DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਕੇਦਾਰਨਾਥ ਨੇੜੇ ਜ਼ਮੀਨ ਖਿਸਕਣ ਤੋਂ ਬਾਅਦ 6,500 ਤੋਂ ਵੱਧ ਸ਼ਰਧਾਲੂਆਂ ਨੂੰ ਸੁਰੱਖਿਅਤ ਕੱਢਿਆ ਗਿਆ ਬਾਹਰ

ਵੱਡਾ ਪੱਥਰ ਵੱਜਣ ਕਾਰਨ ਇੱਕ ਸਥਾਨਕ ਵਿਅਕਤੀ ਦੀ ਹੋਈ ਮੌਤ

  • fb
  • twitter
  • whatsapp
  • whatsapp
featured-img featured-img
ਰੁਦਰਪ੍ਰਯਾਗ: ਸੋਮਵਾਰ, 14 ਸਤੰਬਰ 2026 ਨੂੰ ਉੱਤਰਾਖੰਡ ਦੇ ਰੁਦਰਪ੍ਰਯਾਗ ਵਿੱਚ ਚਿਰਬਾਸਾ ਹੈਲੀਪੈਡ ਨੇੜੇ ਮਲਬੇ ਅਤੇ ਪੱਥਰਾਂ ਕਾਰਨ ਕੇਦਾਰਨਾਥ ਯਾਤਰਾ ਦਾ ਪੈਦਲ ਰਸਤਾ ਅਸਥਾਈ ਤੌਰ 'ਤੇ ਬੰਦ ਹੋਣ ਤੋਂ ਬਾਅਦ, SDRF ਦੇ ਜਵਾਨਾਂ ਨੇ ਉੱਥੇ ਫਸੇ ਸ਼ਰਧਾਲੂਆਂ ਨੂੰ ਸੁਰੱਖਿਅਤ ਬਾਹਰ ਕੱਢਿਆ। (ਪੀਟੀਆਈ ਫੋਟੋ)
Advertisement

ਕੇਦਾਰਨਾਥ ਪੈਦਲ ਰਸਤੇ 'ਤੇ ਚੀੜਬਾਸਾ ਹੈਲੀਪੈਡ ਨੇੜੇ ਜ਼ਮੀਨ ਖਿਸਕਣ ਵਾਲੇ ਖੇਤਰ ਤੋਂ 6,500 ਤੋਂ ਵੱਧ ਸ਼ਰਧਾਲੂਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ।

ਬਚਾਏ ਗਏ ਲੋਕਾਂ ਨਾਲ 600 ਤੋਂ 700 ਘੋੜੇ ਅਤੇ ਖੱਚਰ ਵੀ ਸ਼ਾਮਲ ਸਨ। ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐੱਸ ਡੀ ਆਰ ਐੱਫ) ਅਨੁਸਾਰ, ਐਤਵਾਰ ਨੂੰ ਜ਼ਮੀਨ ਖਿਸਕਣ ਕਾਰਨ ਗੌਰੀਕੁੰਡ ਤੋਂ ਲਗਪਗ 2.5 ਕਿਲੋਮੀਟਰ ਉੱਪਰ ਚੀੜਬਾਸਾ ਹੈਲੀਪੈਡ ਨੇੜੇ ਗੌਰੀਕੁੰਡ-ਕੇਦਾਰਨਾਥ ਰਸਤੇ ਨੂੰ ਅੰਸ਼ਕ ਤੌਰ 'ਤੇ ਨੁਕਸਾਨ ਪਹੁੰਚਿਆ, ਜਿਸ ਨਾਲ ਪੈਦਲ ਯਾਤਰੀਆਂ ਲਈ ਲੰਘਣਾ ਮੁਸ਼ਕਲ ਹੋ ਗਿਆ।

Advertisement

ਜ਼ਮੀਨ ਖਿਸਕਣ ਦੌਰਾਨ ਇੱਕ ਵੱਡਾ ਪੱਥਰ ਵੱਜਣ ਕਾਰਨ ਇੱਕ ਸਥਾਨਕ ਵਿਅਕਤੀ ਦੀ ਮੌਤ ਵੀ ਹੋ ਗਈ। ਪੁਲੀਸ ਅਨੁਸਾਰ, ਪਹਾੜੀ ਤੋਂ ਲਗਾਤਾਰ ਪੱਥਰ ਡਿੱਗਣ ਕਾਰਨ ਸੜਕ ਦੀ ਬਹਾਲੀ ਮੁਸ਼ਕਲ ਹੋ ਗਈ ਸੀ। ਇਸ ਦੌਰਾਨ, ਪ੍ਰਭਾਵਿਤ ਖੇਤਰ ਦੇ ਦੋਵਾਂ ਪਾਸਿਆਂ 'ਤੇ ਸ਼ਰਧਾਲੂਆਂ ਨੂੰ ਕਈ ਥਾਵਾਂ 'ਤੇ ਰੋਕ ਕੇ ਰੱਖਿਆ ਗਿਆ ਸੀ।

Advertisement

ਸੋਮਵਾਰ ਸਵੇਰੇ ਜਦੋਂ ਮੌਸਮ ਵਿੱਚ ਸੁਧਾਰ ਹੋਇਆ ਅਤੇ ਢਿੱਗਾਂ ਡਿੱਗਣ ਦਾ ਸਿਲਸਿਲਾ ਰੁਕਿਆ, ਤਾਂ ਕੇਦਾਰਨਾਥ ਤੋਂ ਵਾਪਸ ਆ ਰਹੇ ਸ਼ਰਧਾਲੂਆਂ ਨੂੰ ਪੜਾਅਵਾਰ ਢੰਗ ਨਾਲ ਰੁਕਾਵਟ ਵਾਲੇ ਖੇਤਰ ਤੋਂ ਪਾਰ ਕਰਵਾਇਆ ਗਿਆ। ਪੁਲੀਸ ਨੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਨੇ ਰਸਤਾ ਬਹਾਲ ਕਰਨ ਲਈ ਮਲਬਾ ਅਤੇ ਪੱਥਰ ਹਟਾਉਣਾ ਸ਼ੁਰੂ ਕਰ ਦਿੱਤਾ ਹੈ।

Advertisement
×