ਰੂਸ ’ਚ ਵੀ ਵਿਕਣਗੇ ਪਤੰਜਲੀ ਦੇ ਉਤਪਾਦ
ਯੋਗ ਗੁਰੂ ਬਾਬਾ ਰਾਮਦੇਵ ਦੀ ਅਗਵਾਈ ਹੇਠਲੇ ਪਤੰਜਲੀ ਗਰੁੱਪ ਨੇ ਅੱਜ ਰੂਸ ਸਰਕਾਰ ਨਾਲ ਸਮਝੌਤੇ (ਐੱਮ ਓ ਯੂ) ’ਤੇ ਦਸਤਖ਼ਤ ਕੀਤੇ ਹਨ, ਜਿਸ ਨਾਲ ਰੂਸ ਵਿੱਚ ਪਤੰਜਲੀ ਦੇ ਉਤਪਾਦਾਂ ਅਤੇ ਸੇਵਾਵਾਂ ਦਾ ਦਾਖਲਾ ਹੋਵੇਗਾ। ਇਸ ਸਮਝੌਤੇ ’ਤੇ ਬਾਬਾ ਰਾਮਦੇਵ ਅਤੇ...
Advertisement
ਯੋਗ ਗੁਰੂ ਬਾਬਾ ਰਾਮਦੇਵ ਦੀ ਅਗਵਾਈ ਹੇਠਲੇ ਪਤੰਜਲੀ ਗਰੁੱਪ ਨੇ ਅੱਜ ਰੂਸ ਸਰਕਾਰ ਨਾਲ ਸਮਝੌਤੇ (ਐੱਮ ਓ ਯੂ) ’ਤੇ ਦਸਤਖ਼ਤ ਕੀਤੇ ਹਨ, ਜਿਸ ਨਾਲ ਰੂਸ ਵਿੱਚ ਪਤੰਜਲੀ ਦੇ ਉਤਪਾਦਾਂ ਅਤੇ ਸੇਵਾਵਾਂ ਦਾ ਦਾਖਲਾ ਹੋਵੇਗਾ। ਇਸ ਸਮਝੌਤੇ ’ਤੇ ਬਾਬਾ ਰਾਮਦੇਵ ਅਤੇ ਰੂਸ ਦੇ ਵਪਾਰ ਮੰਤਰੀ ਸਰਗੇਈ ਚੈਰੇਮਿਨ ਨੇ ਦਸਤਖ਼ਤ ਕੀਤੇ। ਇਸ ਦਾ ਮਕਸਦ ਸਿਹਤ ਅਤੇ ਤੰਦਰੁਸਤੀ, ਹੈਲਥ ਟੂਰਿਜ਼ਮ, ਹੁਨਰਮੰਦ ਮਨੁੱਖੀ ਸਰੋਤਾਂ ਦਾ ਆਦਾਨ-ਪ੍ਰਦਾਨ ਅਤੇ ਖੋਜ ਕਾਰਜਾਂ ਨੂੰ ਉਤਸ਼ਾਹਿਤ ਕਰਨਾ ਹੈ। ਬਾਬਾ ਰਾਮਦੇਵ ਨੇ ਕਿਹਾ ਕਿ ਰੂਸ ਦੇ ਲੋਕ ਯੋਗ ਅਤੇ ਆਯੁਰਵੇਦ ਨੂੰ ਬਹੁਤ ਪਸੰਦ ਕਰਦੇ ਹਨ। ਸਮਝੌਤੇ ਤਹਿਤ ਰੂਸ ਵਿੱਚ ਪਤੰਜਲੀ ਦੀਆਂ ਸੇਵਾਵਾਂ ਦਾ ਵਿਸਥਾਰ ਕੀਤਾ ਜਾਵੇਗਾ ਅਤੇ ਭਾਰਤ ਦੇ ਰਿਸ਼ੀ-ਮੁਨੀਆਂ ਦਾ ਗਿਆਨ ਉੱਥੇ ਪਹੁੰਚਾਇਆ ਜਾਵੇਗਾ। ਪਤੰਜਲੀ ਦਾ ਟੀਚਾ ਰੂਸ ਨੂੰ ਮੁੱਖ ਕੇਂਦਰ ਬਣਾ ਕੇ ਦੁਨੀਆ ਦੇ 200 ਦੇਸ਼ਾਂ ਵਿੱਚ ਯੋਗ ਅਤੇ ਆਯੁਰਵੇਦ ਦਾ ਪ੍ਰਸਾਰ ਕਰਨਾ ਹੈ।
Advertisement
Advertisement
