ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਨਾ ਯਾਤਰੀ, ਨਾ ਜਹਾਜ਼; ਪਾਕਿਸਤਾਨ ਦਾ ਨਵਾਂ ਹਵਾਈ ਅੱਡਾ ਰਹੱਸ ਬਣਿਆ

No passengers, no planes, no benefits. Pakistan's newest airport is bit of a mystery
Advertisement
ਗਵਾਦਰ (ਪਾਕਿਸਤਾਨ), 23 ਫਰਵਰੀ

Gwadar (Pakistan) ਪਾਕਿਸਤਾਨ ਵਿੱਚ ਨਵਾਂ ਬਣਿਆ ਅਤੇ ਸਭ ਤੋਂ ਮਹਿੰਗਾ ਹਵਾਈ ਅੱਡਾ ਇਸ ਵੇਲੇ ਵੱਡਾ ਰਹੱਸ ਬਣਿਆ ਹੋਇਆ ਹੈ, ਜਿੱਥੇ ਨਾ ਤਾਂ ਕੋਈ ਹਵਾਈ ਜਹਾਜ਼ ਹੈ ਅਤੇ ਨਾ ਹੀ ਕੋਈ ਯਾਤਰੀ ਹੈ। ਚੀਨ ਵੱਲੋਂ ਪੂਰੀ ਤਰ੍ਹਾਂ 240 ਮਿਲੀਅਨ ਅਮਰੀਕੀ ਡਾਲਰ ਦੀ ਲਾਗਤ ਨਾਲ ਬਣਿਆ ਇਹ ਨਵਾਂ ਗਵਾਦਰ ਕੌਮਾਂਤਰੀ ਹਵਾਈ ਅੱਡਾ ਕਦੋਂ ਕਾਰੋਬਾਰ ਲਈ ਖੁੱਲ੍ਹੇਗਾ, ਕਿਸੇ ਨੂੰ ਕੋਈ ਅੰਦਾਜ਼ਾ ਨਹੀਂ ਹੈ।

Advertisement

ਗਵਾਦਰ ਸ਼ਹਿਰ ਵਿੱਚ ਅਕਤੂਬਰ, 2024 ਵਿੱਚ ਬਣ ਕੇ ਤਿਆਰ ਹੋਇਆ ਇਹ ਹਵਾਈ ਅੱਡਾ ਇਸ ਦੇ ਨੇੜਲੇ ਗਰੀਬ ਅਤੇ ਅਸ਼ਾਂਤ ਦੱਖਣ-ਪੱਛਮੀ ਬਲੋਚਿਸਤਾਨ ਸੂਬੇ ਤੋਂ ਬਿਲਕੁਲ ਵੱਖਰਾ ਹੈ।

ਚੀਨ ਪਿਛਲੇ ਇੱਕ ਦਹਾਕੇ ਤੋਂ ‘ਚੀਨ-ਪਾਕਿਸਤਾਨ ਆਰਥਿਕ ਗਲਿਆਰੇ’ ਜਾਂ ਸੀਪੀਈਸੀ ਪ੍ਰਾਜੈਕਟ ਤਹਿਤ ਬਲੋਚਿਸਤਾਨ ਅਤੇ ਗਵਾਧਰ ਵਿੱਚ ਅਰਬਾਂ ਡਾਲਰ ਦਾ ਨਿਵੇਸ਼ ਕਰ ਰਿਹਾ ਹੈ। ਇਹ ਪ੍ਰਾਜੈਕਟ ਉਸ ਦੇ ਪੱਛਮੀ ਸ਼ਿਨਜਿਆਂਗ ਸੂਬੇ ਨੂੰ ਅਰਬ ਸਾਗਰ ਨਾਲ ਜੋੜਦਾ ਹੈ। ਅਥਾਰਿਟੀਜ਼ ਨੇ ਇਸ ਨੂੰ ਤਬਦੀਲੀ ਦਾ ਸਬੂਤ ਦੱਸਦਿਆਂ ਹਵਾਈ ਅੱਡੇ ਦੀ ਪ੍ਰਸ਼ੰਸ਼ਾ ਕੀਤੀ ਹੈ ਪਰ ਗਵਾਦਰ ਵਿੱਚ ਕੋਈ ਖ਼ਾਸ ਬਦਲਾਅ ਦਿਖਾਈ ਨਹੀਂ ਦੇ ਰਿਹਾ ਹੈ। ਸ਼ਹਿਰ ਕੌਮੀ ਗਰਿੱਡ ਨਾਲ ਜੁੜਿਆ ਨਹੀਂ ਹੈ, ਬਿਜਲੀ ਗੁਆਂਢੀ ਇਰਾਨ ਜਾਂ ਸੋਲਰ ਪੈਨਲ ਤੋਂ ਆਉਂਦੀ ਹੈਅਤੇ ਇੱਥੇ ਪੀਣ ਲਈ ਸ਼ੁੱਧ ਪਾਣੀ ਵੀ ਨਹੀਂ ਹੈ। ਸ਼ਹਿਰ ਦੇ 90,000 ਲੋਕਾਂ ਲਈ 4,00,000 ਯਾਤਰੀਆਂ ਦੀ ਸਮਰੱਥਾ ਵਾਲੇ ਹਵਾਈ ਅੱਡੇ ਦੀ ਲੋੜ ਨਹੀਂ ਹੈ।

ਪਾਕਿਸਤਾਨ-ਚੀਨ ਸਬੰਧਾਂ ਦੇ ਮਾਹਿਰ ਅਤੇ ਕੌਮਾਂਤਰੀ ਸਬੰਧ ਵਿਸ਼ੇਸ਼ਕ ਅਜ਼ੀਮ ਖ਼ਾਲਿਦ ਨੇ ਕਿਹਾ, ‘‘ਇਹ ਹਵਾਈ ਅੱਡਾ ਪਾਕਿਸਤਾਨ ਜਾਂ ਗਵਾਦਰ ਲਈ ਨਹੀਂ ਹੈ। ਇਹ ਚੀਨ ਲਈ ਹੈ ਤਾਂ ਕਿ ਉਹ ਆਪਣੇ ਨਾਗਰਿਕਾਂ ਨੂੰ ਗਵਾਦਰ ਅਤੇ ਬਲੋਚਿਸਤਾਨ ਤੱਕ ਸੁਰੱਖਿਅਤ ਪਹੁੰਚ ਮੁਹੱਈਆ ਕਰਵਾ ਸਕੇ।’’ -ਈਪੀ

 

 

Advertisement
Tags :
GwadarPakistan's newest airportpunjabi news update