ਨਵੀਂ ਦਿੱਲੀ, 30 ਜੂਨ
ਵੱਖ ਵੱਖ ਰਾਜਾਂ ਨਾਲ ਸਬੰਧਤ ਬੱਚਿਆਂ ਦੇ ਮਾਪੇ ਲੌਕਡਾਊਨ ਦੇ ਅਰਸੇ ਲਈ ਫੀਸਾਂ ਦੀ ਵਸੂਲੀ ਮਾਮਲੇ ਵਿੱਚ ਸੁਪਰੀਮ ਕੋਰਟ ਪੁੱਜ ਗਏ ਹਨ। ਇਨ੍ਹਾਂ ਮਾਪਿਆਂ ਨੇ ਮੰਗ ਕੀਤੀ ਹੈ ਕਿ ਬਕਾਇਆ ਸਕੂਲ ਫੀਸਾਂ ਦੀ ਅਦਾਇਗੀ ਅੱਗੇ ਪਾਈ ਜਾਵੇ ਜਾਂ ਫਿਰ ਫੀਸਾਂ ਅਦਾ ਕਰਨ ਲਈ ਕਾਨੂੰਨੀ ਮੋਹਲਤ (ਮੋਰਟੋਰੀਅਮ) ਦੇਣ ਦਾ ਐਲਾਨ ਕੀਤਾ ਜਾਵੇ। ਪਟੀਸ਼ਨ ਵਿੱਚ ਮੰਗ ਕੀਤੀ ਗਈ ਹੈ ਸਿਖਰਲੀ ਅਦਾਲਤ ਕੇੇਂਦਰ ਤੇ ਸਾਰੇ ਸੂਬਿਆਂ ਨੂੰ ਹਦਾਇਤ ਕਰੇ ਕਿ ਉਹ ਸਾਰੇ ਪ੍ਰਾਈਵੇਟ ਅਨਏਡਿਡ/ ਏਡਿਡ ਸਕੂਲਾਂ ਨੂੰ ਆਨਲਾਈਨ ਜਮਾਤਾਂ ਦੇ ਖ਼ਰਚੇ ਹੀ ਵਸੂਲਣ। -ਪੀਟੀਆਈ