ਪਾਕਿ ਵੱਲੋਂ ਭਾਰਤੀ ਜੰਗੀ ਜਹਾਜ਼ ਡੇਗਣ ਦਾ ਮੁੜ ਦਾਅਵਾ
ਖੈਬਰ ਪਖਤੂਨਖਵਾ ਵਿੱਚ ਪਾਕਿਸਤਾਨ ਏਅਰ ਫੋਰਸ (ਪੀ ਏ ਐੱਫ) ਅਕੈਡਮੀ ਵਿੱਚ ਪਾਸਿੰਗ ਆਊਟ ਪਰੇਡ ਨੂੰ ਸੰਬੋਧਨ ਕਰਦਿਆਂ ਬਾਬਰ ਸਿੰਧੂ ਨੇ ਦਾਅਵਾ ਕੀਤਾ ਕਿ ਪਾਕਿਸਤਾਨੀ ਫੌਜਾਂ ਨੇ ਭਾਰਤ ਦੇ ‘ਸਭ ਤੋਂ ਆਧੁਨਿਕ ਅਤੇ ਸਮਰੱਥ ਜਹਾਜ਼ਾਂ ‘ ਜਿਨ੍ਹਾਂ ਵਿੱਚ ਕਈ ਰਾਫੇਲ, ਐੱਸਯੂ-30ਐੱਮਕੇਆਈ, ਮਿਰਾਜ 2000, ਮਿਗ-29 ਅਤੇ ਮਨੁੱਖ ਰਹਿਤ ਹਵਾਈ ਪ੍ਰਣਾਲੀਆਂ ਸ਼ਾਮਲ ਹਨ’ ਨੂੰ ਤਬਾਹ ਕੀਤਾ ਸੀ। ਉਨ੍ਹਾਂ ਨੇ ਇਸ ਦਾਅਵੇ ਲਈ ਕੋਈ ਸਬੂਤ ਪੇਸ਼ ਨਹੀਂ ਕੀਤਾ।
ਸਿੰਧੂ ਨੇ ਮਈ ਸੰਘਰਸ਼ ਨੂੰ "ਭਿਆਨਕ ਹਵਾਈ ਮੁਕਾਬਲਾ" ਆਖਦਿਆਂ ਦਾਅਵਾ ਕੀਤਾ ਕਿ ਪਾਕਿਸਤਾਨੀ ਫੌਜਾਂ ਨੇ ‘ਉੱਤਰ ਤੋਂ ਦੱਖਣ’ ਤੱਕ ਭਾਰਤੀ ਟਿਕਾਣਿਆਂ ਅਤੇ ਜ਼ਮੀਨੀ ਸਾਜ਼ੋ ਸਾਮਾਨ ’ਤੇ ਵੀ ਹਮਲਾ ਕੀਤਾ ਅਤੇ ‘ਅਤਿ-ਆਧੁਨਿਕ ਐੱਸ-400 ਹਵਾਈ ਰੱਖਿਆ ਪ੍ਰਣਾਲੀ ਅਤੇ ਕਮਾਂਡ-ਐਂਡ-ਕੰਟਰੋਲ ਕੇਂਦਰਾਂ’ ਨੂੰ ਤਬਾਹ ਕੀਤਾ ਸੀ। ਮਈ ਸੰਘਰਸ਼ ਤੋਂ ਬਾਅਦ ਪਾਕਿਸਤਾਨ ਨੇ ਕਈ ਵਾਰ ਭਾਰਤੀ ਜਹਾਜ਼ਾਂ ਨੂੰ ਮਾਰ ਸੁੱਟਣ ਦਾ ਦਾਅਵਾ ਕੀਤਾ ਹੈ। ਪਰ ਇਸ ਦੇ ਕੋਈ ਸਬੂਤ ਨਹੀਂ ਮਿਲੇ ਹਨ।
ਦੱਸਣਯੋਗ ਹੈ ਕਿ ਪਹਿਲਗਾਮ ਵਿੱਚ ਅਤਿਵਾਦੀਆਂ ਵੱਲੋਂ 26 ਭਾਰਤੀ ਸੈਲਾਨੀਆਂ ਦੀ ਹੱਤਿਆ ਦੇ ਜਵਾਬ ਵਿੱਚ ਭਾਰਤ ਨੇ 7 ਮਈ ਨੂੰ ਅਪਰੇਸ਼ਨ ਸਿੰਧੂਰ ਸ਼ੁਰੂ ਕੀਤਾ ਸੀ। ਇਸ ਅਪਰੇਸ਼ਨ ਦੌਰਾਨ ਭਾਰਤ ਨੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚਲੇ ਬੁਨਿਆਦੀ ਅਤਿਵਾਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਸੀ। ਇਹ ਸੰਘਰਸ਼ ਚਾਰ ਦਿਨ ਚੱਲਿਆ ਸੀ।
