Chief Election Commissioner ਖ਼ਿਲਾਫ਼ Opposition ਦਾ Notice ਨਾਮਨਜ਼ੂਰ
ਲੋਕ ਸਭਾ ਸਪੀਕਰ ਓਮ ਬਿਰਲਾ ਅਤੇ ਰਾਜ ਸਭਾ ਦੇ ਚੇਅਰਮੈਨ ਸੀ ਪੀ ਰਾਧਾਕ੍ਰਿਸ਼ਨਨ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਵਿਰੋਧੀ ਧਿਰ ਦੇ ਮਤੇ ਦਾ ਨੋਟਿਸ ਰੱਦ ਕਰ ਦਿੱਤਾ। ਵਿਰੋਧੀ ਧਿਰ ਨੇ ਕਮਿਸ਼ਨਰ ’ਤੇ ਪੱਖਪਾਤੀ ਵਤੀਰੇ, ਚੋਣ ਧਾਂਦਲੀ ਦੀ ਜਾਂਚ...
Advertisement
ਲੋਕ ਸਭਾ ਸਪੀਕਰ ਓਮ ਬਿਰਲਾ ਅਤੇ ਰਾਜ ਸਭਾ ਦੇ ਚੇਅਰਮੈਨ ਸੀ ਪੀ ਰਾਧਾਕ੍ਰਿਸ਼ਨਨ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਵਿਰੋਧੀ ਧਿਰ ਦੇ ਮਤੇ ਦਾ ਨੋਟਿਸ ਰੱਦ ਕਰ ਦਿੱਤਾ। ਵਿਰੋਧੀ ਧਿਰ ਨੇ ਕਮਿਸ਼ਨਰ ’ਤੇ ਪੱਖਪਾਤੀ ਵਤੀਰੇ, ਚੋਣ ਧਾਂਦਲੀ ਦੀ ਜਾਂਚ ’ਚ ਅੜਿੱਕੇ ਪਾਉਣ ਅਤੇ ਵੋਟਰਾਂ ਨੂੰ ਵੋਟ ਦੇ ਹੱਕ ਤੋਂ ਵਾਂਝੇ ਕਰਨ ਵਰਗੇ ਦੋਸ਼ ਲਾਏ ਸਨ। ਲੋਕ ਸਭਾ ਤੇ ਰਾਜ ਸਭਾ ਸਕੱਤਰੇਤਾਂ ਨੇ ਵੱਖੋ-ਵੱਖਰੇ ਨੋਟੀਫਿਕੇਸ਼ਨਾਂ ਰਾਹੀਂ ਦੱਸਿਆ ਕਿ ਸਪੀਕਰ ਤੇ ਚੇਅਰਮੈਨ ਨੇ ਜੱਜ (ਜਾਂਚ) ਐਕਟ-1968 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਨੋਟਿਸ ਦਾਖ਼ਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
Advertisement
Advertisement
×

