DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਅਪਰੇਸ਼ਨ ਸਿੰਧੂਰ ਨੇ ਪਾਕਿ ਪ੍ਰਤੀ ਨਜ਼ਰੀਆ ਬਦਲਿਆ: M. M. Naravane

ਸਰਹੱਦ ’ਤੇ ਹੀ ਨਹੀਂ ਸਗੋਂ ਗੁਆਂਢੀ ਮੁਲਕ ਅੰਦਰ ਅਤਿਵਾਦੀਆਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾੳੁਣ ਦਾ ਦਾਅਵਾ

  • fb
  • twitter
  • whatsapp
  • whatsapp
Advertisement

ਫ਼ੌਜ ਦੇ ਸਾਬਕਾ ਮੁਖੀ ਜਨਰਲ ਐੱਮ ਐੱਮ ਨਰਵਣੇ ਨੇ ਕਿਹਾ ਕਿ ਅਪਰੇਸ਼ਨ ਸਿੰਧੂਰ ਨੇ ਪਾਕਿਸਤਾਨ ਪ੍ਰਤੀ ਭਾਰਤ ਦੇ ਨਜ਼ਰੀਏ ’ਚ ਬਹੁਤ ਵੱਡਾ ਬਦਲਾਅ ਦਿਖਾਇਆ ਕਿਉਂਕਿ ਇਨ੍ਹਾਂ ਹਮਲਿਆਂ ’ਚ ਨਾ ਸਿਰਫ਼ ਸਰਹੱਦ ਨੇੜੇ ਅਤਿਵਾਦੀਆਂ ਦੇ ਟਿਕਾਣਿਆਂ ਸਗੋਂ ਗੁਆਂਢੀ ਮੁਲਕ ਅੰਦਰ ਮੌਜੂਦ ਉਨ੍ਹਾਂ ਦੇ ਹਮਾੲਤੀਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਵਡੋਦਰਾ ’ਚ ਸਟਾਰਟ-ਅੱਪ ਈਕੋ ਸਿਸਟਮ ਨੂੰ ਹੱਲਾਸ਼ੇਰੀ ਦੇਣ ਲਈ ਕਰਵਾਏ ਗਏ ਪ੍ਰੋਗਰਾਮ ’ਚ ਸ਼ਾਮਲ ਹੋਣ ਮਗਰੋਂ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇੱਕ ਸਾਲ ਪਹਿਲਾਂ ਪਹਿਲਗਾਮ ’ਚ ਹੋਏ ਅਤਿਵਾਦੀ ਹਮਲੇ ਮਗਰੋਂ ਚੁੱਕੇ ਗਏ ਕਦਮ ਨੇ ਇਹ ਸਾਬਤ ਕਰ ਦਿੱਤਾ ਕਿ ਅਤਿਵਾਦੀਆਂ ਨੂੰ ਮਦਦ ਪਹੁੰਚਾਉਣ ਵਾਲੇ ਲੋਕ, ਭਾਵੇਂ ਉਹ ਕਿਤੇ ਵੀ ਲੁਕੇ ਹੋਣ, ਬਚ ਨਹੀਂ ਸਕਦੇ ਹਨ। ਫ਼ੌਜ ਦੇ 28ਵੇਂ ਮੁਖੀ ਰਹੇ ਨਰਵਣੇ ਨੇ ਕਿਹਾ, ‘‘ਪਹਿਲਗਾਮ ਹਮਲੇ ਮਗਰੋਂ ਕੀਤਾ ਗਿਆ ਅਪਰੇਸ਼ਨ ਸਿੰਧੂਰ ਬਹੁਤ ਜ਼ਰੂਰੀ ਕਦਮ ਸੀ।’’ ਉਨ੍ਹਾਂ ਉੜੀ ਅਤੇ ਪੁਲਵਾਮਾ ਸਮੇਤ ਪਹਿਲਾਂ ਹੋਏ ਅਤਿਵਾਦੀ ਹਮਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਭਾਰਤ ਦੀ ਫ਼ੌਜੀ ਕਾਰਵਾਈ ਦਾ ਮੁੱਖ ਜ਼ੋਰ ਜ਼ਿਆਦਾਤਰ ਸਰਹੱਦ ਨੇੜੇ ਮੌਜੂਦ ਅਤਿਵਾਦੀਆਂ ਦੇ ਟਿਕਾਣਿਆਂ ’ਤੇ ਹੀ ਹੁੰਦਾ ਸੀ ਪਰ ਐਤਕੀਂ ਸਿਰਫ਼ ਕੰਟਰੋਲ ਰੇਖਾ ਨੇੜੇ ਹੀ ਨਹੀਂ ਸਗੋਂ ਪਾਕਿਸਤਾਨ ਦੇ ਮੁਰੀਦਕੇ ਅਤੇ ਬਹਾਵਲਪੁਰ ’ਚ ਵੀ ਹਮਲੇ ਕੀਤੇ ਗਏ।

Advertisement
Advertisement
×