DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਓਲੰਪੀਅਨ ਦਵਿੰਦਰ ਸਿੰਘ ਗਰਚਾ ਦਾ ਦੇਹਾਂਤ

ਮਾਸਕੋ ਓਲੰਪਿਕਸ ਵਿਚ ਸੋਨ ਤਗਮਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਮੈਂਬਰ ਰਹੇ ਪੰਜਾਬ ਪੁਲੀਸ ਤੋਂ ਸੇਵਾਮੁਕਤ ਆਈ ਜੀ ਦਵਿੰਦਰ ਸਿੰਘ ਗਰਚਾ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੇ ਸਟੰਟ ਪਾਇਆ...

  • fb
  • twitter
  • whatsapp
  • whatsapp
Advertisement

ਮਾਸਕੋ ਓਲੰਪਿਕਸ ਵਿਚ ਸੋਨ ਤਗਮਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਮੈਂਬਰ ਰਹੇ ਪੰਜਾਬ ਪੁਲੀਸ ਤੋਂ ਸੇਵਾਮੁਕਤ ਆਈ ਜੀ ਦਵਿੰਦਰ ਸਿੰਘ ਗਰਚਾ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੇ ਸਟੰਟ ਪਾਇਆ ਗਿਆ ਸੀ। ਉਨ੍ਹਾਂ ਸਾਲ 1980 ਵਿੱਚ ਮਾਸਕੋ ਓਲੰਪਿਕਸ ਵਿੱਚ ਛੇ ਗੋਲ ਕਰਕੇ ਭਾਰਤੀ ਹਾਕੀ ਟੀਮ ਨੂੰ ਜਿਤਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਸ੍ਰੀ ਗਰਚਾ ਨੂੰ 2021 ’ਚ ਧਿਆਨ ਚੰਦ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ ਮਹਿੰਦਰ ਸਿੰਘ ਮੁਨਸ਼ੀ ਹਾਕੀ ਟੂਰਨਾਮੈਂਟ ਦੇ ਪ੍ਰਧਾਨ ਵੀ ਰਹੇ। ਉਨ੍ਹਾਂ 30 ਤੋਂ ਵੱਧ ਕੌਮਾਂਤਰੀ ਮੈਚ ਖੇਡੇ ਸਨ। ਉਨ੍ਹਾਂ ਦੇ ਦੇਹਾਂਤ ’ਤੇ ਸੁਰਜੀਤ ਹਾਕੀ ਸੁਸਾਇਟੀ ਸਮੇਤ ਖੇਡ ਸੰਸਥਾਵਾਂ ਅਤੇ ਸਾਬਕਾ ਓਲੰਪੀਅਨਾਂ ਨੇ ਦੁੱਖ ਪ੍ਰਗਟਾਇਆ ਹੈ।

Advertisement
Advertisement
×