ਜੰਮੂ: ਪਾਕਿਸਤਾਨੀ ਰੇਂਜਰਾਂ ਨੇ ਲੰਘੀ ਰਾਤ ਗੋਲੀਬੰਦੀ ਦੀ ਊਲੰਘਣਾ ਕਰਦਿਆਂ ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿੱਚ ਭਾਰਤ ਦੀਆਂ ਸਰਹੱਦੀ ਚੌਕੀਆਂ ਅਤੇ ਹੀਰਾਨਗਰ ਖੇਤਰ ਵਿੱਚ ਪੰਜ ਥਾਵਾਂ ’ਤੇ ਗੋਲਾਬਾਰੀ ਕੀਤੀ। ਹਾਲਾਂਕਿ ਬੀਐੱਸਐੱਫ ਵੱਲੋਂ ਵੀ ਇਸ ਦਾ ਢੁੱਕਵਾਂ ਜਵਾਬ ਦਿੱਤਾ ਗਿਆ। ਪਾਕਿਸਤਾਨ ਨੇ ਬਿਨਾਂ ਭੜਕਾਹਟ ਤੋਂ ਗੋਲਾਬਾਰੀ ਕੀਤੀ।
-ਪੀਟੀਆਈ