ਤਿੰਨ ਸਾਲਾਂ ਵਿੱਚ 24 ਲੱਖ ਤੋਂ ਵੱਧ ਭਾਰਤੀ ਵਿਦਿਆਰਥੀਆਂ ਨੇ ਵਿਦੇਸ਼ ’ਚ ਦਾਖਲੇ ਲਏ
ਟਿ੍ਰਬਿਊਨ ਨਿਊਜ਼ ਸਰਵਿਸ ਨਵੀਂ ਦਿੱਲੀ, 20 ਮਾਰਚ ਵਿਦੇਸ਼ ਮੰਤਰਾਲੇ ਨੇ ਅੱਜ ਦੱਸਿਆ ਕਿ ਲੰਘੇ ਤਿੰਨ ਅਕਾਦਮਿਕ ਸੈਸ਼ਨਾਂ ਦੌਰਾਨ ਭਾਰਤ ਦੇ 24 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਵਿਦੇਸ਼ੀ ਯੂਨੀਵਰਸਿਟੀਆਂ ’ਚ ਦਾਖਲੇ ਲਏ ਹਨ। ਮੰਤਰਾਲੇ ਇਹ ਜਾਣਕਾਰੀ ਅੱਜ ਰਾਜ ਸਭਾ ’ਚ ਲਿਖਤੀ...
Advertisement
ਟਿ੍ਰਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 20 ਮਾਰਚ
Advertisement
ਵਿਦੇਸ਼ ਮੰਤਰਾਲੇ ਨੇ ਅੱਜ ਦੱਸਿਆ ਕਿ ਲੰਘੇ ਤਿੰਨ ਅਕਾਦਮਿਕ ਸੈਸ਼ਨਾਂ ਦੌਰਾਨ ਭਾਰਤ ਦੇ 24 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਵਿਦੇਸ਼ੀ ਯੂਨੀਵਰਸਿਟੀਆਂ ’ਚ ਦਾਖਲੇ ਲਏ ਹਨ। ਮੰਤਰਾਲੇ ਇਹ ਜਾਣਕਾਰੀ ਅੱਜ ਰਾਜ ਸਭਾ ’ਚ ਲਿਖਤੀ ਤੌਰ ’ਤੇ ਦਿੱਤੀ। ਮੰਤਰਾਲੇ ਨੇ ਵੱਖਰੇ ਤੌਰ ’ਤੇ ਇਹ ਵੀ ਦੱਸਿਆ ਕਿ 2011 ਤੋਂ ਲੈ ਕੇ ਹੁਣ ਤੱਕ 20.86 ਲੱਖ ਭਾਰਤੀਆਂ ਨੇ ਆਪਣੀ ਨਾਗਰਿਕਤਾ ਛੱਡ ਦਿੱਤੀ ਹੈ। ਮੰਤਰਾਲੇ ਨੇ ਦੱਸਿਆ, ‘ਭਾਰਤੀ ਨਾਗਰਿਕਤਾ ਛੱਡਣ ਤੇ ਵਿਦੇਸ਼ੀ ਨਾਗਰਿਕਤਾ ਲੈਣ ਦੇ ਕਾਰਨ ਨਿੱਜੀ ਹਨ ਤੇ ਇਹ ਕਾਰਨ ਸਿਰਫ਼ ਸਬੰਧਤ ਵਿਅਕਤੀਆਂ ਨੂੰ ਹੀ ਪਤਾ ਹਨ।’ ਮੰਤਰਾਲੇ ਨੇ ਕਿਹਾ ਕਿ ਸਫਲ, ਖੁਸ਼ਹਾਲ ਤੇ ਪ੍ਰਭਾਵਸ਼ਾਲੀ ਪਰਵਾਸੀ ਭਾਈਚਾਰਾ ਭਾਰਤ ਲਈ ਇੱਕ ਜਾਇਦਾਦ ਹੈ। ਉਨ੍ਹਾਂ ਦੱਸਿਆ ਕਿ ਸਾਲ 2022 ਤੋਂ 2024 ਵਿੱਚ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ 24,06,696 ਹੈ।
Advertisement
×