DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

PDP ਮੁਖੀ Mehbooba Mufti ਨੇ ਜੰਤਰ ਮੰਤਰ ਵਾਲੇ ਵਿਵਾਦਤ ਬਿਆਨ ’ਤੇ ਮੰਗੀ ਮੁਆਫ਼ੀ

ਪੀ ਡੀ ਪੀ ਆਗੂ ਨੇ ਪੈਲੇਟ ਗੰਨਾਂ ਸਬੰਧੀ ਬਿਆਨ ਲਈ ਮੁਆਫ਼ੀ ਮੰਗੀ

  • fb
  • twitter
  • whatsapp
  • whatsapp
featured-img featured-img
ਪੀ ਡੀ ਪੀ ਦੀ ਮੁਖੀ ਮਹਿਬੂਬਾ ਮੁਫ਼ਤੀ ਸ੍ਰੀਨਗਰ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਪੀਟੀਆਈ
Advertisement

ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀ ਡੀ ਪੀ) ਮੁਖੀ ਮਹਿਬੂਬਾ ਮੁਫ਼ਤੀ ਨੇ ਜੰਤਰ ਮੰਤਰ ’ਤੇ ਦਿੱਤੇ ਆਪਣੇ ਉਸ ਬਿਆਨ ਲਈ ਮੁਆਫ਼ੀ ਮੰਗੀ ਹੈ ਜੋ ਕਸ਼ਮੀਰੀਆਂ ਵਿਰੁੱਧ ਤਾਕਤ ਦੀ ਵਰਤੋਂ ਨੂੰ ਜਾਇਜ਼ ਠਹਿਰਾਉਂਦਾ ਪ੍ਰਤੀਤ ਹੁੰਦਾ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਮਤਲਬ ਸੀ ਕਿ ਵਾਦੀ ਵਿੱਚ ਅਤਿਵਾਦ ਕਰ ਕੇ ਸੁਰੱਖਿਆ ਬਲਾਂ ਕੋਲ ‘ਬਹਾਨਾ’ ਹੁੰਦਾ ਹੈ।

ਮੁਫ਼ਤੀ ਨੇ ਪਾਰਟੀ ਦੇ 27ਵੇਂ ਸਥਾਪਨਾ ਦਿਹਾੜੇ ਮੌਕੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਜੇ ਟਿੱਪਣੀਆਂ ਨਾਲ ਕਿਸੇ ਨੂੰ ਸੱਟ ਪੁੱਜੀ ਹੋਵੇ, ਤਾਂ ਮੈਂ ਮੁਆਫ਼ੀ ਮੰਗਦੀ ਹਾਂ।’’ ਕਾਬਿਲੇਗੌਰ ਹੈ ਕਿ ਮਹਿਬੂਬਾ ਕਥਿਤ ਪ੍ਰੀਖਿਆ ਬੇਨਿਯਮੀਆਂ ਖਿਲਾਫ਼ ਕੌਕਰੋਚ ਜਨਤਾ ਪਾਰਟੀ ਦੀ ਅਗਵਾਈ ਵਿੱਚ ਚੱਲ ਰਹੇ ਪ੍ਰਦਰਸ਼ਨਾਂ ਦੀ ਹਮਾਇਤ ਲਈ 23 ਜੁਲਾਈ ਨੂੰ ਜੰਤਰ ਮੰਤਰ ਗਈ ਸੀ। ਪ੍ਰਦਰਸ਼ਨਕਾਰੀ ਵਿਦਿਆਰਥੀਆਂ ਖਿਲਾਫ਼ ਪੁਲੀਸ ਕਾਰਵਾਈ ਦਾ ਵਿਰੋਧ ਕਰਦਿਆਂ ਪੀ ਡੀ ਪੀ ਮੁਖੀ ਪਿਛਲੇ ਸਮੇਂ ਵਿੱਚ ਘਾਟੀ ਵਿੱਚ ਪੈਲੇਟ ਗੰਨ ਦੀ ਵਰਤੋਂ ਦਾ ਬਚਾਅ ਕਰਦੀ ਦਿਖਾਈ ਦਿੱਤੀ, ਜਿਸ ਕਰ ਕੇ ਉਸ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ।

Advertisement

ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਉਹ ਕਹਿਣਾ ਚਾਹੁੰਦੀ ਸੀ ਕਿ ‘ਬਹਾਨਾ ਬਨਤਾ ਹੈ’... ਭਾਵ ਘਾਟੀ ਵਿੱਚ ਅਤਿਵਾਦ ਹੋਣ ਕਰ ਕੇ ਸੁਰੱਖਿਆ ਬਲਾਂ ਨੂੰ ਕਸ਼ਮੀਰੀਆਂ ਖਿਲਾਫ਼ ਤਾਕਤ ਦੀ ਵਰਤੋਂ ਕਰਨ ਦਾ ਬਹਾਨਾ ਮਿਲ ਜਾਂਦਾ ਹੈ, ਪਰ ‘ਬਹੁਤ ਸਾਰੇ ਲੋਕਾਂ ਨਾਲ ਗੱਲ ਕਰਨ’ ਦੌਰਾਨ ਉਨ੍ਹਾਂ ਦੇ ਮੂੰਹ ’ਚੋਂ ਕੁਝ ਹੋਰ ਨਿਕਲ ਗਿਆ। ਮਹਿਬੂਬਾ ਨੇ ਕਿਹਾ ਕਿ ਉਨ੍ਹਾਂ ਦੀਆਂ ਟਿੱਪਣੀਆਂ ਵਾਲਾ ਵੀਡੀਓ ਫ਼ਰਜ਼ੀ ਜਾਂ ਏ ਆਈ ਦਾ ਬਣਿਆ ਨਹੀਂ ਬਲਕਿ ਅਸਲੀ ਸੀ। ਉਨ੍ਹਾਂ ਕਿਹਾ ਕਿ ਉਸ ਦੀਆਂ ਟਿੱਪਣੀਆਂ ਨੂੰ ਬਿਲਕੁਲ ਵੱਖਰਾ ਮਤਲਬ ਦਿੱਤਾ ਗਿਆ ਤੇ ਉਨ੍ਹਾਂ ਲੋਕਾਂ ਤੋਂ ਇਸ ਲਈ ਮੁਆਫ਼ੀ ਮੰਗੀ।

Advertisement

ਇਸ ਦੌਰਾਨ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਅਫ਼ਸੋਸ ਜਤਾਉਣ ਤੇ ਮੁਆਫ਼ੀ ਮੰਗਣ ਵਿੱਚ ਫ਼ਰਕ ਹੈ। ਉਨ੍ਹਾਂ ਕਿਹਾ, ‘‘ਕੀ ਉਸ ਨੇ ਮੁਆਫ਼ੀ ਮੰਗੀ? ਕੀ ਉਸ ਨੇ ਮੁਆਫ਼ੀ ਸ਼ਬਦ ਵਰਤਿਆ? ਅਫਸੋਸ ਤੇ ਮੁਆਫ਼ੀ ਵਿੱਚ ਫ਼ਰਕ ਹੁੰਦਾ ਹੈ।’’

Advertisement
×