ਮੋਦੀ ਦੇ ਕੰਮ ਗਿਣਾ ਕੇ ਹੀ ਨਿਤੀਸ਼ ਗੱਦੀ ਬਚਾ ਸਕਦੇ ਨੇ: ਚਿਰਾਗ

ਮੋਦੀ ਦੇ ਕੰਮ ਗਿਣਾ ਕੇ ਹੀ ਨਿਤੀਸ਼ ਗੱਦੀ ਬਚਾ ਸਕਦੇ ਨੇ: ਚਿਰਾਗ

ਪਟਨਾ, 21 ਅਕਤੂਬਰ

ਪਿਤਾ ਰਾਮ ਵਿਲਾਸ ਪਾਸਵਾਨ ਦੀਆਂ ਅੰਤਿਮ ਰਸਮਾਂ ਪੂਰੀਆਂ ਹੋਣ ਮਗਰੋਂ ਪ੍ਰਚਾਰ ਮੁਹਿੰਮ ਸ਼ੁਰੂ ਕਰਨ ਵਾਲੇ ਲੋਕ ਜਨਸ਼ਕਤੀ ਪਾਰਟੀ ਦੇ ਪ੍ਰਧਾਨ ਚਿਰਾਗ ਪਾਸਵਾਨ ਨੇ ਅੱਜ ਮੁੜ ਨਿਤੀਸ਼ ਕੁਮਾਰ ’ਤੇ ਵਰ੍ਹਦਿਆਂ ਕਿਹਾ ਹੈ ਕਿ ਉਨ੍ਹਾਂ ਕੋਲ ਦਿਖਾਉਣ ਲਈ ਵਿਕਾਸ ਦਾ ਕੋਈ ਰਿਕਾਰਡ ਨਹੀਂ ਹੈ ਅਤੇ ਉਹ ਮੁੱਖ ਮੰਤਰੀ ਦੀ ਗੱਦੀ ਤਾਂ ਹੀ ਦੁਬਾਰਾ ਹਾਸਲ ਕਰ ਸਕਦੇ ਹਨ ਜੇਕਰ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਿਛਲੇ ਛੇ ਸਾਲਾਂ ’ਚ ਕੀਤੇ ਗਏ ਕੰਮਾਂ ਦਾ ਹਵਾਲਾ ਦੇਣਗੇ। ਚਿਰਾਗ ਨੇ ਆਪਣੀ ਪਾਰਟੀ ਦਾ ਦ੍ਰਿਸ਼ਟੀਕੋਣ ਪੱਤਰ ‘ਬਿਹਾਰ ਫਸਟ ਬਿਹਾਰੀ ਫਸਟ’ ਜਾਰੀ ਕਰਦਿਆਂ ਯੂਥ ਕਮਿਸ਼ਨ ਸਥਾਪਤ ਕਰਨ, ਰੁਜ਼ਗਾਰ ਲਈ ਪੋਰਟਲ ਬਣਾਉਣ ਅਤੇ ਡੈਨਮਾਰਕ ਵਾਂਗ ਡੇਅਰੀ ਨੂੰ ਉਤਸ਼ਾਹਿਤ ਕਰਨ ਦੇ ਵਾਅਦੇ ਕੀਤੇ ਹਨ। ਉਸ ਨੇ ਨਿਤੀਸ਼ ਕੁਮਾਰ ’ਤੇ ਦੋਸ਼ ਲਾਇਆ ਕਿ ਉਨ੍ਹਾਂ ਦੀ ਸੋਚ ਨੌਜਵਾਨ ਵਿਰੋਧੀ ਹੈ ਅਤੇ ਉਹ ਜਾਤੀਵਾਦ ਤੇ ਫਿਰਕੂਵਾਦ ਨੂੰ ਉਤਸ਼ਾਹਿਤ ਕਰ ਰਹੇ ਹਨ। ਨਿਤੀਸ਼ ਵੱਲੋਂ ਬਿਹਾਰ ’ਚ ਬੇਰੁਜ਼ਗਾਰੀ ਲਈ ਬੰਦਰਗਾਹ ਨੇੜੇ ਨਾ ਹੋਣ ਦੇ ਦਿੱਤੇ ਗਏ ਬਿਆਨ ਬਾਰੇ ਚਿਰਾਗ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਵੀ ਕਿਸੇ ਸਮੁੰਦਰ ਨਾਲ ਨਹੀਂ ਲਗਦੇ ਹਨ ਪਰ ਉਥੇ ਕਿਵੇਂ ਤਰੱਕੀ ਹੋ ਰਹੀ ਹੈ। ਪਿਤਾ ਦੇ ਸ਼ਰਾਧ ਮੌਕੇ ਨਿਤੀਸ਼ ਕੁਮਾਰ ਦੇ ਪੈਰ ਛੂਹ ਕੇ ਆਸ਼ੀਰਵਾਦ ਲੈਣ ਬਾਰੇ ਚਿਰਾਗ ਪਹਿਲਾਂ ਹੀ ਸਪੱਸ਼ਟ ਕਰ ਚੁੱਕਾ ਹੈ ਕਿ ਇਹ ਸੰਸਕਾਰਾਂ ਦਾ ਹਿੱਸਾ ਸੀ। -ਪੀਟੀਆਈ

ਗੀਤਾਂ ਰਾਹੀਂ ਵੋਟਰਾਂ ਨੂੰ ਭਰਮਾਉਣ ਦੀ ਤਿਆਰੀ

ਪਟਨਾ: ਬਿਹਾਰ ਵਿਧਾਨ ਸਭਾ ਚੋਣਾਂ ’ਚ ਸਿਆਸਤ ਦੇ ਨਾਲ ਨਾਲ ਭੋਜਪੁਰੀ ਗੀਤਾਂ ਰਾਹੀਂ ਵੀ ਵੋਟਰਾਂ ਨੂੰ ਭਰਮਾਇਆ ਜਾ ਰਿਹਾ ਹੈ। ਭਾਜਪਾ ਦੇ ਦਿੱਲੀ ਤੋਂ ਸੰਸਦ ਮੈਂਬਰ ਅਤੇ ਗਾਇਕ ਮਨੋਜ ਤਿਵਾੜੀ ਨੇ ਬੌਲੀਵੁੱਡ ਫਿਲਮ ‘ਗੈਂਗਜ਼ ਆਫ਼ ਵਾਸੇਪੁਰ’ ਦੀ ਤਰਜ਼ ’ਤੇ ਗੀਤ ਨੂੰ ਚੋਣਾਂ ਨਾਲ ਜੋੜਿਆ ਹੈ ਅਤੇ ਵੋਟਰਾਂ ਨੂੰ ਹੁਕਮਰਾਨ ਗੱਠਜੋੜ ’ਚ ਭਰੋਸਾ ਕਾਇਮ ਰੱਖਣ ਲਈ ਆਖਿਆ ਹੈ। ਪਾਰਟੀ ਵੱਲੋਂ ‘ਸੁਨਾ ਹੋ ਬਿਹਾਰ ਕੇ ਭੱਈਆ’ ਗੀਤ ਜਾਰੀ ਕੀਤਾ ਗਿਆ ਹੈ। ਉਧਰ ਨੇਹਾ ਸਿੰਘ ਰਾਠੌੜ ਦਾ ਗੀਤ ‘ਬਿਹਾਰ ਮੇਂ ਕਾ ਬਾ’ ਨਿਤੀਸ਼ ਕੁਮਾਰ ’ਤੇ ਤਨਜ਼ ਕੱਸ ਰਿਹਾ ਹੈ। ਇਕ ਹੋਰ ਗਾਇਕਾ ਮੈਥਿਲੀ ਠਾਕੁਰ ਦਾ ‘ਰੋਜ਼ਗਾਰ ਦੇਬਾ ਕੀ ਕਰਬਾ ਡਰਾਮਾ, ਕੁਰਸੀ ਤੋਹਾਰ ਬਾਪ ਕੇਨ ਨਾ ਹੈ’’ ਗੀਤ ਵੀ ਨੌਜਵਾਨਾਂ ਦੇ ਮੂਡ ਨੂੰ ਦਰਸਾ ਰਿਹਾ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਪੰਜਾਬ ਵਿੱਚ ਰੇਲ ਗੱਡੀਆਂ ਦੀ ਆਵਾਜਾਈ ਸ਼ੁਰੂ

ਪੰਜਾਬ ਵਿੱਚ ਰੇਲ ਗੱਡੀਆਂ ਦੀ ਆਵਾਜਾਈ ਸ਼ੁਰੂ

ਬਣਾਂਵਾਲਾ ਤਾਪ ਘਰ ਵਿੱਚ ਪੁੱਜੀ ਕੋਲੇ ਵਾਲੀ ਗੱਡੀ, ਅੰਮ੍ਰਿਤਸਰ ਤੋਂ ਹਰਿ...

ਕਰੋਨਾ: ਸੁਪਰੀਮ ਕੋਰਟ ਵੱਲੋਂ ਦਿੱਲੀ ਤੇ ਗੁਜਰਾਤ ਸਰਕਾਰ ਦੀ ਖਿਚਾਈ

ਕਰੋਨਾ: ਸੁਪਰੀਮ ਕੋਰਟ ਵੱਲੋਂ ਦਿੱਲੀ ਤੇ ਗੁਜਰਾਤ ਸਰਕਾਰ ਦੀ ਖਿਚਾਈ

ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੇ ਸੂਬਾ ਸਰਕਾਰਾਂ ਤੋਂ ਵੀਰਵਾਰ ਤੱਕ ਸਟੇਟਸ ਰਿ...

ਕੱਟੜਾ-ਦਿੱਲੀ ਐਕਸਪ੍ਰੈੱਸਵੇਅ ਰੋਡ ਪ੍ਰਾਜੈਕਟ 2023 ’ਚ ਪੂਰਾ ਹੋਵੇਗਾ: ਜਿਤੇਂਦਰ ਸਿੰਘ

ਕੱਟੜਾ-ਦਿੱਲੀ ਐਕਸਪ੍ਰੈੱਸਵੇਅ ਰੋਡ ਪ੍ਰਾਜੈਕਟ 2023 ’ਚ ਪੂਰਾ ਹੋਵੇਗਾ: ਜਿਤੇਂਦਰ ਸਿੰਘ

ਅੰਮ੍ਰਿਤਸਰ ਤੇ ਕੱਟੜਾ ਵਿਚਾਲੇ ਸੰਪਰਕ ਬਣਨ ਨਾਲ ਸੈਰ ਸਪਾਟੇ ਨੂੰ ਮਿਲੇਗਾ...

ਸ਼ਹਿਰ

View All