Charanjit Singh Channi ਦੀ ਅਗਵਾਈ ਵਾਲੀ ਸੰਸਦੀ ਕਮੇਟੀ ਨੂੰ ‘ਸੰਸਦ ਰਤਨ’ ਪੁਰਸਕਾਰ
ਕਮੇਟੀ ਨੂੰ ਸਭ ਤੋਂ ਵੱਧ ਮੂਲ ਰਿਪੋਰਟਾਂ ਪੇਸ਼ ਕਰਨ ਦੀ ਸ਼੍ਰੇਣੀ ਵਿੱਚ ਵਿਸ਼ੇਸ਼ ਮਾਨਤਾ ਵੀ ਮਿਲੀ
Advertisement
ਸਾਬਕਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਤੇ ਹਮੀਰਪੁਰ ਤੋਂ ਲੋਕ ਸਭਾ ਮੈਂਬਰ ਅਨੁਰਾਗ ਸਿੰਘ ਠਾਕੁਰ ਦੀਆਂ ਅਗਵਾਈ ਵਾਲੀਆਂ ਸੰਸਦੀ ਕਮੇਟੀਆਂ ਨੂੰ ਬੁੱਧਵਾਰ ਨੂੰ ‘ਸੰਸਦ ਰਤਨ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ। ਦਿੱਲੀ ਦੇ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ ਵਿੱਚ ਹੋਏ 16ਵੇਂ ਸੰਸਦ ਰਤਨ ਪੁਰਸਕਾਰ ਸਮਾਰੋਹ ਦੌਰਾਨ ਚੰਨੀ ਦੀ ਅਗਵਾਈ ਵਾਲੀ ਖੇਤੀਬਾੜੀ, ਪਸ਼ੂ ਪਾਲਣ ਅਤੇ ਫੂਡ ਪ੍ਰੋਸੈਸਿੰਗ ਬਾਰੇ ਸਥਾਈ ਸੰਸਦੀ ਕਮੇਟੀ ਨੂੰ ਸ਼ਾਨਦਾਰ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਗਿਆ। ਅਨੁਰਾਗ ਠਾਕੁਰ ਦੀ ਅਗਵਾਈ ਵਾਲੀ ਕੋਲਾ, ਖਾਣਾਂ ਅਤੇ ਸਟੀਲ ਸਬੰਧੀ ਸਥਾਈ ਸੰਸਦੀ ਕਮੇਟੀ ਨੂੰ ਡੂੰਘੀ ਖੋਜ ਅਤੇ ਸ਼ਾਨਦਾਰ ਯੋਗਦਾਨ ਲਈ ਸਨਮਾਨ ਮਿਲਿਆ ਹੈ। ਕਮੇਟੀ ਨੂੰ ਸਭ ਤੋਂ ਵੱਧ ਮੂਲ ਰਿਪੋਰਟਾਂ ਪੇਸ਼ ਕਰਨ ਦੀ ਸ਼੍ਰੇਣੀ ਵਿੱਚ ਵਿਸ਼ੇਸ਼ ਮਾਨਤਾ ਵੀ ਮਿਲੀ ਹੈ। ਇਸ ਸਾਲ ਦੋਵਾਂ ਸਦਨਾਂ ਦੀਆਂ ਸਿਰਫ਼ ਚਾਰ ਸੰਸਦੀ ਕਮੇਟੀਆਂ ਨੂੰ ਇਹ ਕੌਮੀ ਸਨਮਾਨ ਮਿਲਿਆ ਹੈ।
Advertisement
Advertisement
×

