DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Parliament Monsoon Session: ਕਾਂਗਰਸ ਵੱਲੋਂ ਮੌਨਸੂਨ ਇਜਲਾਸ ਲਟਕਾਉਣ ’ਤੇ ਸਵਾਲ

ਕਾਂਗਰਸ ਨੇ ਸੰਸਦ ਦਾ ਮੌਨਸੂਨ ਇਜਲਾਸ ਰਸਮੀ ਤੌਰ ’ਤੇ ਖ਼ਤਮ ਨਾ ਕਰਨ ਦੇ ਮੁੱਦੇ ’ਤੇ ਸਰਕਾਰ ’ਤੇ ਨਿਸ਼ਾਨਾ ਸੇਧਿਆ ਹੈ। ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਐਕਸ ’ਤੇ ਕਿਹਾ ਕਿ ਮੌਨਸੂਨ ਸੈਸ਼ਨ ਨੂੰ ਇਸ ਲਈ ‘ਵੈਂਟੀਲੇਟਰ’ ’ਤੇ ਰੱਖਿਆ ਗਿਆ ਹੈ ਕਿਉਂਕਿ...

  • fb
  • twitter
  • whatsapp
  • whatsapp
featured-img featured-img
ਜੈਰਾਮ ਰਮੇਸ਼
Advertisement

ਕਾਂਗਰਸ ਨੇ ਸੰਸਦ ਦਾ ਮੌਨਸੂਨ ਇਜਲਾਸ ਰਸਮੀ ਤੌਰ ’ਤੇ ਖ਼ਤਮ ਨਾ ਕਰਨ ਦੇ ਮੁੱਦੇ ’ਤੇ ਸਰਕਾਰ ’ਤੇ ਨਿਸ਼ਾਨਾ ਸੇਧਿਆ ਹੈ। ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਐਕਸ ’ਤੇ ਕਿਹਾ ਕਿ ਮੌਨਸੂਨ ਸੈਸ਼ਨ ਨੂੰ ਇਸ ਲਈ ‘ਵੈਂਟੀਲੇਟਰ’ ’ਤੇ ਰੱਖਿਆ ਗਿਆ ਹੈ ਕਿਉਂਕਿ ਗ੍ਰਹਿ ਮੰਤਰੀ ਹਲਕਾਬੰਦੀ ਬਿੱਲ ਪਾਸ ਕਰਵਾਉਣ ਲਈ ਲੋਕ ਸਭਾ ਵਿੱਚ ਦੋ-ਤਿਹਾਈ ਬਹੁਮਤ ਜੁਟਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਦੋਵੇਂ ਸਦਨਾਂ ਦੀ ਕਾਰਵਾਈ 13 ਅਗਸਤ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਸੀ। 25 ਦਿਨ ਬੀਤਣ ਦੇ ਬਾਵਜੂਦ ਇਜਲਾਸ ਰਸਮੀ ਤੌਰ ’ਤੇ ਖ਼ਤਮ ਨਹੀਂ ਹੋਇਆ ਹੈ। ਆਮ ਤੌਰ ’ਤੇ ਕਾਰਵਾਈ ਮੁਲਤਵੀ ਹੋਣ ਦੇ ਤਿੰਨ-ਚਾਰ ਦਿਨਾਂ ਮਗਰੋਂ ਇਜਲਾਸ ਖ਼ਤਮ ਕਰ ਦਿੱਤਾ ਜਾਂਦਾ ਹੈ। ਜੈਰਾਮ ਰਮੇਸ਼ ਨੇ ਯਾਦ ਕਰਵਾਇਆ ਕਿ 2015 ਵਿੱਚ ਵੀ ਸਰਕਾਰ ਨੇ ਜੀ ਐੱਸ ਟੀ ਬਿੱਲ ਪਾਸ ਕਰਵਾਉਣ ਲਈ 28 ਦਿਨਾਂ ਤੱਕ ਅਜਿਹਾ ਹੀ ਕੀਤਾ ਸੀ।

Advertisement

Advertisement
Advertisement
×