DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਮਰੀਕਾ ’ਚ ਅੰਸ਼ਕ ਤਾਲਾਬੰਦੀ ਖ਼ਤਮ

ਟਰੰਪ ਨੇ ਤਾਲਾਬੰਦੀ ਖ਼ਤਮ ਕਰਨ ਵਾਲੇ ਬਿੱਲ ’ਤੇ ਦਸਤਖ਼ਤ ਕੀਤੇ

  • fb
  • twitter
  • whatsapp
  • whatsapp
featured-img featured-img
ਵ੍ਹਾਈਟ ਹਾਊਸ ਦੇ ਓਵਲ ਦਫ਼ਤਰ ’ਚ ਬਿੱਲ ’ਤੇ ਦਸਤਖ਼ਤ ਕਰਨ ਤੋਂ ਪਹਿਲਾਂ ਗੱਲਬਾਤ ਕਰਦੇ ਹੋਏ ਰਾਸ਼ਟਰਪਤੀ ਡੋਨਲਡ ਟਰੰਪ। -ਫੋਟੋ: ਪੀਟੀਆਈ
Advertisement

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੰਗਲਵਾਰ ਦੁਪਹਿਰੇ ਸਰਕਾਰੀ ਕੰਮਕਾਜ ਮੁੜ ਤੋਂ ਸ਼ੁਰੂ ਕਰਨ ਲਈ ਬਿੱਲ ’ਤੇ ਦਸਤਖ਼ਤ ਕੀਤੇ। ਓਵਲ ਆਫਿਸ ਵਿੱਚ ਰਾਸ਼ਟਰਪਤੀ ਨੇ ਕਿਹਾ, ‘‘ਮੈਂ ਇਸਤੇਮਾਲ ਐਕਟ ’ਤੇ ਦਸਤਖ਼ਤ ਕਰ ਕੇ ਬਹੁਤ ਖੁਸ਼ ਹਾਂ ਤਾਂ ਜੋ ਫੈਡਰਲ ਸਰਕਾਰ ਦੇ ਕੰਮਕਾਜ ਨੂੰ ਤੁਰੰਤ ਮੁੜ ਤੋਂ ਸ਼ੁਰੂ ਕੀਤਾ ਜਾ ਸਕੇ ਅਤੇ ਬਾਕੀ ਵਿੱਤੀ ਵਰ੍ਹੇ ਲਈ ਜ਼ਿਆਦਾਤਰ ਕੰਮਕਾਜਾਂ ਨੂੰ ਫੰਡ ਦਿੱਤਾ ਜਾ ਸਕੇ।’’

ਸੀ ਐੱਨ ਐੱਨ ਦੀ ਖ਼ਬਰ ਅਨੁਸਾਰ, ਟਰੰਪ ਦੇ ਦਸਤਖ਼ਤਾਂ ਨਾਲ ਤਿੰਨ ਦਿਨਾਂ ਤੋਂ ਚੱਲ ਰਹੀ ਅੰਸ਼ਕ ਸਰਕਾਰੀ ਤਾਲਾਬੰਦੀ ਖ਼ਤਮ ਹੋ ਗਈ ਹੈ। ਇਹ ਬਿੱਲ ਕਈ ਮਹੱਤਵਪੂਰਨ ਵਿਭਾਗਾਂ ਨੂੰ ਫੰਡ ਮੁਹੱਈਆ ਕਰਵਾਉਂਦਾ ਹੈ, ਇਹ ਹੋਮਲੈਂਡ ਸਕਿਓਰਿਟੀ ਵਿਭਾਗ (ਡੀ ਐੱਚ ਐੱਸ) ਲਈ ਸਿਰਫ਼ ਦੋ ਹਫ਼ਤਿਆਂ ਦਾ ਸਮਾਂ ਦਿੰਦਾ ਹੈ ਜਿਸ ਤੋਂ ਬਾਅਦ ਦੁਬਾਰਾ ਫੰਡਿੰਗ ਦਾ ਸੰਕਟ ਖੜ੍ਹਾ ਹੋ ਸਕਦਾ ਹੈ। ਇਹ ਤਾਲਾਬੰਦੀ ਤਿੰਨ ਦਿਨਾਂ ਬਾਅਦ ਖ਼ਤਮ ਹੋਈ ਹੈ। ਹੋਮਲੈਂਡ ਸਕਿਓਰਿਟੀ ਲਈ ਫੰਡਿੰਗ ਦਾ ਮੁੱਦਾ ਅਜੇ ਵੀ ਪੂਰੀ ਤਰ੍ਹਾਂ ਹੱਲ ਨਹੀਂ ਹੋਇਆ ਹੈ।

Advertisement

‘ਵਾਸ਼ਿੰਗਟਨ ਪੋਸਟ’ ਅਨੁਸਾਰ ਅਮਰੀਕੀ ਹਾਊਸ ਨੇ ਮੰਗਲਵਾਰ ਨੂੰ ਖਰਚਾ ਬਿੱਲ ਪਾਸ ਕੀਤੇ ਜਿਨ੍ਹਾਂ ਦਾ ਉਦੇਸ਼ ਅੰਸ਼ਕ ਸਰਕਾਰੀ ਤਾਲਾਬੰਦੀ ਖ਼ਤਮ ਕਰਨਾ ਹੈ। ਇਸ ਦੇ ਨਾਲ ਹੀ, ਇਸ ਦਾ ਮਕਸਦ ਇਮੀਗ੍ਰੇਸ਼ਨ ਤੇ ਕਸਟਮਜ਼ ਐਨਫੋਰਸਮੈਂਟ (ਆਈ ਸੀ ਈ) ਲਈ ਜਵਾਬਦੇਹੀ ਦੇ ਨਵੇਂ ਉਪਾਵਾਂ ’ਤੇ ਦੋ-ਧਿਰੀ ਗੱਲਬਾਤ ਲਈ ਸਮਾਂ ਕੱਢਣਾ ਵੀ ਹੈ। ਜੇ ਸਮੇਂ ਸਿਰ ਸਹਿਮਤੀ ਨਾ ਬਣਦੀ ਤਾਂ ਹੋਮਲੈਂਡ ਸਕਿਓਰਿਟੀ ਵਿਭਾਗ, ਟਰਾਂਸਪੋਰਟੇਸ਼ਨ ਸੁਰੱਖਿਆ ਪ੍ਰਸ਼ਾਸਨ ਅਤੇ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ 14 ਫਰਵਰੀ ਨੂੰ ਬੰਦ ਹੋ ਸਕਦੇ ਸੀ।

Advertisement

Advertisement
×