ਪਾਕਿ ਫ਼ੌਜ ਵੱਲੋਂ ਲਗਾਤਾਰ ਦੂਜੇ ਦਿਨ ਗੋਲੀਬੰਦੀ ਦੀ ਉਲੰਘਣਾ, ਔਰਤ ਜ਼ਖ਼ਮੀ

ਪਾਕਿ ਫ਼ੌਜ ਵੱਲੋਂ ਲਗਾਤਾਰ ਦੂਜੇ ਦਿਨ ਗੋਲੀਬੰਦੀ ਦੀ ਉਲੰਘਣਾ, ਔਰਤ ਜ਼ਖ਼ਮੀ

ਜੰਮੂ, 18 ਸਤੰਬਰ

ਪਾਕਿਸਤਾਨੀ ਫ਼ੌਜ ਨੇ ਜੰਮੂ ਤੇ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਕੰਟਰੋਲ ਰੇਖਾ ਦੇ ਨਾਲ ਅੱਜ ਲਗਾਤਾਰ ਦੂਜੇ ਦਿਨ ਗੋਲੀਬੰਦੀ ਦੀ ਉਲੰਘਣਾ ਕਰਦਿਆਂ ਮੂਹਰਲੇ ਖੇਤਰਾਂ ’ਚ ਫਾਇਰਿੰਗ ਕੀਤੀ ਤੇ ਮੋਰਟਾਰ (ਛੋਟੇ ਗੋਲੇ) ਦਾਗੇ। ਰੱਖਿਆ ਤਰਜਮਾਨ ਨੇ ਕਿਹਾ ਕਿ ਸ਼ਾਮ ਸਾਢੇ ਚਾਰ ਵਜੇ ਦੇ ਕਰੀਬ ਬਿਨਾਂ ਭੜਕਾਹਟ ਤੋਂ ਕੀਤੀ ਇਸ ਗੋਲੀਬਾਰੀ ਦੌਰਾਨ ਐੱਲਓਸੀ ਦੇ ਨਾਲ ਬਾਲਾਕੋਟ ਸੈਕਟਰ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਭਾਰਤੀ ਫੌਜ ਨੇ ਇਸ ਦਾ ਮੂੰਹ ਤੋੜਵਾਂ ਜਵਾਬ ਦਿੱਤਾ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਸਰਹੱਦ ਪਾਰੋਂ ਕੀਤੀ ਗੋਲੀਬਾਰੀ ਦੌਰਾਨ ਬਾਲਾਕੋਟ ਨਾਲ ਸਬੰਧਤ ਔਰਤ ਜ਼ਖ਼ਮੀ ਹੋ ਗਈ, ਜਿਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਂਜ ਦੁਵੱਲੀ ਗੋਲੀਬਾਰੀ ’ਚ ਕੁਝ ਪਸ਼ੂ ਵੀ ਜਖ਼ਮੀ ਹੋ ਗਏ। ਪਾਕਿਸਤਾਨ ਇਸ ਮਹੀਨੇ ’ਚ ਹੁਣ ਤਕ 31 ਵਾਰ ਗੋਲੀਬੰਦੀ ਦੀ ਉਲੰਘਣਾ ਕਰ ਚੁੱਕਾ ਹੈ। ਵੀਰਵਾਰ ਨੂੰ ਬਾਲਾਕੋਟ ਸੈਕਟਰ ’ਚ ਪਾਕਿਸਤਾਨੀ ਫਾਇਰਿੰਗ ’ਚ ਭਾਰਤੀ ਫੌਜ ਦਾ ਜਵਾਨ ਜ਼ਖ਼ਮੀ ਹੋ ਗਿਆ ਸੀ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All