ਹਵਾਈ ਅੱਡਿਆਂ ’ਤੇ ਜੀ ਪੀ ਐੱਸ ਗੜਬੜੀ ਦੇ ਸਰੋਤ ਦਾ ਪਤਾ ਲਾਉਣ ਦਾ ਹੁਕਮ
ਕਈ ਸ਼ਹਿਰਾਂ ’ਚ ਵਾਪਰੀਆਂ ਸਨ ਜੀ ਪੀ ਐੱਸ ਗਡ਼ਬਡ਼ੀ ਦੀਆਂ ਘਟਨਾਵਾਂ: ਨਾਇਡੂ
Advertisement
ਸਰਕਾਰ ਨੇ ਅੱਜ ਕਿਹਾ ਕਿ ਦਿੱਲੀ, ਮੁੰਬਈ, ਕੋਲਕਾਤਾ, ਅੰਮ੍ਰਿਤਸਰ, ਹੈਦਰਾਬਾਦ, ਬੰਗਲੁਰੂ ਤੇ ਚੇਨੱਈ ਹਵਾਈ ਅੱਡਿਆਂ ’ਤੇ ਜੀ ਪੀ ਐੱਸ ਗੜਬੜੀ (ਸਪੂਫਿੰਗ) ਸਾਹਮਣੇ ਆਈ ਹੈ ਅਤੇ ਵਾਇਰਲੈੱਸ ਮੌਨਿਟਰਿੰਗ ਸੰਗਠਨ (ਡਬਲਿਊ ਐੱਮ ਓ) ਨੂੰ ਗੜਬੜੀ ਦੇ ਅਸਲ ਕਾਰਨ ਦਾ ਪਤਾ ਲਾਉਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਸ਼ਹਿਰੀ ਹਵਾਬਾਜ਼ੀ ਮੰਤਰੀ ਕੇ ਰਾਮਮੋਹਨ ਨਾਇਡੂ ਨੇ ਰਾਜ ਸਭਾ ’ਚ ਦੱਸਿਆ ਕਿ ਕੁਝ ਉਡਾਣਾਂ ਨੇ ਰਨਵੇਅ ਵਾਈ-10 ’ਤੇ ਪਹੁੰਚਣ ’ਤੇ ਜੀ ਪੀ ਐੱਸ ਆਧਾਰਿਤ ਲੈਂਡਿੰਗ ਪ੍ਰਕਿਰਿਆ ਦੀ ਵਰਤੋਂ ਕਰਦੇ ਸਮੇਂ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੇ ਨੇੜਲੇ ਖੇਤਰ ’ਚ ਜੀ ਪੀ ਐੱਸ ਸਪੂਫਿੰਗ ਦੀ ਸੂਚਨਾ ਦਿੱਤੀ ਗਈ ਸੀ। ਮੰਤਰੀ ਨੇ ਕਿਹਾ ਕਿ ਰਵਾਇਤੀ ਰਾਹ ਦੱਸਣ ਵਾਲੀ (ਨੇਵੀਗੇਸ਼ਨ) ਮਦਦ ਚਾਲੂ ਹੋਣ ਕਾਰਨ ਰਨਵੇਅ ਦੇ ਦੂਜੇ ਸਿਰੇ ’ਤੇ ਆਵਾਜਾਈ ਪ੍ਰਭਾਵਿਤ ਨਹੀਂ ਹੋਈ। ਨਾਇਡੂ ਨੇ ਲਿਖਤੀ ਜਵਾਬ ’ਚ ਕਿਹਾ, ‘‘ਭਾਰਤੀ ਹਵਾਈ ਅੱਡਾ ਅਥਾਰਿਟੀ (ਏ ਏ ਆਈ) ਨੇ ਵਾਇਰਲੈੱਸ ਨਿਗਰਾਨੀ ਸੰਗਠਨ (ਡਬਲਿਊ ਐੱਮ ਓ) ਨੂੰ ਦਖਲ/ਸਪੂਫਿੰਗ ਦੇ ਸਰੋਤ ਦਾ ਪਤਾ ਲਾਉਣ ਦੀ ਮੰਗ ਕੀਤੀ ਸੀ।’’ ਉਨ੍ਹਾਂ ਕਿਹਾ, ‘‘ਉੱਚ ਪੱਧਰੀ ਮੀਟਿੰਗ ਦੌਰਾਨ ਡਬਲਿਊ ਐੱਮ ਓ ਨੂੰ ਡੀ ਜੀ ਸੀ ਏ ਅਤੇ ਏ ਏ ਆਈ ਵੱਲੋਂ ਸਾਂਝੇ ਕੀਤੇ ਗਏ ਅਨੁਮਾਨਿਤ ਗੜਬੜੀ ਵਾਲੀ ਥਾਂ ਦੇ ਵੇਰਵੇ ਦੇ ਆਧਾਰ ’ਤੇ ਗੜਬੜੀ ਦੇ ਸਰੋਤ ਦੀ ਪਛਾਣ ਕਰਨ ਲਈ ਵਧੇਰੇ ਸਰੋਤ ਜੁਟਾਉਣ ਦਾ ਨਿਰਦੇਸ਼ ਦਿੱਤਾ ਗਿਆ ਹੈ।’’
Advertisement
Advertisement
