ਵਿਰੋਧੀ ਧਿਰ ਦਾ ਸਰਕਾਰ ਖ਼ਿਲਾਫ਼ ਮਾਰਚ: ਸਰਕਾਰ ਡਰੀ ਹੋਈ ਹੈ ਤੇ ਦਾਲ ’ਚ ਕੁੱਝ ਕਾਲਾ ਹੈ: ਖੜਗੇ : The Tribune India

ਵਿਰੋਧੀ ਧਿਰ ਦਾ ਸਰਕਾਰ ਖ਼ਿਲਾਫ਼ ਮਾਰਚ: ਸਰਕਾਰ ਡਰੀ ਹੋਈ ਹੈ ਤੇ ਦਾਲ ’ਚ ਕੁੱਝ ਕਾਲਾ ਹੈ: ਖੜਗੇ

ਵਿਰੋਧੀ ਧਿਰ ਦਾ ਸਰਕਾਰ ਖ਼ਿਲਾਫ਼ ਮਾਰਚ: ਸਰਕਾਰ ਡਰੀ ਹੋਈ ਹੈ ਤੇ ਦਾਲ ’ਚ ਕੁੱਝ ਕਾਲਾ ਹੈ: ਖੜਗੇ

ਨਵੀਂ ਦਿੱਲੀ, 24 ਮਾਰਚ

ਕਾਂਗਰਸ ਸਮੇਤ ਕਈ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਅੱਜ ਅਡਾਨੀ ਸਮੂਹ ਨਾਲ ਜੁੜੇ ਮਾਮਲੇ ਦੀ ਜਾਂਚ ਲੲ ਜੇਪੀਸੀ ਕਾਇਮ ਕਰਨ ਦੀ ਮੰਗ ਲਈ ਅਤੇ ਜਾਂਚ ਏਜੰਸੀਆਂ ਦੀ ਕਥਿਤ ਦੁਰਵਰਤੋਂ ਖ਼ਿਲਾਫ਼ ਸੰਸਦ ਭਵਨ ਤੋਂ ਵਿਜੇ ਚੌਕ ਤੱਕ ਮਾਰਚ ਕੀਤਾ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਮੋਦੀ ਸਰਕਾਰ ਦੇਸ਼ ਵਿੱਚ ਲੋਕਤੰਤਰ ਅਤੇ ਵਿਰੋਧੀ ਧਿਰ ਨੂੰ ਤਬਾਹ ਕਰਨਾ ਚਾਹੁੰਦੀ ਹੈ। ਮਾਰਚ ਦੀ ਅਗਵਾਈ ਕਰ ਰਹੇ ਕਾਂਗਰਸ ਪ੍ਰਧਾਨ ਅਤੇ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ਨੇ ਪੱਤਰਕਾਰਾਂ ਨੂੰ ਕਿਹਾ, ‘ਸਾਰੀਆਂ ਪਾਰਟੀਆਂ ਦੇ ਸੰਸਦ ਮੈਂਬਰ ਅਤੇ ਸਦਨ ਦੇ ਨੇਤਾ ਜੇਪੀਸੀ ਦੀ ਮੰਗ ਲਈ ਇੱਥੇ ਪ੍ਰਦਰਸ਼ਨ ਕਰ ਰਹੇ ਹਨ।

ਇਕ ਗੱਲ ਤਾਂ ਸਾਫ਼ ਹੈ ਕਿ ਮੋਦੀ ਜੀ ਜਨਤਾ ਤੋਂ ਕੁਝ ਛੁਪਾਉਣਾ ਚਾਹੁੰਦੇ ਹਨ। ਅਸੀਂ ਅਡਾਨੀ ਦੀ ਗੱਲ ਕਰ ਰਹੇ ਹਾਂ ਤੇ ਭਾਜਪਾ ਓਬੀਸੀ ਦਾ ਮੁੱਦਾ ਉਠਾ ਰਹੀ ਹੈ। ਪੈਸੇ ਲੈ ਕੇ ਭੱਜਣ ਵਾਲਿਆਂ ਲਈ ਓਬੀਸੀ ਦਾ ਕੀ ਮਤਲਬ ਹੈ। ਸਰਕਾਰ ਸੁਣਨਾ ਨਹੀਂ ਚਾਹੁੰਦੀ। ਉਹ ਡਰੀ ਹੋਈ ਹੈ ਕਿਉਂਕਿ ਦਾਲ ਵਿੱਚ ਕੁਝ ਕਾਲਾ ਹੈ। ਰਾਹੁਲ ਗਾਂਧੀ ਨੂੰ ਸੰਸਦ ’ਚ ਬੋਲਣ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ।’

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਸ਼ਹਿਰ

View All