ਹੁਣ 24x7 ਘੰਟੇ ਲੱਗਣਗੇ ਕਰੋਨਾ ਤੋਂ ਬਚਾਅ ਦੇ ਟੀਕੇ: ਹਰਸ਼ ਵਰਧਨ

ਹੁਣ 24x7 ਘੰਟੇ ਲੱਗਣਗੇ ਕਰੋਨਾ ਤੋਂ ਬਚਾਅ ਦੇ ਟੀਕੇ: ਹਰਸ਼ ਵਰਧਨ

ਨਵੀਂ ਦਿੱਲੀ, 3 ਮਾਰਚ

ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਅੱਜ ਕਿਹਾ ਕਿ ਕੋਵਿਡ-19 ਖਿਲਾਫ਼ ਟੀਕਾਕਰਨ ਦੇ ਅਮਲ ਨੂੰ ਰਫ਼ਤਾਰ ਦੇਣ ਲਈ ਸਰਕਾਰ ਨੇ ਟੀਕਾ ਲਵਾਉਣ ਲਈ ਰੱਖੀ ਸਮੇਂ ਦੀ ਪਾਬੰਦੀ ਨੂੰ ਖ਼ਤਮ ਕਰ ਦਿੱਤਾ ਹੈ। ਵਰਧਨ ਨੇ ਇੱਕ ਟਵੀਟ ’ਚ ਕਿਹਾ ਕਿ ਲੋਕ ਹੁਣ ਆਪਣੀ ਸਹੂਲਤ ਮੁਤਾਬਕ ਹਫ਼ਤੇ ਦੇ ਸੱਤ ਦਿਨ 24 ਘੰਟਿਆਂ ’ਚ ਕਦੇ ਵੀ ਟੀਕਾ ਲਗਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਕਿਹਾ, ‘ਟੀਕਾਕਰਨ ਲਈ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਦੀ ਟਾਈਮਲਾਈਨ ਨੂੰ ਖ਼ਤਮ ਕਰ ਦਿੱਤਾ ਹੈ। ਜੇਕਰ ਹਸਪਤਾਲ ਸਮਰੱਥ ਹੈ ਤੇ ਸਿਸਟਮ ਇਜਾਜ਼ਤ ਦਿੰਦਾ ਹੈ ਤਾਂ ਸੂਬਾ ਸਰਕਾਰ ਦੇ ਸਲਾਹ ਮਸ਼ਵਰੇ ਨਾਲ ਸ਼ਾਮ 5 ਵਜੇ ਤੋਂ ਬਾਅਦ ਵੀ ਟੀਕਾਕਰਨ ਕਰਵਾਇਆ ਜਾ ਸਕਦਾ ਹੈ।’

‘ਕੋਵੈਕਸੀਨ’ ਕੋਵਿਡ-19 ਖਿਲਾਫ਼ 81 ਫੀਸਦ ਕਾਰਗਰ

ਬੰਗਲੂਰੂ: ਭਾਰਤ ਬਾਇਓਟੈੱਕ ਵੱਲੋਂ ਤਿਆਰ ਕੋਵਿਡ-19 ਵੈਕਸੀਨ ‘ਕੋਵੈਕਸੀਨ’ ਤੀਜੇ ਪੜਾਅ ਦੇ ਟਰਾਇਲਾਂ ’ਚ 81 ਫੀਸਦ ਕਾਰਗਰ ਸਾਬਤ ਹੋਈ ਹੈ। ਇਹ ਨਤੀਜੇ ਭਾਰਤ ਸਰਕਾਰ ਦੀ ਮੈਡੀਕਲ ਖੋਜ ਸੰਸਥਾ ਦੀ ਭਾਈਵਾਲੀ ਨਾਲ ਕੀਤੇ ਟਰਾਇਲ ’ਚ ਸ਼ਾਮਲ ਕੁੱਲ 25,800 ਵਿਅਕਤੀਆਂ ’ਚੋਂ ਕੋਵਿਡ-19 ਪੀੜਤ 43 ਕੇਸਾਂ ਦੀ ਅੰਤਰਿਮ ਸਮੀਖਿਆ ’ਤੇ ਅਧਾਰਿਤ ਹਨ। ਚੇਤੇ ਰਹੇ ਕਿ ਭਾਰਤੀ ਡਰੱਗ ਕੰਟਰੋਲਰ ਦੀ ਹਰੀ ਝੰਡੀ ਮਗਰੋਂ ਸਰਕਾਰ ਨੇ ਜਨਵਰੀ ’ਚ ‘ਕੋਵੈਕਸੀਨ’ ਦੀ ਹੰਗਾਮੀ ਹਾਲਾਤ ’ਚ ਵਰਤੋਂ ਨੂੰ ਪ੍ਰਵਾਨਗੀ ਦੇ ਦਿੱਤੀ ਸੀ। ਹਾਲਾਂਕਿ ਉਸ ਮੌਕੇ ਟੀਕੇ ਲਈ ਤੀਜੇ ਟਰਾਇਲਾਂ ਦੇ ਨਤੀਜੇ ਨਾ ਐਲਾਨੇ ਜਾਣ ਕਰਕੇ ਵੈਕਸੀਨ ਦੀ ਕਾਰਗਰਤਾ ਨੂੰ ਲੈ ਕੇ ਸ਼ੱਕ ਸ਼ੁਬ੍ਹੇ ਖੜ੍ਹੇ ਹੋ ਗਏ ਸਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All