DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

All Party Meeting ’ਚੋਂ ਵਿਰੋਧੀ ਧਿਰ ਦਾ ਵਾਕਆਊਟ

ਤ੍ਰਿਣਮੂਲ ਕਾਂਗਰਸ ਦੇ ਬਾਗ਼ੀ ਧਡ਼ੇ ਨੂੰ ਮੀਿਟੰਗ ਵਿੱਚ ਸੱਦਣ ’ਤੇ ਰੋਸ ਜਤਾਇਆ

  • fb
  • twitter
  • whatsapp
  • whatsapp
featured-img featured-img
ਰੱਖਿਆ ਮੰਤਰੀ ਰਾਜਨਾਥ ਸਿੰਘ ਆਲ ਪਾਰਟੀ ਮੀਟਿੰਗ ਤੋਂ ਪਹਿਲਾਂ ਕਾਂਗਰਸੀ ਆਗੂ ਜੈਰਾਮ ਰਮੇਸ਼ ਨੂੰ ਮਿਲਦੇ ਹੋਏ। -ਫੋਟੋ: ਪੀਟੀਆਈ
Advertisement

ਸੰਸਦ ਦੇ ਮੌਨਸੂਨ ਇਜਲਾਸ ਦੀ ਸ਼ੁਰੂਆਤ ਤੋਂ ਠੀਕ ਪਹਿਲਾਂ ਐਤਵਾਰ ਨੂੰ ਸੱਦੀ ਗਈ ਸਰਬ-ਪਾਰਟੀ ਮੀਟਿੰਗ ਕਾਫ਼ੀ ਹੰਗਾਮੇ ਭਰਪੂਰ ਰਹੀ। ਸਰਕਾਰ ਵੱਲੋਂ ਤ੍ਰਿਣਮੂਲ ਕਾਂਗਰਸ ਦੇ 20 ਬਾਗ਼ੀ ਸੰਸਦ ਮੈਂਬਰਾਂ ਨੂੰ ਸੱਦਾ ਦਿੱਤੇ ਜਾਣ ਦੇ ਵਿਰੋਧ ’ਚ ਵਿਰੋਧੀ ਧਿਰ ਨੇ ਮੀਟਿੰਗ ਦੌਰਾਨ ਸੰਕੇਤਕ ਵਾਕਆਊਟ ਕੀਤਾ। ਵਿਰੋਧੀ ਧਿਰ ਨੇ ਰਾਮ ਮੰਦਰ ਦੇ ਚੜ੍ਹਾਵੇ ’ਚ ਚੋਰੀ, ਨੀਟ ਪੇਪਰ ਲੀਕ, ਈ20 ਪੈਟਰੋਲ ਅਤੇ ਮਨੀਪੁਰ ਦੇ ਹਾਲਾਤ ਵਰਗੇ ਅਹਿਮ ਮੁੱਦਿਆਂ ’ਤੇ ਸੰਸਦ ’ਚ ਚਰਚਾ ਦੀ ਮੰਗ ਕੀਤੀ, ਜਿਸ ਨਾਲ ਮੌਨਸੂਨ ਇਜਲਾਸ ਦੇ ਕਾਫ਼ੀ ਹੰਗਾਮਾਖ਼ੇਜ਼ ਰਹਿਣ ਦੇ ਆਸਾਰ ਹਨ। ਸੋਮਵਾਰ ਤੋਂ ਸ਼ੁਰੂ ਹੋ ਰਿਹਾ ਸੰਸਦ ਦਾ ਮੌਨਸੂਨ ਇਜਲਾਸ 13 ਅਗਸਤ ਤੱਕ ਚੱਲੇਗਾ।

ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਹੇਠ ਹੋਈ ਮੀਟਿੰਗ ’ਚ ਸਿਹਤ ਮੰਤਰੀ ਜੇ ਪੀ ਨੱਢਾ ਸਣੇ 40 ਸਿਆਸੀ ਪਾਰਟੀਆਂ ਦੇ 58 ਆਗੂਆਂ ਨੇ ਹਿੱਸਾ ਲਿਆ। ਮੀਟਿੰਗ ਸ਼ੁਰੂ ਹੁੰਦਿਆਂ ਹੀ ਟੀ ਐੱਮ ਸੀ, ਕਾਂਗਰਸ, ਸਮਾਜਵਾਦੀ ਪਾਰਟੀ, ਖੱਬੇ ਪੱਖੀ, ਰਾਸ਼ਟਰੀ ਜਨਤਾ ਦਲ, ਡੀ ਐੱਮ ਕੇ, ਆਮ ਆਦਮੀ ਪਾਰਟੀ ਅਤੇ ਸ਼ਿਵ ਸੈਨਾ (ਯੂ ਬੀ ਟੀ) ਆਦਿ ਨੇ ਤ੍ਰਿਣਮੂਲ ਕਾਂਗਰਸ ਪਾਰਟੀ ਨੂੰ ਤੋੜਨ ਅਤੇ ਬਾਗ਼ੀ ਧੜੇ ਦੇ ਮੈਂਬਰਾਂ ਨੂੰ ਸੱਦਣ ਦੇ ਫ਼ੈਸਲੇ ਨੂੰ ‘ਇਨਸਾਫ਼ ਦਾ ਘਾਣ’ ਦੱਸਦਿਆਂ ਵਾਕਆਊਟ ਕਰ ਦਿੱਤਾ। ਹਾਲਾਂਕਿ ਬਾਅਦ ’ਚ ਉਹ ਆਪਣਾ ਵਿਰੋਧ ਦਰਜ ਕਰਵਾ ਕੇ ਪਰਤ ਆਏ।

Advertisement

ਟੀ ਐੱਮ ਸੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਸਰਕਾਰ ਦੇ ਫ਼ੈਸਲੇ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਜਦੋਂ ਲੋਕ ਸਭਾ ਸਪੀਕਰ ਨੇ ਹਾਲੇ ਤੱਕ ਬਾਗ਼ੀ ਸੰਸਦ ਮੈਂਬਰਾਂ ਦੀ ਸਥਿਤੀ ਬਾਰੇ ਕੋਈ ਅੰਤਿਮ ਫ਼ੈਸਲਾ ਨਹੀਂ ਲਿਆ ਅਤੇ ਉਨ੍ਹਾਂ ਦੀ ਅਯੋਗਤਾ ਬਾਰੇ ਪਟੀਸ਼ਨਾਂ ਬਕਾਇਆ ਹਨ, ਤਾਂ ਸੰਸਦੀ ਮਾਮਲਿਆਂ ਦੇ ਮੰਤਰੀ ਨੇ ਉਨ੍ਹਾਂ ਨੂੰ ਕਿਸ ਆਧਾਰ ’ਤੇ ਸੱਦਾ ਦਿੱਤਾ ਹੈ। ਬਾਗ਼ੀ ਧੜੇ ਦੇ ਸੰਸਦ ਮੈਂਬਰ ਸੁਦੀਪ ਬੰਦੋਪਾਧਿਆਏ ਅਤੇ ਕਾਕੋਲੀ ਘੋਸ਼ ਦਸਤੀਦਾਰ ਨੇ ਕਿਹਾ ਕਿ ਉਹ ਨੈਸ਼ਨਲਿਸਟ ਸਿਟੀਜ਼ਨਜ਼ ਪਾਰਟੀ ਆਫ਼ ਇੰਡੀਆ (ਐੱਨ ਸੀ ਪੀ ਆਈ) ਦੇ ਨਵੇਂ ਧੜੇ ਵਜੋਂ ਮੀਟਿੰਗ ’ਚ ਸ਼ਾਮਲ ਹੋਏ ਹਨ ਕਿਉਂਕਿ ਉਹ ਪਹਿਲਾਂ ਧਮਕੀਆਂ ਦੇ ਸਾਏ ਹੇਠ ਸਨ। ਸ਼ਿਵ ਸੈਨਾ (ਯੂ ਬੀ ਟੀ) ਦੇ ਅਰਵਿੰਦ ਸਾਵੰਤ ਅਤੇ ‘ਆਪ’ ਦੇ ਐੱਨ ਡੀ ਗੁਪਤਾ ਨੇ ਵੀ ਆਪਣੀ ਪਾਰਟੀ ’ਚ ਹੋਈ ਬਗ਼ਾਵਤ ਅਤੇ ਸੰਸਦ ਮੈਂਬਰਾਂ ਦੇ ਦਲ-ਬਦਲੂ ਰਵੱਈਏ ਨੂੰ ਲੋਕਤੰਤਰ ਦਾ ਕਤਲ ਕਰਾਰ ਦਿੱਤਾ।

Advertisement

ਮੀਟਿੰਗ ਦੌਰਾਨ ਡੀ ਐੱਮ ਕੇ ਨੇ 2023 ’ਚ ਪਾਸ ਕੀਤੇ ਗਏ ਮਹਿਲਾ ਰਾਖਵਾਂਕਰਨ ਬਿੱਲ ਨੂੰ ਲੋਕ ਸਭਾ ਦੀ ਮੌਜੂਦਾ 543 ਦੀ ਗਿਣਤੀ ਦੇ ਆਧਾਰ ’ਤੇ ਹੀ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ। ਡੀ ਐੱਮ ਕੇ ਆਗੂ ਤਿਰੂਚੀ ਸ਼ਿਵਾ ਨੇ ਖ਼ਦਸ਼ਾ ਜਤਾਇਆ ਕਿ ਹਲਕਾਬੰਦੀ ਕਾਰਨ ਦੱਖਣੀ ਰਾਜਾਂ ਨੂੰ ਨੁਕਸਾਨ ਹੋ ਸਕਦਾ ਹੈ। ਇਸ ਲਈ ਇਹ ਤਜਵੀਜ਼ 25 ਸਾਲਾਂ ਲਈ ਮੁਲਤਵੀ ਰੱਖੀ ਜਾਣੀ ਚਾਹੀਦੀ ਹੈ। ਪਾਰਟੀ ਦੇ ਇੱਕ ਹੋਰ ਆਗੂ ਟੀ ਆਰ ਬਾਲੂ  ਨੇ ਕਿਹਾ ਕਿ ਸਰਕਾਰ ਨੂੰ ਮਹਿਲਾ ਰਾਖਵਾਂਕਰਨ ਬਿੱਲ ਤੁਰੰਤ ਲਾਗੂ ਕਰਨਾ ਚਾਹੀਦਾ ਹੈ। ਸੀ ਪੀ ਐੱਮ ਆਗੂ ਜੌਹਨ ਬ੍ਰਿਟਾਸ ਨੇ ਕਿਹਾ ਕਿ ਟੀ ਐੱਮ ਸੀ ਦੇ ਬਾਗ਼ੀ ਧੜੇ ਨੂੰ ਸੱਦਾ ਦੇਣਾ ਇਨਸਾਫ਼ ਦਾ ਘਾਣ ਹੈ। ਕਾਂਗਰਸ ਦੇ ਜੈਰਾਮ ਰਮੇਸ਼ ਨੇ ਮੀਟਿੰਗ ਦੇ ਸਰੂਪ ’ਤੇ ਤਨਜ਼ ਕਸਦਿਆਂ ਕਿਹਾ ਕਿ ਅਜਿਹੀਆਂ ਬੈਠਕਾਂ ਅਰਥਹੀਣ ਹਨ ਕਿਉਂਕਿ 40 ਕੁ ਆਗੂਆਂ ਨੇ ਆਪਣੇ ਵਿਚਾਰ ਰੱਖੇ ਅਤੇ ਪੰਜ ਨੇ ਉਨ੍ਹਾਂ ਨੂੰ ਸੁਣਿਆਂ ਪਰ ਫ਼ੈਸਲੇ ਲੈਣ ਵਾਲੇ ਅਹਿਮ ਆਗੂ ਖ਼ੁਦ ਇਸ ’ਚ ਹਾਜ਼ਰ ਨਹੀਂ ਹੁੰਦੇ ਹਨ। ਸਮਾਜਵਾਦੀ ਪਾਰਟੀ ਦੇ ਆਗੂ ਧਰਮੇਂਦਰ ਯਾਦਵ ਨੇ ਰਾਮ ਮੰਦਰ ਦੇ ਚੜ੍ਹਾਵੇ ’ਚ ਚੋਰੀ ਅਤੇ ਨੀਟ ਪੇਪਰ ਲੀਕ ਮੁੱਦੇ ’ਤੇ ਕਾਰਕੁਨ ਸੋਨਮ ਵਾਂਗਚੁਕ ਦੀ ਭੁੱਖ ਹੜਤਾਲ ਦੇ ਮੁੱਦੇ ’ਤੇ ਚਰਚਾ ਮੰਗੀ।

ਿਰਜਿਜੂ ਨੇ ਦਿੱਤੀ ਸਫ਼ਾਈ

ਨਵੀਂ ਦਿੱਲੀ: ਸੰਸਦੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਟੀ ਐੱਮ ਸੀ ਦੇ ਬਾਗ਼ੀ ਧੜੇ ਨੂੰ ਸਰਬ-ਪਾਰਟੀ ਮੀਟਿੰਗ ਦਾ ਸੱਦਾ ਦਿੱਤੇ ਜਾਣ ਲਈ ਸਰਕਾਰ ਦੇ ਫ਼ੈਸਲੇ ਦਾ ਬਚਾਅ ਕਰਦਿਆਂ ਕਿਹਾ ਕਿ ਐੱਨ ਸੀ ਪੀ ਆਈ ਨੇ ਲੋਕ ਸਭਾ ਸਪੀਕਰ ਨੂੰ ਮਾਨਤਾ ਅਤੇ ਵੱਖਰੀਆਂ ਸੀਟਾਂ ਦੇਣ ਲਈ ਦਰਖ਼ਾਸਤ ਦਿੱਤੀ ਹੋਈ ਹੈ। ਇਸ ਲਈ ਸਰਕਾਰ ਸਾਰਿਆਂ ਨੂੰ ਸੱਦਾ ਦੇਣ ਦੇ ਆਪਣੇ ਫ਼ਰਜ਼ ਤੋਂ ਪਿੱਛੇ ਨਹੀਂ ਹਟ ਸਕਦੀ। ਉਨ੍ਹਾਂ ਕਿਹਾ ਕਿ ਲੋਕ ਸੰਸਦ ਦੀ ਸੁਚਾਰੂ ਕਾਰਵਾਈ ਚਾਹੁੰਦੇ ਹਨ, ਨਾ ਕਿ ਹੰਗਾਮਾ ਚਾਹੁੰਦੇ ਹਨ। ਉਨ੍ਹਾਂ ਵਿਰੋਧੀ ਧਿਰ ਨੂੰ ਹਾਂ-ਪੱਖੀ ਚਰਚਾ ਤੋਂ ਬਾਅਦ ਬਿੱਲਾਂ ਨੂੰ ਪਾਸ ਕਰਨ ’ਚ ਸਹਿਯੋਗ ਦੇਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਮੌਨਸੂਨ ਇਜਲਾਸ ਲਈ ਅੱਠ ਬਿੱਲ ਸੂਚੀਬੱਧ ਕੀਤੇ ਹਨ ਅਤੇ ਜੇ ਹੋਰ ਕੋਈ ਵਾਧੂ ਕੰਮਕਾਰ ਹੋਇਆ ਤਾਂ ਪ੍ਰਕਿਰਿਆ ਦਾ ਪਾਲਣ ਕੀਤਾ ਜਾਵੇਗਾ। ਮੰਤਰੀ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਨੂੰ ਦੇਸ਼ ਲਈ ਰਲ ਕੇ ਕੰਮ ਕਰਨਾ ਚਾਹੀਦਾ ਹੈ ਅਤੇ ਸਰਕਾਰ ਨੇ ਵਿਰੋਧੀ ਧਿਰ ਦੇ ਸੁਝਾਵਾਂ ਨੂੰ ਨੋਟ ਕਰ ਲਿਆ ਹੈ। -ਪੀਟੀਆਈ

Advertisement
×