ਦੂਜੇ ਦਿਨ ਵੀ ਸ਼ਾਂਤਮਈ ਤੇ ਸਖ਼ਤ ਸੁਰੱਖਿਆ ਹੇਠ ਚੱਲੀ ਕਿਸਾਨ ਸੰਸਦ

ਨਵੀਂ ਦਿੱਲੀ, 23 ਜੁਲਾਈ

ਸੰਸਦ ਦੇ ਨੇੜੇ ਜੰਤਰ-ਮੰਤਰ ਵਿਖੇ ‘ਕਿਸਾਨ ਸੰਸਦ’ ਸ਼ੁੱਕਰਵਾਰ ਅੱਜ ਦੂਜੇ ਦਿਨ ਵੀ ਜਾਰੀ ਰਹੀ। ਨੀਮ ਫ਼ੌਜੀ ਬਲਾਂ ਅਤੇ ਪੁਲੀਸ ਦੇ ਜਵਾਨਾਂ ਨੂੰ ਕਿਸੇ ਵੀ ਕਿਸਮ ਦੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਸਖ਼ਤ ਬੈਰੀਕੇਡਿੰਗ ਕੀਤੀ ਹੋਈ ਹੈ। ਕਿਸਾਨਾਂ ਦਾ ਵਿਰੋਧ ਸ਼ਾਂਤਮਈ ਹੈ। ਕਿਸਾਨਾਂ ਨੇ ਬੁਲਾਰੇ ਸਪੀਕਰ ਹਰਦੇਵ ਅਰਸ਼ੀ, ਡਿਪਟੀ ਸਪੀਕਰ ਜਗਤਾਰ ਸਿੰਘ ਬਾਜਵਾ ਨੇ 'ਕਿਸਾਨ ਸੰਸਦ' ਦੀ ਸ਼ੁਰੂਆਤ ਕੀਤੀ। ਸੰਸਦ ਵਿਚ ਇਕ ਘੰਟੇ ਦਾ ਪ੍ਰਸ਼ਨ ਕਾਲ ਰੱਖਿਆ ਗਿਆ। ਇਸ ਦੌਰਾਨ ‘ਖੇਤੀ ਮੰਤਰੀ’ ਉਪਰ ਸੁਆਲਾਂ ਦੀ ਬੁਛਾੜ ਕੀਤੀ ਗਈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All