ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਮਈ
ਉਲੰਪੀਅਨ ਸੁਸ਼ੀਲ ਕੁਮਾਰ ਕਤਲ ਕੇਸ ਵਿਚ ਨਾਂ ਸਾਹਮਣੇ ਆਉਣ ਤੋਂ ਬਾਅਦ ਕਥਿਤ ਤੌਰ ’ਤੇ ਫ਼ਰਾਰ ਦੱਸਿਆ ਜਾ ਰਿਹਾ ਹੈ। ਪਹਿਲਵਾਨ ਸਾਗਰ ਧਨਖੜ ਦੇ ਕਤਲ ਤੋਂ ਬਾਅਦ ਸੁਸ਼ੀਲ ਦੇ ਮੋਬਾਈਲ ਦੀ ਲੋਕੇਸ਼ਨ ਹੁਣ ਉੱਤਰਾਖੰਡ ਵਿੱਚ ਆ ਰਹੀ ਹੈ। ਪੁਲੀਸ ਦਾ ਕਹਿਣਾ ਹੈ ਕਿ ਸੁਸ਼ੀਲ ਕੁਮਾਰ ਤੇ ਹੋਰ ਮੁਲਜ਼ਮਾਂ ਦੀ ਭਾਲ ਲਈ ਛਾਪੇ ਮਾਰੇ ਜਾ ਰਹੇ ਹਨ। ਛਤਰਸਾਲ ਵਿਚ ਸੀਸੀਟੀਵੀ ਫੁਟੇਜ, ਗ੍ਰਿਫ਼ਤਾਰ ਪ੍ਰਿੰਸ ਦਲਾਲ ਤੇ ਜ਼ਖ਼ਮੀ ਪਹਿਲਵਾਨ ਅਮਿਤ ਤੇ ਸੋਨੂੰ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਅਜੇ ਤੱਕ ਸਿਰਫ਼ ਅੱਠ-ਦਸ ਮੁਲਜ਼ਮਾਂ ਦੀ ਪਛਾਣ ਕੀਤੀ ਗਈ ਹੈ। ਸੂਤਰਾਂ ਅਨੁਸਾਰ ਮੁਲਜ਼ਮਾਂ ਦੀ ਗਿਣਤੀ 20 ਤੋਂ ਵੱਧ ਸੀ। ਵੇਰਵਿਆਂ ਮੁਤਾਬਕ ਸਾਗਰ ਧਨਖੜ ਉੱਭਰਦਾ ਪਹਿਲਵਾਨ ਸੀ। ਉਸ ਨੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ’ਚ ਦੋ-ਤਿੰਨ ਵਾਰ ਹਿੱਸਾ ਲਿਆ ਹੈ। ਉਸ ਦੇ ਪਿਤਾ ਦਿੱਲੀ ਪੁਲੀਸ ਵਿਚ ਕਾਂਸਟੇਬਲ ਹਨ। ਕਤਲ ਮਾਮਲੇ ਵਿਚ ਪੁਲੀਸ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਹੋ ਰਹੇ ਹਨ।