ਪੇਂਡੂ ਬਰੂਹਾਂ ਤੋਂ ਦਿੱਲੀ ਦੇ ਸੰਘਰਸ਼ ਨੂੰ ਬਲ ਦੇ ਰਹੇ ਹਨ ਕਿਸਾਨ ਯੋਧੇ

ਕਿਸਾਨ ਸੰਘਰਸ਼: ਤਰਮਾਲਾ ’ਚ ਕਿਸਾਨਾਂ ਨੇ ਅਬੋਹਰ ਦੇ ਭਾਜਪਾ ਵਿਧਾਇਕ ਅਰੁਣ ਨਾਰੰਗ ਨੂੰ ਘੇਰਿਆ

ਪੇਂਡੂ ਬਰੂਹਾਂ ਤੋਂ ਦਿੱਲੀ ਦੇ ਸੰਘਰਸ਼ ਨੂੰ ਬਲ ਦੇ ਰਹੇ ਹਨ ਕਿਸਾਨ ਯੋਧੇ

ਇਕਬਾਲ ਸਿੰਘ ਸ਼ਾਂਤ

ਲੰਬੀ, 30 ਨਵੰਬਰ

ਪੰਜਾਬ ਦੇ ਪਿੰਡਾਂ ’ਚ ਬੈਠੇ ਕਿਸਾਨ ਯੋਧੇ ਪੇਂਡੂ ਬਰੂਹਾਂ ਤੋਂ ਦਿੱਲੀ ਦੇ ਸੰਘਰਸ਼ ਨੂੰ ਬਲ ਦੇ ਰਹੇ ਹਨ। ਅੱਜ ਤਰਮਾਲਾ ’ਚ ਕਿਸਾਨਾਂ ਨੇ ਅਬੋਹਰ ਹਲਕੇ ਤੋਂ ਭਾਜਪਾ ਵਿਧਾਇਕ ਅਰੁਣ ਨਾਰੰਗ ਨੂੰ ਘੇਰ ਲਿਆ ਅਤੇ ਖੇਤੀ ਬਿੱਲਾਂ ਪ੍ਰਤੀ ਸਮਰਥਨ ਜ਼ਾਹਰ ਕਰਨ ਲਈ ਮਜਬੂਰ ਕਰ ਦਿੱਤਾ। ਭਾਜਪਾ ਵਿਧਾਇਕ ਨੂੰ ਕਰੀਬ 20-25 ਮਿੰਟ ਤੱਕ ਖੇਤੀ ਬਿੱਲਾਂ ਦੇ ਖਿਲਾਫ਼ ਕਿਸਾਨਾਂ ਦੇ ਨਾਲ ਸੜਕ ’ਤੇ ਬੈਠਣਾ ਪਿਆ। ਵਿਧਾਇਕ ਖੇਤੀ ਬਿੱਲਾਂ ’ਤੇ ਕਿਸਾਨਾਂ ਦੀ ਮੋਬਾਇਲ ਵੀਡੀਓਗਰਾਫ਼ੀ ’ਚ ਸਮਰਥਨ ਭਰਿਆ ਪੱਖ ਰੱਖਣ ਬਾਅਦ ਹੀ ਉਥੋਂ ਜਾ ਸਕੇ। ਭਾਜਪਾ ਵਿਧਾਇਕ ਅਰੁਣ ਨਾਰੰਗ ਡੱਬਵਾਲੀ ਖੇਤਰ ’ਚ ਕਿਸੇ ਸਮਾਗਮ ’ਚ ਸ਼ਾਮਲ ਹੋਣ ਲਈ ਡੱਬਵਾਲੀ-ਅਬੋਹਰ ਕੌਮੀ ਸੜਕ ਤੋਂ ਕਾਫ਼ਲੇ ਸਮੇਤ ਲੰਘ ਰਹੇ ਸਨ ਕਿ ਪਿੰਡ ਵਾਸੀਆਂ ਨੂੰ ਕਿਸੇ ਸੀਨੀਅਰ ਭਾਜਪਾ ਆਗੂ ਦੇ ਪਿੰਡ ਮੂਹਰਿਓਂ ਲੰਘਣ ਦੀ ਅਗਾਊਂ ਸੂਹ ਮਿਲੀ, ਜਿਸ ’ਤੇ ਕਿਸਾਨਾਂ ਨੇ ਉਥੋਂ ਲੰਘਣ ’ਤੇ ਵਿਧਾਇਕ ਦੀ ਗੱਡੀ ਅੱਗੇ ਧਰਨਾ ਲਗਾ ਦਿੱਤਾ ਤੇ ਵਿਧਾਇਕ ਨੂੰ ਘੇਰ ਲਿਆ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All