
ਨਵੀਂ ਦਿੱਲੀ, 9 ਦਸੰਬਰ
ਲੋਕ ਸਭਾ 'ਚ ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਨੇ ਅੱਜ ਨੋਟਬੰਦੀ ਬਾਰੇ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਕਦਮ ਪਿੱਛੇ ਜਿਨ੍ਹਾਂ ਉਦੇਸ਼ਾਂ ਦਾ ਜ਼ਿਕਰ ਕੀਤਾ ਸੀ, ਉਨ੍ਹਾਂ 'ਚੋਂ ਕੋਈ ਵੀ ਪੂਰਾ ਨਹੀਂ ਹੋਇਆ। ਭਾਜਪਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਜਵਾਬ ’ਚ ਕਿਹਾ ਕਿ ਕਾਂਗਰਸ ਕਾਰਨ ਕਾਲਾ ਧਨ ਵਧਿਆ ਹੈ ਅਤੇ ਇਹ ਕਾਲਾ ਧਨ ਜਮ੍ਹਾਂ ਕਰਨ ਵਾਲਿਆਂ ਦਾ ਸਮਰਥਨ ਕਰਦੀ ਹੈ। ਸਦਨ ਵਿੱਚ ਸਿਫ਼ਰ ਕਾਲ ਦੌਰਾਨ ਇਹ ਮੁੱਦਾ ਉਠਾਉਂਦੇ ਹੋਏ ਸ੍ਰੀ ਚੌਧਰੀ ਨੇ ਦਾਅਵਾ ਕੀਤਾ, ‘ਦੇਸ਼ ਦੀ ਆਰਥਿਕ ਸਥਿਤੀ ਡਾਵਾਂਡੋਲ ਹੋ ਗਈ ਹੈ। ਇਸ ਦਾ ਮੁੱਖ ਕਾਰਨ ਨੋਟਬੰਦੀ ਨੂੰ ਬਿਨਾਂ ਸੋਚੇ ਸਮਝੇ ਲਾਗੂ ਕਰਨਾ ਹੈ। ਅੱਜ ਇਹ ਸਾਬਤ ਹੋ ਗਿਆ ਹੈ ਕਿ ਨੋਟਬੰਦੀ ਦਾ ਇੱਕ ਵੀ ਉਦੇਸ਼ ਪੂਰਾ ਨਹੀਂ ਹੋਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਕਾਲਾ ਧਨ ਵਾਪਸ ਆਵੇਗਾ, ਨਕਲੀ ਨੋਟ ਨਹੀਂ ਬਚਣਗੇ, ਅਤਿਵਾਦ ਖਤਮ ਹੋ ਜਾਵੇਗਾ। ਇਨ੍ਹਾਂ ਚੋਂ ਇਕ ਵੀ ਉਦੇਸ਼ ਪੂਰਾ ਨਹੀਂ ਹੋਇਆ, ਸਗੋਂ ਨੋਟਬੰਦੀ ਦੇ ਸਮੇਂ ਦੇਸ਼ 'ਚ 18 ਲੱਖ ਕਰੋੜ ਰੁਪਏ ਦੀ ਨਕਦੀ ਸੀ, ਜੋ ਹੁਣ 30 ਲੱਖ ਕਰੋੜ ਰੁਪਏ ਹੋ ਗਈ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ