ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਓਮਾਨ ਸਮੁੰਦਰੀ ਜਹਾਜ਼ ਹਾਦਸਾ; ਚਾਲਕ ਦਲ ‘ਚ ਦੇਪੁਰ ਦਾ ਨੌਜਵਾਨ ਲਾਪਤਾ

ਪੱਤਰ ਪ੍ਰੇਰਕ, ਮੁਕੇਰੀਆਂ, 23 ਜੁਲਾਈ ਬੀਤੇ ਦਿਨੀਂ ਓਮਾਨ ਦੇ ਸਮੁੰਦਰ ਵਿੱਚ ਹਾਦਸਾਗ੍ਰਸਤ ਹੋਣ ਮਗਰੋਂ ਲਾਪਤਾ ਹੋਏ ਚਾਲਕ ਦਲ ਦੇ 16 ਮੈਂਬਰਾਂ ਵਿੱਚ ਕੰਢੀ ਦੇ ਪਿੰਡ ਦੇਪੁਰ ਦਾ ਇੱਕ ਨੌਜਵਾਨ ਦੀਪਕ ਸਿੰਘ ਵੀ ਲਾਪਤਾ ਹੈ। ਪਿਤਾ ਕੇਵਲ ਸਿੰਘ ਅਤੇ ਮਾਤਾ ਸਵਿਤਾ...
ਕੈਪਸ਼ਨ: ਜਾਣਕਾਰੀ ਦੇਣ ਮੌਕੇ ਲਾਪਤਾ ਨੌਜਵਾਨ ਦੀ ਫੋਟੋ ਦਿਖਾਉਂਦੇ ਹੋਏ ਪਰਿਵਾਰਕ ਮੈਂਬਰ-ਫੋਟੋ: ਜਗਜੀਤ
Advertisement

ਪੱਤਰ ਪ੍ਰੇਰਕ,

ਮੁਕੇਰੀਆਂ, 23 ਜੁਲਾਈ

Advertisement

ਬੀਤੇ ਦਿਨੀਂ ਓਮਾਨ ਦੇ ਸਮੁੰਦਰ ਵਿੱਚ ਹਾਦਸਾਗ੍ਰਸਤ ਹੋਣ ਮਗਰੋਂ ਲਾਪਤਾ ਹੋਏ ਚਾਲਕ ਦਲ ਦੇ 16 ਮੈਂਬਰਾਂ ਵਿੱਚ ਕੰਢੀ ਦੇ ਪਿੰਡ ਦੇਪੁਰ ਦਾ ਇੱਕ ਨੌਜਵਾਨ ਦੀਪਕ ਸਿੰਘ ਵੀ ਲਾਪਤਾ ਹੈ। ਪਿਤਾ ਕੇਵਲ ਸਿੰਘ ਅਤੇ ਮਾਤਾ ਸਵਿਤਾ ਦੇਵੀ ਨੇ ਦੱਸਿਆ ਕਿ ਬੀਤੀ ਯੂਏਈ ਤੋਂ ਯਮਨ ਲਈ ਰਵਾਨਾ ਹੋਏ ਸਮੁੰਦਰੀ ਜਹਾਜ਼ ਦੇ ਓਮਾਨ ਵਿਚ ਹਾਦਸਾਗ੍ਰਸਤ ਹੋ ਗਿਆ ਸੀ ਜਿਸਦੇ 6 ਕਰੂ ਮੈਂਬਰ ਹਾਲੇ ਵੀ ਲਾਪਤਾ ਦੱਸੇ ਜਾ ਰਹੇ ਹਨ, ਜਿਨ੍ਹਾਂ ਵਿੱਚ ਉਨ੍ਹਾਂ ਦਾ 22 ਸਾਲਾ ਲੜਕਾ ਦੀਪਕ ਸਿੰਘ ਵੀ ਸ਼ਾਮਲ ਹੈ। ਪਰਿਵਾਰ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ।

Advertisement
Show comments