ਪਾਕਿਸਤਾਨ: ਬਲੋਚਿਸਤਾਨ ’ਚ 23 ਯਾਤਰੀਆਂ ਨੂੰ ਬੱਸਾਂ ’ਚੋਂ ਲਾਹ ਕੇ ਗੋਲੀਆਂ ਮਾਰ ਕੇ ਮਾਰਿਆ
ਕਰਾਚੀ, 26 ਅਗਸਤ ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਵਿੱਚ ਹਥਿਆਰਬੰਦ ਹਮਲਾਵਰਾਂ ਨੇ ਬੱਸਾਂ ਵਿੱਚੋਂ ਯਾਤਰੀਆਂ ਨੂੰ ਉਤਾਰ ਕੇ ਉਨ੍ਹਾਂ ਦੇ ਸ਼ਨਾਖਤੀ ਕਾਰਡਾਂ ਦੀ ਜਾਂਚ ਕਰਨ ਮਗਰੋਂ ਘੱਟੋ-ਘੱਟ 23 ਵਿਅਕਤੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਬਲੋਚਿਸਤਾਨ ਦੇ ਮੂਸਾਖੇਲ ਵਿੱਚ...
Advertisement
ਕਰਾਚੀ, 26 ਅਗਸਤ
ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਵਿੱਚ ਹਥਿਆਰਬੰਦ ਹਮਲਾਵਰਾਂ ਨੇ ਬੱਸਾਂ ਵਿੱਚੋਂ ਯਾਤਰੀਆਂ ਨੂੰ ਉਤਾਰ ਕੇ ਉਨ੍ਹਾਂ ਦੇ ਸ਼ਨਾਖਤੀ ਕਾਰਡਾਂ ਦੀ ਜਾਂਚ ਕਰਨ ਮਗਰੋਂ ਘੱਟੋ-ਘੱਟ 23 ਵਿਅਕਤੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਬਲੋਚਿਸਤਾਨ ਦੇ ਮੂਸਾਖੇਲ ਵਿੱਚ ਹਥਿਆਰਬੰਦ ਵਿਅਕਤੀਆਂ ਨੇ ਰਾਰਾਸ਼ਾਮ ਖੇਤਰ ਵਿੱਚ ਅੰਤਰ-ਸੂਬਾਈ ਹਾਈਵੇਅ ਨੂੰ ਬੰਦ ਕਰ ਦਿੱਤਾ ਅਤੇ ਯਾਤਰੀਆਂ ਨੂੰ ਬੱਸਾਂ ਤੋਂ ਉਤਾਰ ਦਿੱਤਾ। ਮ੍ਰਿਤਕਾਂ ਦੀ ਪਛਾਣ ਪੰਜਾਬ ਸੂਬੇ ਦੇ ਵਸਨੀਕ ਵਜੋਂ ਹੋਈ ਹੈ। ਖ਼ਬਰਾਂ ਮੁਤਾਬਕ ਹਥਿਆਰਬੰਦ ਲੋਕਾਂ ਨੇ 10 ਗੱਡੀਆਂ ਨੂੰ ਵੀ ਅੱਗ ਲਗਾ ਦਿੱਤੀ।
Advertisement
Advertisement