DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Australia ਵੱਲੋਂ ਪਰਵਾਸੀ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਸੱਦਣ ’ਤੇ ਰੋਕ ਲਗਾਉਣ ਦੀ ਤਿਆਰੀ

ਸਰਕਾਰ ਵੱਲੋਂ ਪਾਰਟਨਰ ਵੀਜ਼ਾ ਨਿਯਮ ਸਖ਼ਤ ਕਰਨ ਅਤੇ ਦੇਸ਼ ਨਿਕਾਲੇ ਦੀ ਕਾਰਵਾਈ ਤੇਜ਼ ਕਰਨ ਦੀ ਯੋਜਨਾ

  • fb
  • twitter
  • whatsapp
  • whatsapp
featured-img featured-img
ਗ੍ਰਹਿ ਮਾਮਲਿਆਂ ਦੇ ਮੰਤਰੀ ਟੋਨੀ ਬਰਕ ਵੱਲੋਂ ਨਵੀਂ ਪਰਵਾਸ ਨੀਤੀ ਦਾ ਐਲਾਨ। ਫਾਈਲ ਫੋਟੋ
Advertisement

ਪਰਵਾਸੀਆਂ ਦੀ ਆਮਦ ਬਾਰੇ ਢਿੱਲ ਦੇਣ ’ਤੇ ਘਿਰੀ ਆਸਟਰੇਲੀਆ ਦੀ ਲੇਬਰ ਸਰਕਾਰ ਨੇ ਆਪਣਾ ਬਚਾਅ ਕਰਦਿਆਂ ਪਰਵਾਸ ਦੀਆਂ ਕੁਝ ਨੀਤੀਆਂ ਵਿੱਚ ਸਖ਼ਤੀ ਕੀਤੀ ਹੈ। ਸਰਕਾਰ ਨੇ ਪਰਵਾਸ ਪ੍ਰੋਗਰਾਮ ਵਿੱਚ ਕਈ ਮਹੱਤਵਪੂਰਨ ਬਦਲਾਅ ਕਰਨ ਦਾ ਐਲਾਨ ਕੀਤਾ ਹੈ। ਗ੍ਰਹਿ ਮਾਮਲਿਆਂ ਦੇ ਮੰਤਰੀ ਟੋਨੀ ਬਰਕ ਨੇ ਨੈਸ਼ਨਲ ਪ੍ਰੈੱਸ ਕਲੱਬ ਵਿੱਚ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਰਕਾਰ ਵੀਜ਼ਾ ਪ੍ਰਣਾਲੀ ਦੀਆਂ ਉਨ੍ਹਾਂ ਕਮੀਆਂ ਨੂੰ ਬੰਦ ਕਰੇਗੀ, ਜਿਨ੍ਹਾਂ ਰਾਹੀਂ ਲੋਕ ਆਪਣੀ ਵੀਜ਼ਾ ਸਥਿਤੀ ਬਦਲਣ ਲਈ ਘੱਟ ਪੱਧਰ ਦੇ ਕੋਰਸਾਂ ਜਾਂ ਡਿਗਰੀਆਂ ਵੱਲ ਜਾ ਸਕਦੇ ਹਨ। ਪਾਰਟਨਰ / ਸਪਾਊਸ ਵੀਜ਼ਾ ਪ੍ਰਬੰਧ ਦੀਆਂ ਕਮੀਆਂ ਨੂੰ ਵੀ ਬੰਦ ਕਰਨ ਅਤੇ ਦੇਸ਼ ਨਿਕਾਲੇ ਦੀ ਕਾਰਵਾਈ ਤੇਜ਼ ਕਰਨ ਦੀ ਯੋਜਨਾ ਹੈ।

ਇਸੇ ਦੌਰਾਨ ਸਰਕਾਰ ਨਿਰਮਾਣ ਖੇਤਰ ਲਈ ਲੋੜੀਂਦੇ ਹੁਨਰਮੰਦ ਕਾਮਿਆਂ ਨੂੰ ਸਥਾਈ ਅਤੇ ਆਰਜ਼ੀ ਦੋਵੇਂ ਪਰਵਾਸ ਪ੍ਰੋਗਰਾਮਾਂ ਵਿੱਚ ਵਧੇਰੇ ਤਰਜੀਹ ਦੇਣ ਦੀ ਗੱਲ ਕਰ ਰਹੀ ਹੈ। ਮੰਤਰੀ ਬਰਕ ਅਨੁਸਾਰ ਇਸ ਦਾ ਇੱਕ ਉਦੇਸ਼ ਘਰਾਂ ਦੀ ਉਸਾਰੀ ਲਈ ਲੋੜੀਂਦੀ ਮਜ਼ਦੂਰੀ ਅਤੇ ਹੁਨਰ ਉਪਲੱਬਧ ਕਰਵਾਉਣਾ ਹੈ, ਜਿਸ ਨਾਲ ਰਿਹਾਇਸ਼ੀ ਸਪਲਾਈ ਵਧ ਸਕਦੀ ਹੈ ਅਤੇ ਕਿਰਾਏ ’ਤੇ ਹੇਠਾਂ ਵੱਲ ਦਬਾਅ ਪੈ ਸਕਦਾ ਹੈ।

Advertisement

ਇਨ੍ਹਾਂ ਐਲਾਨਾਂ ਦੇ ਨਾਲ ਹੀ ਅੱਜ ਜਾਰੀ ਬਿਊਰੋ ਦੇ ਅੰਕੜੇ ਵੀ ਧਿਆਨ ਖਿੱਚਦੇ ਹਨ। ਮਾਰਚ ਤਿਮਾਹੀ ਵਿੱਚ ਸ਼ੁੱਧ ਵਿਦੇਸ਼ੀ ਪਰਵਾਸ 101,005 ਰਿਹਾ, ਜੋ ਸਾਲ 2025 ਦੀ ਇਸੇ ਮਿਆਦ ਨਾਲੋਂ 6 ਫ਼ੀਸਦੀ ਘੱਟ ਹੈ। ਸਾਲਾਨਾ ਆਧਾਰ ’ਤੇ ਇਹ ਅੰਕੜਾ 292,100 ਰਿਹਾ, ਜੋ ਸਾਲ 2022 ਦੇ ਮੱਧ ਤੋਂ ਬਾਅਦ ਸਭ ਤੋਂ ਘੱਟ ਪੱਧਰ ਹੈ। ਮੰਤਰੀ ਨੇ ਇਹ ਵੀ ਕਿਹਾ ਕਿ ਸਰਕਾਰ ਦਾ ਉਦੇਸ਼ ਅਰਥਵਿਵਸਥਾ ਦੀਆਂ ਲੋੜਾਂ ਅਤੇ ਪਰਵਾਸ ਪ੍ਰੋਗਰਾਮ ਵਿਚਕਾਰ ਸੰਤੁਲਨ ਬਣਾਉਣਾ ਹੈ।

Advertisement

Advertisement
×