ਦਾ ਦਾਅਵਾ

  • fb
  • twitter
  • whatsapp
  • whatsapp
featured-img featured-img
ਦਿੱਲੀ ਦੇ ਭਾਰਤ ਮੰਡਪਮ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐੱਨ ਡੀ ਏ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਪੀਟੀਆਈ
Advertisement

ਲੋਕਾਂ ਨੂੰ ਸਥਿਰ ਸਰਕਾਰ ਦੀ ਅਹਿਮੀਅਤ ਸਮਝ ਆਈ: Modi

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਹੁਣ ਸਿਆਸੀ ਸਥਿਰਤਾ ਅਤੇ ਸਥਿਰ ਸਰਕਾਰ ਦੇ ਫੈਸਲਾਕੁਨ ਰਵੱਈਏ ਦੀ ਅਹਿਮੀਅਤ ਬਾਰੇ ਸਮਝ ਆ ਗਈ ਹੈ। ਵਿਕਸਤ ਭਾਰਤ ਦਾ ਸੁਪਨਾ ਕਿਸੇ ਇਕ ਵਿਅਕਤੀ ਜਾਂ ਪਾਰਟੀ ਦਾ ਨਹੀਂ ਬਲਕਿ ਇਹ ਦੇਸ਼ ਦੇ ਹਰੇਕ ਵਿਅਕਤੀ ਦਾ ਅਹਿਦ ਬਣ ਗਿਆ ਹੈ। ਉਹ ਇਥੇ ਕੌਮੀ ਜਮਹੂਰੀ ਗੱਠਜੋੜ (ਐੱਨ ਡੀ ਏ) ਦੇ ਭਿਆਲਾਂ ਦੀ ਕਾਨਕਲੇਵ ਨੂੰ ਸੰਬੋਧਨ ਕਰ ਰਹੇ ਸਨ।

Advertisement

ਮੋਦੀ ਨੇ ਕਿਹਾ, ‘‘ਦੇਸ਼ ਦੇ ਲੋਕ ਕੌਮੀ ਪੱਧਰ ਉੱਤੇ ਸਿਆਸੀ ਸਥਿਰਤਾ ਦੀ ਅਹਿਮੀਅਤ ਨੂੰ ਸਮਝ ਗਏ ਹਨ। ਇਹ ਉਨ੍ਹਾਂ ਦੀ ਪ੍ਰੌੜਤਾ ਹੈ ਕਿ ਉਨ੍ਹਾਂ ਮੈਨੂੰ ਇੰਨੇ ਲੰਮੇ ਸਮੇਂ ਲਈ ਸੇਵਾ ਕਰਨ ਦਾ ਮੌਕਾ ਦਿੱਤਾ। 2014 ਤੋਂ ਪਹਿਲਾਂ ਕਈ ਦਹਾਕੇ ਅਸਥਿਰਤਾ ਅਤੇ ਉਥਲ-ਪੁਥਲ ਨਾਲ ਭਰੇ ਸਨ, ਪਰ ਲੋਕ ਹੁਣ ਸਥਿਰ ਸਰਕਾਰ ਦੇ ਕੰਮਕਾਜ ਨੂੰ ਦੇਖ ਰਹੇ ਹਨ ਅਤੇ ਇਸ ਦੇ ਫੈਸਲੇ ਲੈਣ ਦੀ ਸਮਰੱਥਾ ਦੀ ਪ੍ਰਸ਼ੰਸਾ ਕਰ ਰਹੇ ਹਨ।’’ ਮੋਦੀ ਨੇ ਕਿਹਾ ਕਿ 12 ਸਾਲਾਂ ਦੇ ਐੱਨ ਡੀ ਏ ਸ਼ਾਸਨ ਦੀ ਵੱਡੀ ਸਫਲਤਾ ਇਹ ਸੀ ਕਿ ਇਸ ਨੇ ਦੇਸ਼ ਨੂੰ ਕਾਂਗਰਸ ਦੇ ‘ਫ਼ਰੇਬੀ ਜਾਲ’ ਤੋਂ ਮੁਕਤ ਕਰਾਇਆ। ਉਨ੍ਹਾਂ ਕਿਹਾ, ‘‘ਜਦੋਂ ਐੱਨ ਡੀ ਏ 2014 ਵਿੱਚ ਜਿੱਤਿਆ, ਮੈਂ ਕਿਹਾ ਸੀ ਕਿ ਅੱਜ ਆਮ ਆਦਮੀ ਲਈ ਨਵੀਂ ਉਮੀਦ ਦੀ ਸਵੇਰ ਹੈ। ਕਾਂਗਰਸ ਦੇ ਵਿਸ਼ਵਾਸਘਾਤ ਤੋਂ ਬਾਅਦ, ਲੋਕਾਂ ਨੇ ਸਾਡੇ ਵਿੱਚ ਵਿਸ਼ਵਾਸ ਦਿਖਾਇਆ। ਐੱਨ ਡੀ ਏ ਪਰਿਵਾਰ ਦੇ ਰੂਪ ਵਿੱਚ, ਅਸੀਂ ਲੋਕਾਂ ਦੇ ਸਾਡੇ ਉੱਤੇ ਵਿਸ਼ਵਾਸ ਨੂੰ ਮਜ਼ਬੂਤ ​​ਕੀਤਾ ਹੈ।’’ -

Advertisement

ਮੋਦੀ ਦੇ ਰਿਕਾਰਡ ਕਾਰਜਕਾਲ ਦੀ ਕੈਬਨਿਟ ਤੇ ਐੱਨ ਡੀ ਏ ਆਗੂਆਂ ਵੱਲੋਂ ਸ਼ਲਾਘਾ

ਨਵੀਂ ਦਿੱਲੀ: ਲਗਾਤਾਰ ਸਭ ਤੋਂ ਲੰਮੇ ਸਮੇਂ ਤੱਕ ਪ੍ਰਧਾਨ ਮੰਤਰੀ ਅਹੁਦੇ ’ਤੇ ਬਣੇ ਰਹਿਣ ਕਾਰਨ ਨਰਿੰਦਰ ਮੋਦੀ ਨੂੰ ਦੇਸ਼-ਵਿਦੇਸ਼ ਤੋਂ ਵਧਾਈਆਂ ਦੇ ਸੁਨੇਹੇ ਮਿਲ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਜਵਾਹਰ ਲਾਲ ਨਹਿਰੂ ਦੇ ਲਗਾਤਾਰ 4,398 ਦਿਨਾਂ ਤੱਕ ਸੱਤਾ ’ਚ ਬਣੇ ਰਹਿਣ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ਕੇਂਦਰੀ ਕੈਬਨਿਟ ਨੇ ਮਤਾ ਪਾਸ ਕਰ ਕੇ ਉਨ੍ਹਾਂ ਨੂੰ ਖੜ੍ਹੇ ਹੋ ਕੇ ਵਧਾਈਆਂ ਦਿੱਤੀਆਂ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਵਧਾਈ ਦਿੰਦਿਆਂ ਕਿਹਾ ਕਿ ਮੋਦੀ ਦੇ ਸਰਬ ਪੱਖੀ ਨਜ਼ਰੀਏ ਨੇ ਗਰੀਬਾਂ, ਕਿਸਾਨਾਂ ਅਤੇ ਮੱਧ ਵਰਗ ਦੇ ਜੀਵਨ ਨੂੰ ਬਦਲ ਦਿੱਤਾ ਹੈ। ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ, ਸਾਬਕਾ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਤਿਲੰਗਾਨਾ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਸਮੇਤ ਕਈ ਵੱਡੇ ਆਗੂਆਂ ਨੇ ਲੇਖਾਂ ਅਤੇ ਸੋਸ਼ਲ ਮੀਡੀਆ ਰਾਹੀਂ ਇਸ ਨੂੰ ਭਾਰਤੀ ਲੋਕਤੰਤਰ ਦਾ ਮਾਣਮੱਤਾ ਪਲ ਦੱਸਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੋਦੀ ਨੂੰ ‘ਕਰਮਯੋਗੀ’ ਆਖਿਆ। ਆਲਮੀ ਪੱਧਰ ’ਤੇ ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੈਲੋਨੀ, ਸ੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰਾ ਦੀਸਾਨਾਇਕੇ, ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ, ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ, ਅਮਰੀਕੀ ਸਫ਼ੀਰ ਸਰਜੀਓ ਗੋਰ ਅਤੇ ਇਜ਼ਰਾਇਲੀ ਸਫ਼ੀਰ ਰੁਵੇਨ ਅਜ਼ਾਰ ਨੇ ਮੋਦੀ ਦੀ ਮਜ਼ਬੂਤ ਲੀਡਰਸ਼ਿਪ ਦੀ ਤਾਰੀਫ਼ ਕੀਤੀ। -ਪੀਟੀਆਈ

ਮੋਦੀ ਵੱਲੋਂ ਜੰਮੂ ਕਸ਼ਮੀਰ ਦਾ ਰਾਜ ਵਜੋਂ ਦਰਜਾ ਬਹਾਲੀ ਦਾ ਭਰੋਸਾ: ਫਾਰੂਕ

ਸ੍ਰੀਨਗਰ: ਨੈਸ਼ਨਲ ਕਾਨਫਰੰਸ ਦੇ ਮੁਖੀ ਫਾਰੂਕ ਅਬਦੁੱਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਕਿਹਾ ਕਿ ਉਹ ਜੰਮੂ ਕਸ਼ਮੀਰ ਨੂੰ ਰਾਜ ਦਾ ਦਰਜਾ ਦੇਣ ਦਾ ਆਪਣਾ ਵਾਅਦਾ ਪੂਰਾ ਕਰਨਗੇ। ਅਨੰਤਨਾਗ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਸੂਬਾ ਸਰਕਾਰ ਲਈ ਪ੍ਰਸ਼ਾਸਨਿਕ ਕੰਮਕਾਜ ਦੇ ਨਿਯਮਾਂ ਦੀ ਮਨਜ਼ੂਰੀ ਮਿਲਣ ’ਚ ਹੋ ਰਹੀ ਦੇਰੀ ਬਾਰੇ ਕਿਹਾ ਕਿ ਪਾਰਟੀ ਨਾ ਸਿਰਫ਼ ਕੰਮਕਾਜ ਦੇ ਨਿਯਮ ਚਾਹੁੰਦੀ ਹੈ ਸਗੋਂ ਸੂਬੇ ਦਾ ਦਰਜਾ ਵੀ ਬਹਾਲ ਕਰਾਉਣਾ ਚਾਹੁੰਦੀ ਹੈ।

Advertisement
×