ਏਮਸ ਦਾ ਸਰਵਰ ਬੰਦ ਹੋਣ ਕਾਰਨ ਓਪੀਡੀ ਸੇਵਾਵਾਂ ਪ੍ਰਭਾਵਿਤ : The Tribune India

ਏਮਸ ਦਾ ਸਰਵਰ ਬੰਦ ਹੋਣ ਕਾਰਨ ਓਪੀਡੀ ਸੇਵਾਵਾਂ ਪ੍ਰਭਾਵਿਤ

ਏਮਸ ਦਾ ਸਰਵਰ ਬੰਦ ਹੋਣ ਕਾਰਨ ਓਪੀਡੀ ਸੇਵਾਵਾਂ ਪ੍ਰਭਾਵਿਤ

ਫਾਈਲ ਫੋਟੋ।

ਨਵੀਂ ਦਿੱਲੀ, 23 ਨਵੰਬਰ

ਨਵੀਂ ਦਿੱਲੀ ਦੇ ਏਮਸ ਵਿੱਚ ਕੌਮੀ ਸੂਚਨਾ ਵਿਗਿਆਨ ਕੇਂਦਰ ਦੇ ਈ-ਹਸਪਤਾਲ ਦਾ ਸਰਵਰ ਸਵੇਰੇ ਸੱਤ ਵਜੇ ਤੋਂ ਬੰਦ ਹੋਣ ਕਾਰਨ ਓਪੀਡੀ ਅਤੇ ਨਮੂਨੇ ਇਕੱਠੇ ਕਰਨ ਦੀਆਂ ਸੇਵਾਵਾਂ ਪ੍ਰਭਾਵਿਤ ਹੋਈਆਂ। ਏਮਸ ਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਸਾਰੀਆਂ ਸੇਵਾਵਾਂ ਇਸ ਸਮੇਂ ਮੈਨੂਅਲ ਆਧਾਰ ’ਤੇ ਚੱਲ ਰਹੀਆਂ ਹਨ। ਏਮਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਸੰਸਥਾ ਵਿੱਚ ਕੰਮ ਕਰ ਰਹੀ ਕੌਮੀ ਸੂਚਨਾ ਵਿਗਿਆਨ ਕੇਂਦਰ (ਐੱਨਆਈਸੀ) ਦੀ ਇੱਕ ਟੀਮ ਨੂੰ ਸੂਚਨਾ ਦੇ ਦਿੱਤੀ ਗਈ ਹੈ ਕਿ ਇਹ ਇੱਕ ਫਿਰੌਤੀ ਵਸੂਲਣ ਲਈ ਕੀਤਾ ਹਮਲਾ ਹੋ ਸਕਦਾ ਹੈ, ਜਿਸ ਬਾਰੇ ਉੱਚ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾਵੇਗੀ। ਏਮਸ ਦੇ ਇੱਕ ਅਧਿਕਾਰੀ ਨੇ ਕਿਹਾ, ‘‘ਸਰਵਰ ਬੰਦ ਹੋਣ ਕਾਰਨ ਸਮਾਰਟ ਲੈਬ, ਬਿੱਲ ਦੀ ਅਦਾਇਗੀ ਦਾ ਕੰਮ, ਰਿਪੋਰਟ ਬਣਾਉਣ ਅਤੇ ਡਾਕਟਰਾਂ ਤੋਂ ਸਮਾਂ ਲੈਣ ਵਾਲੇ ਸਿਸਟਮ ਸਮੇਤ ਓਪੀਡੀ ਅਤੇ ਆਈਪੀਡੀ ਡਿਜੀਟਲ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ।’’ ਇੱਕ ਹੋਰ ਅਧਿਕਾਰੀ ਨੇ ਕਿਹਾ ਕਿ ਓਪੀਡੀ ਅਤੇ ਸੈਂਪਲ ਇਕੱਠੇ ਕਰਨ ਦੀਆਂ ਸੇਵਾਵਾਂ ਮੈਨੂਅਲ ਮੋਡ ਰਾਹੀਂ ਮੁਹੱਈਆ ਕਰਵਾਈਆਂ ਗਈਆਂ ਹਨ। ਏਮਸ ਨੇ ਬਿਆਨ ਵਿੱਚ ਕਿਹਾ ਕਿ ਡਿਜੀਟਲ ਸੇਵਾਵਾਂ ਬਹਾਲ ਕਰਨ ਲਈ ਜ਼ਰੂੁਰੀ ਕਦਮ ਚੁੱਕੇ ਜਾ ਰਹੇ ਹਨ ਅਤੇ ਭਾਰਤੀ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (ਸੀਈਆਰਟੀ-ਇਨ) ਅਤੇ ਐੱਨਆਈਸੀ ਦੀ ਮਦਦ ਲਈ ਜਾ ਰਹੀ ਹੈ। ਬਿਆਨ ਵਿੱਚ ਕਿਹਾ ਗਿਆ, ‘‘ਭਵਿੱਖ ਵਿੱਚ ਅਜਿਹੇ ਹਮਲਿਆਂ ਨਾਲ ਨਜਿੱਠਣ ਲਈ ਏਮਸ ਅਤੇ ਐੱਨਆਈਸੀ ਹੋਰ ਸਾਵਧਾਨੀ ਵਰਤਣਗੇ। ਸ਼ਾਮ 7:30 ਵਜੇ ਤੱਕ ਹਸਪਤਾਲ ਵਿੱਚ ਸੇਵਾਵਾਂ ਵਿਅਕਤੀਗਤ ਤੌਰ ’ਤੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।’’ -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕੰਧ ਓਹਲੇ ਪਰਦੇਸ

ਕੰਧ ਓਹਲੇ ਪਰਦੇਸ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਪੈਨਸ਼ਨਰ ਪ੍ਰੀਤਮ ਸਿੰਘ

ਪੈਨਸ਼ਨਰ ਪ੍ਰੀਤਮ ਸਿੰਘ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਸ਼ਹਿਰ

View All