ਜੁਲਾਈ-ਅਗਸਤ ਤੱਕ ਰੋਜ਼ਾਨਾ ਇਕ ਕਰੋੜ ਲੋਕਾਂ ਦਾ ਹੋਵੇਗਾ ਟੀਕਾਕਰਨ: ਕੇਂਦਰ

ਨਵੀਂ ਦਿੱਲੀ, 1 ਜੂਨ

ਕੇਂਦਰ ਸਰਕਾਰ ਨੇ ਅੱਜ ਕਿਹਾ ਕਿ ਜੁਲਾਈ ਜਾਂ ਅਗਸਤ ਦੀ ਸ਼ੁਰੂਆਤ ਤੱਕ ਭਾਰਤ ਕੋਲ ਇੰਨੀ ਕੁ ਕੋਵਿਡ-19 ਵੈਕਸੀਨ ਹੋਵੇਗੀ, ਕਿ ਰੋਜ਼ਾਨਾ ਇਕ ਕਰੋੜ ਲੋਕਾਂ ਦਾ ਟੀਕਾਕਰਨ ਕੀਤਾ ਜਾ ਸਕੇਗਾ। ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਵੈਕਸੀਨਾਂ ਨੂੰ ਮਿਕਸ ਕਰਨ ਭਾਵ ਦੋ ਵੱਖੋ ਵੱਖਰੀਆਂ ਵੈਕਸੀਨਾਂ ਨੂੰ ਮਿਲਾ ਕੇ ਲਾਉਣ ਦਾ ਕੋਈ ਕੱਚਾ ਜਾਂ ਪੱਕਾ ਮਸੌਦਾ/ਖਰੜਾ ਨਹੀਂ ਹੈ ਅਤੇ ਦੋ ਖੁਰਾਕਾਂ ਵਾਲੀਆਂ ਵੈਕਸੀਨਾਂ- ਕੋਵੀਸ਼ੀਲਡ ਤੇ ਕੋਵੈਕਸੀਨ ਦੇ ਸ਼ਡਿਊਲ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਜ਼ਿਲ੍ਹਿਆਂ ਨੂੰ ਖੋਲ੍ਹਣ ਲਈ ਨਿਰਧਾਰਿਤ ਨੇਮਾਂ ਬਾਰੇ ਸਪਸ਼ਟ ਕਰਦਿਆਂ ਕੇਂਦਰ ਸਰਕਾਰ ਨੇ ਕਿਹਾ ਕਿ ਪਿਛਲੇ ਇਕ ਹਫ਼ਤੇ ਤੋਂ ਕੋਵਿਡ ਪਾਜ਼ੇਟਿਵਿਟੀ ਦਰ ਪੰਜ ਫੀਸਦ ਤੋਂ ਘੱਟ ਹੋਣੀ ਚਾਹੀਦੀ ਹੈ ਤੇ 70 ਫੀਸਦ ਤੋਂ ਵੱਧ ਆਬਾਦੀ ਦਾ ਟੀਕਾਕਰਨ ਹੋਣਾ ਚਾਹੀਦਾ ਹੈ। ਮੰਤਰਾਲੇ ਨੇ ਕਿਹਾ ਕਿ 344 ਜ਼ਿਲ੍ਹਿਆਂ ਵਿੱਚ ਪਾਜ਼ੇਟਿਵਿਟੀ ਦਰ 5 ਫੀਸਦ ਤੋਂ ਘੱਟ ਹੈ ਤੇ 30 ਰਾਜਾਂ ਵਿੱਚ ਪਿਛਲੇ ਇਕ ਹਫ਼ਤੇ ਦੌਰਾਨ ਕੋਵਿਡ-19 ਦੇ ਸਰਗਰਮ ਕੇਸਾਂ ਦੀ ਗਿਣਤੀ ਤੇਜ਼ੀ ਨਾਲ ਘਟੀ ਹੈ। 7 ਮਈ ਨੂੰ ਕੋਵਿਡ ਕੇਸਾਂ ਦੀ ਸਿਖਰ ਮਗਰੋਂ ਰੋਜ਼ਾਨਾ ਰਿਪੋਰਟ ਹੁੰਦੇ ਕੇਸ 69 ਫੀਸਦ ਤੱਕ ਘੱਟ ਗੲੇ ਹਨ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਸ਼ਹਿਰ

View All