DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸ਼ਾਹ ਦਾ ਲੈਕਚਰ ਸੁਣਨ ’ਚ ਕੋਈ ਦਿਲਚਸਪੀ ਨਹੀਂ: Rahul Gandhi

ਫਟੇ ਗ਼ੁਬਾਰੇ ’ਚ ਆਖ਼ਰੀ ਸਮੇਂ ਕੀਤੀ ਜਾ ਰਹੀ ਹੈ ਹਵਾ ਭਰਨ ਦੀ ਨਾਕਾਮ ਕੋਸ਼ਿਸ਼

  • fb
  • twitter
  • whatsapp
  • whatsapp
featured-img featured-img
ਸੰਸਦ ਦੇ ਬਾਹਰ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ। -ਫੋਟੋ: ਏਐੱਨਆਈ
Advertisement

ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਵਿਦਿਆਰਥੀਆਂ ਦੇ ਪ੍ਰਦਰਸ਼ਨ ’ਤੇ ਸੰਸਦ ’ਚ ਬਹਿਸ ਕਰਨ ਦੇ ਸੱਦੇ ਨੂੰ ਭਾਜਪਾ ਆਗੂ ਵੱਲੋਂ ਆਪਣੇ ਅਕਸ ਦੇ ਫਟ ਚੁੱਕੇ ‘ਗ਼ੁਬਾਰੇ’ ’ਚ ਆਖ਼ਰੀ ਸਮੇਂ ਹਵਾ ਭਰਨ ਦੀ ਨਾਕਾਮ ਕੋਸ਼ਿਸ਼ ਕਰਾਰ ਦਿੱਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਨੌਜਵਾਨ ਅਤੇ ਵਿਰੋਧੀ ਧਿਰ ਇਹ ਜਾਣਨਾ ਚਾਹੁੰਦੀ ਹੈ ਕਿ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ’ਤੇ ਪੈਲੇਟ ਗੰਨ ਨਾਲ ਗੋਲੀਆਂ ਚਲਾਉਣ ਦੇ ਹੁਕਮ ਕਿਸ ਨੇ ਦਿੱਤੇ ਸਨ। ਰਾਹੁਲ ਨੇ ਕਿਹਾ ਕਿ ਵਿਰੋਧੀ ਧਿਰ ਸ਼ਾਹ ਦੀ ਕਲਪਨਾ ਅਤੇ ਭਾਸ਼ਣ ਨੂੰ ਸੰਸਦ ’ਚ ਸੁਣਨ ’ਚ ਕੋਈ ਦਿਲਚਸਪੀ ਨਹੀਂ ਰੱਖਦੀ।

ਉਨ੍ਹਾਂ ਕਿਹਾ ਕਿ ਜੇ ਗ੍ਰਹਿ ਮੰਤਰੀ ਨੇ ਵਿਦਿਆਰਥੀਆਂ ’ਤੇ ਗੋਲੀ ਚਲਾਉਣ ਦੇ ਹੁਕਮ ਦਿੱਤੇ ਹਨ ਤਾਂ ਉਹ ਦੋਸ਼ੀ ਹਨ ਅਤੇ ਜੇ ਉਨ੍ਹਾਂ ਨੇ ਹੁਕਮ ਨਹੀਂ ਦਿੱਤੇ ਤਾਂ ਉਹ ਅਯੋਗ ਹਨ; ਦੋਵਾਂ ਹੀ ਸੂਰਤਾਂ ’ਚ ਉਨ੍ਹਾਂ ਨੂੰ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਦਿੱਲੀ ਪੁਲੀਸ ਅਤੇ ਰੈਪਿਡ ਐਕਸ਼ਨ ਫੋਰਸ ਗ੍ਰਹਿ ਮੰਤਰਾਲੇ ਦੇ ਅਧੀਨ ਕੰਮ ਕਰਦੇ ਹਨ। ਕਾਂਗਰਸ ਆਗੂ ਨੇ ਮੀਡੀਆ ਨੂੰ ਸਵਾਲ ਕਰਦਿਆਂ ਕਿਹਾ ਕਿ ਸ਼ਾਹ ਦੀ ਸ਼ਖ਼ਸੀਅਤ ’ਚ ਅਜਿਹੀ ਕੀ ਖਾਸ ਗੱਲ ਹੈ ਕਿ ਪੱਤਰਕਾਰ ਉਨ੍ਹਾਂ ਅੱਗੇ ‘ਚੂਹੇ’ ਵਾਂਗ ਖੜ੍ਹੇ ਹੋ ਜਾਂਦੇ ਹਨ। ਜਦੋਂ ਵਿਦਿਆਰਥੀ ਨਹੀਂ ਡਰ ਰਹੇ ਤਾਂ ਮੀਡੀਆ ਨੂੰ ਵੀ ਨਹੀਂ ਡਰਨਾ ਚਾਹੀਦਾ ਹੈ। ਪਿਛਲੇ 20 ਦਿਨਾਂ ਤੋਂ ਗ੍ਰਹਿ ਮੰਤਰੀ ਗਾਇਬ ਸਨ ਅਤੇ ਉਨ੍ਹਾਂ ਕੋਲ ਸਦਨ ’ਚ ਆਉਣ ਦੀ ਹਿੰਮਤ ਨਹੀਂ ਹੈ। ਝਾਰਖੰਡ ’ਚ ਵਿਦਿਆਰਥੀ ਪ੍ਰਦਰਸ਼ਨਾਂ ਬਾਰੇ ਰਾਹੁਲ ਨੇ ਕਿਹਾ ਕਿ ਉਨ੍ਹਾਂ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਵਿਦਿਆਰਥੀਆਂ ਵਿਰੁੱਧ ਕਿਸੇ ਵੀ ਹਿੰਸਾ ਨੂੰ ਬਰਦਾਸ਼ਤ ਨਹੀਂ ਕਰਨਗੇ। ਬਾਅਦ ’ਚ ‘ਐਕਸ’ ’ਤੇ ਵੀਡੀਓ ਸ਼ੇਅਰ ਕਰਦਿਆਂ ਰਾਹੁਲ ਗਾਂਧੀ ਨੇ ਲਿਖਿਆ ਕਿ ਜਦੋਂ ਕਿਸੇ ਵਿਅਕਤੀ ’ਚ ਸੱਚ ਬੋਲਣ ਦੀ ਹਿੰਮਤ ਨਾ ਹੋਵੇ ਤਾਂ ਉਸ ਦੀ ਚੁੱਪ ਹੀ ਉਸ ਦਾ ਇਕਬਾਲੀਆ ਬਿਆਨ ਬਣ ਜਾਂਦੀ ਹੈ।

Advertisement

ਕਾਂਗਰਸ ਨੀਟ ਮਾਮਲੇ ’ਤੇ ਬਹਿਸ ਤੋਂ ਭੱਜੀ: ਰਿਜਿਜੂ

ਨਵੀਂ ਦਿੱਲੀ: ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਕਾਂਗਰਸ ’ਤੇ ਨੀਟ ਪੇਪਰ ਲੀਕ ਮਾਮਲੇ ਦੀ ਬਹਿਸ ਤੋਂ ਭੱਜਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਜਵਾਬ ਦੇਣ ਲਈ ਤਿਆਰ ਹੈ, ਤਾਂ ਵਿਰੋਧੀ ਧਿਰ ਦਾ ਚਰਚਾ ਤੋਂ ਹਟਣਾ ਹੈਰਾਨੀਜਨਕ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਲੋਕ ਸਭਾ ਸਪੀਕਰ ਨੂੰ ਵਿਰੋਧੀ ਧਿਰ ਨਾਲ ਸਲਾਹ ਕਰ ਕੇ ਬਹਿਸ ਕਰਵਾਉਣ ਦੀ ਅਪੀਲ ਮਗਰੋਂ ਰਿਜਿਜੂ ਦਾ ਇਹ ਬਿਆਨ ਆਇਆ ਹੈ। ਮੌਨਸੂਨ ਇਜਲਾਸ ਦੇ ਖ਼ਤਮ ਹੋਣ ਤੋਂ ਪਹਿਲਾਂ ਰਿਜਿਜੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਕੋਲ ਲੁਕਾਉਣ ਲਈ ਕੁਝ ਨਹੀਂ ਹੈ ਅਤੇ ਜੇ ਵਿਰੋਧੀ ਧਿਰ ਹੁਣ ਵੀ ਮੰਨ ਜਾਵੇ ਤਾਂ ਸਮਾਂ ਵਧਾ ਕੇ ਚਰਚਾ ਕਰਵਾਈ ਜਾ ਸਕਦੀ ਹੈ। ਲੋਕਤੰਤਰ ਵਿੱਚ ਸਰਕਾਰ ਅਤੇ ਵਿਰੋਧੀ ਧਿਰ ਦੋਵਾਂ ਦੀ ਜ਼ਿੰਮੇਵਾਰੀ ਹੁੰਦੀ ਹੈ, ਪਰ ਵਿਰੋਧੀ ਧਿਰ ਜਵਾਬ ਸੁਣਨ ਤੋਂ ਭੱਜ ਰਹੀ ਹੈ। -ਪੀਟੀਆਈ

Advertisement

Advertisement
×