DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Vinesh Phogat ਬਾਰੇ ਦੋ ਹਫ਼ਤਿਆਂ ’ਚ ਫ਼ੈਸਲਾ ਕਰਨ ਦਾ ਹੁਕਮ

Delhi High Court ਨੇ ਫੋਗਾਟ ਦੀ ਪਟੀਸ਼ਨ ਦਾ ਨਿਬੇਡ਼ਾ ਕੀਤਾ; ਕੁਸ਼ਤੀ ਫੈਡਰੇਸ਼ਨ ਨੇ ਫ਼ੈਸਲੇ ਤੋਂ ਪਹਿਲਾਂ ਵਿਨੇਸ਼ ਨੂੰ ਨਿੱਜੀ ਸੁਣਵਾਈ ਦਾ ਮੌਕਾ ਦੇਣ ਦਾ ਭਰੋਸਾ ਦਿੱਤਾ

  • fb
  • twitter
  • whatsapp
  • whatsapp
Advertisement

ਦਿੱਲੀ ਹਾਈ ਕੋਰਟ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਨੂੰ ਪਹਿਲਵਾਨ ਵਿਨੇਸ਼ ਫੋਗਾਟ ਨੂੰ ਅਨੁਸ਼ਾਸਨਹੀਣਤਾ ਅਤੇ ਡੋਪਿੰਗ ਨਿਯਮਾਂ ਦੀ ਉਲੰਘਣਾ ਦੇ ਦੋਸ਼ਾਂ ਤਹਿਤ ਜਾਰੀ ‘ਕਾਰਨ ਦੱਸੋ’ ਨੋਟਿਸ ’ਤੇ ਦੋ ਹਫ਼ਤਿਆਂ ਦੇ ਅੰਦਰ ਫ਼ੈਸਲਾ ਕਰਨ ਦਾ ਹੁਕਮ ਦਿੱਤਾ ਹੈ। ਜਸਟਿਸ ਸਵਰਨ ਕਾਂਤਾ ਸ਼ਰਮਾ ਨੇ ਫੋਗਾਟ ਵੱਲੋਂ ਦਾਇਰ ਪਟੀਸ਼ਨ ਦਾ ਨਿਬੇੜਾ ਕਰਦਿਆਂ ਇਹ ਨਿਰਦੇਸ਼ ਦਿੱਤੇ ਹਨ।

ਕੁਸ਼ਤੀ ਫੈਡਰੇਸ਼ਨ ਦੇ ਵਕੀਲ ਨੇ ਅਦਾਲਤ ਨੂੰ ਭਰੋਸਾ ਦਿੱਤਾ ਕਿ ਨੋਟਿਸ ’ਤੇ ਅੰਤਿਮ ਫ਼ੈਸਲਾ ਕਰਨ ਤੋਂ ਪਹਿਲਾਂ ਵਿਨੇਸ਼ ਫੋਗਾਟ ਨੂੰ ਨਿੱਜੀ ਸੁਣਵਾਈ ਦਾ ਪੂਰਾ ਮੌਕਾ ਦਿੱਤਾ ਜਾਵੇਗਾ। ਅਦਾਲਤ ਨੇ ਕਿਹਾ ਕਿ ਵਿਨੇਸ਼ ਪਹਿਲਾਂ ਹੀ ਅਦਾਲਤੀ ਹੁਕਮਾਂ ਸਦਕਾ ਟਰਾਇਲਾਂ ਵਿੱਚ ਹਿੱਸਾ ਲੈ ਚੁੱਕੀ ਹੈ, ਜਿਸ ਕਰ ਕੇ ਪਹਿਲਵਾਨ ਦੀ ਏਸ਼ਿਆਈ ਖੇਡਾਂ ਦੇ ਚੋਣ ਟਰਾਇਲਾਂ ਵਿੱਚ ਹਿੱਸਾ ਲੈਣ ਸਬੰਧੀ ਮੁੱਖ ਮੰਗ ਹੁਣ ਬੇਮਾਅਨਾ ਹੋ ਚੁੱਕੀ ਹੈ। ਵਿਨੇਸ਼ ਦੇ ਵਕੀਲ ਨੇ ਜਦੋਂ ਫੈਡਰੇਸ਼ਨ ਦੀ ਚੋਣ ਨੀਤੀ ਨਾਲ ਜੁੜੇ ਵੱਡੇ ਸੰਵਿਧਾਨਕ ਮੁੱਦਿਆਂ ਦਾ ਹਵਾਲਾ ਦਿੱਤਾ, ਤਾਂ ਅਦਾਲਤ ਨੇ ਉਨ੍ਹਾਂ ਨੂੰ ਇਸ ਸਬੰਧੀ ਨਵੀਂ ਪਟੀਸ਼ਨ ਦਾਇਰ ਕਰਨ ਲਈ ਕਿਹਾ।

Advertisement

ਜ਼ਿਕਰਯੋਗ ਹੈ ਕਿ ਕੁਸ਼ਤੀ ਫੈਡਰੇਸ਼ਨ ਨੇ 9 ਮਈ ਨੂੰ ਵਿਨੇਸ਼ ਫੋਗਾਟ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਦਿਆਂ 26 ਜੂਨ 2026 ਤੱਕ ਘਰੇਲੂ ਮੁਕਾਬਲਿਆਂ ਵਿੱਚ ਹਿੱਸਾ ਲੈਣ ਤੋਂ ਅਯੋਗ ਕਰ ਦਿੱਤਾ ਸੀ। ਇਸ ਦਾ ਕਾਰਨ ਸੰਨਿਆਸ ਤੋਂ ਪਰਤਣ ਵਾਲੇ ਖਿਡਾਰੀਆਂ ਲਈ ਛੇ ਮਹੀਨਿਆਂ ਦਾ ਲਾਜ਼ਮੀ ਨੋਟਿਸ ਪੀਰੀਅਡ ਦੱਸਿਆ ਗਿਆ ਸੀ। ਫੋਗਾਟ ਨੇ ਮਾਂ ਬਣਨ ਕਰ ਕੇ ਛੁੱਟੀ ’ਤੇ ਹੋਣ ਕਾਰਨ ਮੁਕਾਬਲਿਆਂ ’ਚ ਹਿੱਸਾ ਨਾ ਲੈ ਸਕਣ ’ਤੇ ਚੋਣ ਨੀਤੀ ਨੂੰ ਚੁਣੌਤੀ ਦਿੱਤੀ ਸੀ। ਸੁਪਰੀਮ ਕੋਰਟ ਦੀ ਹਰੀ ਝੰਡੀ ਤੋਂ ਬਾਅਦ ਵਿਨੇਸ਼ 30-31 ਮਈ ਨੂੰ ਹੋਏ ਟਰਾਇਲਾਂ ਵਿੱਚ ਸ਼ਾਮਲ ਹੋਈ ਸੀ, ਜਿੱਥੇ 53 ਕਿਲੋਗ੍ਰਾਮ ਵਰਗ ਦੇ ਸੈਮੀ ਫਾਈਨਲ ਵਿੱਚ ਉਹ ਮੀਨਾਕਸ਼ੀ ਗੋਇਲ ਹੱਥੋਂ ਹਾਰ ਕੇ ਉਹ ਬਾਹਰ ਹੋ ਗਈ ਸੀ। ਹੁਣ ਵਿਨੇਸ਼ ਨੂੰ ਟਰਾਇਲਾਂ ਦੌਰਾਨ ਕੀਤੇ ਵਿਹਾਰ ਲਈ ਇੱਕ ਹੋਰ ਨਵਾਂ ਨੋਟਿਸ ਜਾਰੀ ਹੋਇਆ ਹੈ।

Advertisement

Advertisement
×