ਨਵੀਂ ਦਿੱਲੀ, 18 ਸਤੰਬਰ
ਰੇਲਵੇ ਬੋਰਡ ਨੇ ਆਪਣੇ ਸਾਰੇ ਜ਼ੋਨਾਂ ਨੂੰ ਇੱਕ ਈ-ਮੇਲ ਭੇਜ ਕੇ ਸੋਮਵਾਰ ਤੋਂ ਸ਼ੁਰੂ ਹੋਏ ਪੰਜ ਰੋਜ਼ਾ ਸੰਸਦ ਸੈਸ਼ਨ ਦੇ ਮੱਦੇਨਜ਼ਰ ਸਾਰੀਆਂ ਮੇਲ/ਐਕਸਪ੍ਰੈੱਸ ਰੇਲ ਗੱਡੀਆਂ ਦੀ ਸਮਾਂ ਸੀਮਾ ਦੀ ਨਿਗਰਾਨੀ ਤੇ ਸੁਧਾਰ ਕਰਨ ਲਈ ਕਿਹਾ ਹੈ। ਰੇਲਵੇ ਬੋਰਡ ਦੇ ਪ੍ਰਮੁੱਖ ਕਾਰਜਕਾਰੀ ਨਿਰਦੇਸ਼ਕ (ਕੋਚਿੰਗ) ਵੱਲੋਂ ਜਨਰਲ ਮੈਨੇਜਰਾਂ ਤੇ ਹੋਰ ਸੀਨੀਅਰ ਅਧਿਕਾਰੀਆਂ ਨੂੰ ਭੇਜੀ ਗਈ ਇੱਕ ਈ-ਮੇਲ ਵਿੱਚ ਰੇਲ ਗੱਡੀਆਂ ਦੀ ਸਮਾਂ ਸੀਮਾ ਨੂੰ ਪ੍ਰਭਾਵਿਤ ਕਰਨ ਵਾਲੇ ਸਾਰੇ ਕਾਰਨਾਂ ਨਾਲ ਨਜਿੱਠਣ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ ਹੈ। ਰੇਲਵੇ ਦੇ ਸੂਤਰਾਂ ਮੁਤਾਬਕ ਬੋਰਡ ਨੇ ਇਹ ਸਲਾਹ ਇਸ ਲਈ ਜਾਰੀ ਕੀਤੀ ਹੈ ਕਿਉਂਕਿ ਕਈ ਸੰਸਦ ਮੈਂਬਰ ਰੇਲ ਗੱਡੀ ਰਾਹੀਂ ਯਾਤਰਾ ਕਰਦੇ ਹਨ ਅਤੇ ਉਨ੍ਹਾਂ ਨੇ 18 ਤੋਂ 22 ਸਤੰਬਰ ਤੱਕ ਸੰਸਦ ਸੈਸ਼ਨ ਵਿੱਚ ਹਿੱਸਾ ਲੈਣਾ ਹੈ। -ਪੀਟੀਆਈ