ਠਾਣੇ (ਮਹਾਰਾਸ਼ਟਰ), 18 ਸਤੰਬਰ
ਨਵੀਂ ਮੁੰਬਈ ਵਿੱਚ ਧੋਖੇਬਾਜ਼ਾਂ ਨੇ ‘ਆਨਲਾਈਨ ਕੰਮ’ ਦੇ ਨਾਂ ’ਤੇ ਵੱਧ ਮੁਨਾਫ਼ੇ ਦਾ ਲਾਲਚ ਦੇ ਕੇ ਇੱਕ ਵਿਅਕਤੀ ਨਾਲ 43.45 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰੀ ਹੈ। ਧੋਖੇਬਾਜ਼ਾਂ ਨੇ ਕੋਪਰਖੈਰਣੇ ਇਲਾਕੇ ਦੇ ਵਸਨੀਕ ਨਾਲ ਵਟਸਐਪ ‘ਤੇ ਸੰਪਰਕ ਕੀਤਾ ਅਤੇ ਉਸ ਨੂੰ ਆਨਲਾਈਨ ਕੰਮ ਨਾਲ ਸਬੰਧਤ ਪਾਰਟ ਟਾਈਮ ਨੌਕਰੀ ਦੇ ਕੇ ਚੰਗੇ ਮੁਨਾਫ਼ੇ ਦਾ ਲਾਲਚ ਦਿੱਤਾ। ਪੀੜਤ ਨੇ ਪੁਲੀਸ ਨੂੰ ਲਿਖਾਈ ਐੱਫਆਈਆਰ ਵਿੱਚ ਕਿਹਾ ਚੰਗੇ ਮੁਨਾਫੇ ਦੀ ਉਮੀਦ ’ਚ ਉਸ ਨੇ 43.45 ਲੱਖ ਰੁਪਏ ਵੱਖ-ਵੱਖ ਬੈਂਕ ਖਾਤਿਆਂ ਵਿੱਚ ਪਾਏ ਪਰ ਉਸਨੂੰ ਕਦੇ ਵੀ ਕੋਈ ਲਾਭ ਨਹੀਂ ਮਿਲਿਆ। ਪੁਲੀਸ ਨੇ ਆਈਪੀਸੀ ਦੀ ਧਾਰਾ 420 (ਧੋਖਾਧੜੀ) ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।