ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਲਾਵਾਰਿਸ ਪਸ਼ੂਆਂ ਬਾਰੇ ਹੁਕਮ ਗ਼ੈਰ-ਵਿਹਾਰਕ: ਮੇਨਕਾ

ਸਿਨੇਮਾ ਵਿੱਚ ਹਮਦਰਦੀ ਤੇ ਮਨੁੱਖੀ ਕਹਾਣੀ ਦਰਸਾਉਣ ਵਾਲਿਆਂ ਦਾ ਸਨਮਾਨ ਕਰਨ ਲਈ ਸਿਨੇਕਾਈਂਡ ਦੀ ਸ਼ੁਰੂਆਤ
ਨਵੀਂ ਦਿੱਲੀ ਵਿੱਚ ਪ੍ਰੋਗਰਾਮ ਦੌਰਾਨ ਸੰਸਦ ਮੈਂਬਰ ਮੇਨਕਾ ਗਾਂਧੀ ਅਤੇ ਫਿਲਮ ਨਿਰਮਾਤਾ ਫਿਰਦੌਸੁਲ ਹਾਸਨ ਤੇ ਹੋਰ। -ਫੋਟੋ: ਏਐੱਨਆਈ
Advertisement
ਪਸ਼ੂ ਅਧਿਕਾਰ ਕਾਰਕੁਨ ਅਤੇ ਸਾਬਕਾ ਕੇਂਦਰੀ ਮੰਤਰੀ ਮੇਨਕਾ ਗਾਂਧੀ ਨੇ ਲਾਵਾਰਿਸ ਜਾਨਵਰਾਂ ਨੂੰ ਹਟਾਉਣ ਅਤੇ ਉਨ੍ਹਾਂ ਨੂੰ ਆਸਰਾ ਘਰਾਂ ਵਿੱਚ ਰੱਖਣ ਦੇ ਸੁਪਰੀਮ ਕੋਰਟ ਦੇ ਹਾਲ ਦੇ ਹੁਕਮਾਂ ਨੂੰ ਗ਼ੈਰ-ਵਿਹਾਰਕ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਸ਼ੂਆਂ ਪ੍ਰਤੀ ਭਾਰਤ ਦਾ ਨਜ਼ਰੀਆ ਹਮਦਰਦੀ ਵਾਲਾ ਹੋਣਾ ਚਾਹੀਦਾ ਹੈ।

ਸੁਪਰੀਮ ਕੋਰਟ ਨੇ ਪਿਛਲੇ ਹਫ਼ਤੇ ਸਿੱਖਿਆ ਸੰਸਥਾਵਾਂ, ਹਸਪਤਾਲਾਂ, ਬੱਸ ਸਟੈਂਡਾਂ ਅਤੇ ਰੇਲਵੇ ਸਟੇਸ਼ਨਾਂ ਵਰਗੇ ਖੇਤਰਾਂ ਵਿੱਚ ਕੁੱਤਿਆਂ ਵੱਲੋਂ ਕੱਟੇ ਜਾਣ ਦੀਆਂ ਘਟਨਾਵਾਂ ਵਿੱਚ ਖ਼ਤਰਨਾਕ ਵਾਧੇ ’ਤੇ ਗੌਰ ਕੀਤਾ ਅਤੇ ਅਧਿਕਾਰੀਆਂ ਨੂੰ ਅਜਿਹੇ ਕੁੱਤਿਆਂ ਨੂੰ ਆਸਰਾ ਘਰਾਂ ’ਚ ਭੇਜਣ ਦੇ ਨਿਰਦੇਸ਼ ਦਿੱਤੇ। ਸਿਖ਼ਰਲੀ ਅਦਾਲਤ ਨੇ ਕੌਮੀ ਸ਼ਾਹਰਾਹ ਅਥਾਰਿਟੀ ਸਣੇ ਸਬੰਧਤ ਅਧਿਕਾਰੀਆਂ ਨੂੰ ਸ਼ਾਹਰਾਹਾਂ ਅਤੇ ਐਕਸਪ੍ਰੈੱਸਵੇਅ ਤੋਂ ਲਾਵਾਰਿਸ ਪਸ਼ੂਆਂ ਤੇ ਜਾਨਵਰਾਂ ਨੂੰ ਹਟਾਉਣ ਦੇ ਨਿਰਦੇਸ਼ ਵੀ ਦਿੱਤੇ ਹਨ।

Advertisement

ਇੱਥੇ ਇਕ ਪ੍ਰੋਗਰਾਮ ਦੌਰਾਨ ਸਵਾਲਾਂ ਦੇ ਜਵਾਬ ਦਿੰਦਿਆਂ ਬੀਬੀ ਗਾਂਧੀ ਨੇ ਕਿਹਾ, ‘‘ਸੁਪਰੀਮ ਕੋਰਟ ਨੇ ਕਿਹਾ ਹੈ- ਕੁੱਤੇ ਹਟਾਓ, ਬਿੱਲੀਆਂ ਹਟਾਓ, ਬਾਂਦਰ ਹਟਾਓ, ਉਨ੍ਹਾਂ ਨੂੰ ਆਸਰਾ ਘਰਾਂ ’ਚ ਰੱਖੋ, ਉਨ੍ਹਾਂ ਦੀ ਨਸਬੰਦੀ ਕਰੋ ਪਰ ਅਸਲ ਵਿੱਚ ਕੋਈ ਅਜਿਹਾ ਨਹੀਂ ਕਰ ਸਕਦਾ, ਇਹ ਗ਼ੈਰ-ਵਿਹਾਰਕ ਹੈ।’’ ਉਨ੍ਹਾਂ ਨਗਰ ਨਿਗਮਾਂ ਵਿਚਾਲੇ ਤਾਲਮੇਲ ਦੀ ਘਾਟ ’ਤੇ ਵੀ ਸਵਾਲ ਉਠਾਇਆ। ਉਨ੍ਹਾਂ ਇਹ ਗੱਲ ‘ਸਿਨੇਕਾਈਂਡ’ ਦੀ ਸ਼ੁਰੂਆਤ ਮੌਕੇ ਕਹੀ। ਇਹ ਪਹਿਲ ‘ਫਿਲਮ ਫੈਡਰੇਸ਼ਨ ਆਫ ਇੰਡੀਆ’ (ਐੱਫ ਐੱਫ ਆਈ) ਵੱਲੋਂ ਮੇਨਕਾ ਦੀ ਸੰਸਥਾ ‘ਪੀਪਲਜ਼ ਫਾਰ ਐਨੀਮਲਜ਼’ (ਪੀ ਐੱਫ ਆਈ) ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਹੈ, ਜਿਸ ਦਾ ਮਕਸਦ ਸਿਨੇਮਾ ਵਿੱਚ ਹਮਦਰਦੀ ਅਤੇ ਮਨੁੱਖੀ ਕਹਾਣੀ ਦਰਸਾਉਣ ਵਾਲਿਆਂ ਦਾ ਸਨਮਾਨ ਕਰਨਾ ਹੈ। ਪੁਰਸਕਾਰਾਂ ਦਾ ਉਦੇਸ਼ ਫਿਲਮ ਨਿਰਮਾਤਾਵਾਂ ਨੂੰ ਪਸ਼ੂਆਂ ਤੇ ਕੁਦਰਤ ਪ੍ਰਤੀ ਹਮਦਰਦੀ ਨੂੰ ਕਮਜ਼ੋਰੀ ਦੀ ਬਜਾਏ ਤਾਕਤ ਵਜੋਂ ਫਿਲਮਾਉਣ ਲਈ ਉਤਸ਼ਾਹਿਤ ਕਰਨਾ ਹੈ।

ਕੈਪਸ਼ਨ

ਨਵੀਂ ਦਿੱਲੀ ਵਿੱਚ ਪ੍ਰੋਗਰਾਮ ਦੌਰਾਨ ਸੰਸਦ ਮੈਂਬਰ ਮੇਨਕਾ ਗਾਂਧੀ ਅਤੇ ਫਿਲਮ ਨਿਰਮਾਤਾ ਫਿਰਦੌਸੁਲ ਹਾਸਨ ਤੇ ਹੋਰ। -ਫੋਟੋ: ਏਐੱਨਆਈ

 

Advertisement
Show comments