DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਕਿਸੇ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ: Sanjay Dutt

ਬੌਲੀਵੁੱਡ ਅਦਾਕਾਰ ਸੰਜੈ ਦੱਤ (67) ਨੇ ਇੱਕ ਸ਼ੋਅ ਦੌਰਾਨ ਭਾਰਤ ’ਚ ਸ਼ਾਂਤੀ ਮਹਿਸੂਸ ਨਾ ਹੋਣ ਸਬੰਧੀ ਦਿੱਤੇ ਗਏ ਬਿਆਨ ’ਤੇ ਸਪੱਸ਼ਟੀਕਰਨ ਦਿੱਤਾ ਹੈ। ਔਨਲਾਈਨ ਵਿਰੋਧ ਹੋਣ ਤੋਂ ਬਾਅਦ ਸੰਜੈ ਦੱਤ ਨੇ ਕਿਹਾ ਕਿ ਇਹ ਗੱਲਬਾਤ ਉਨ੍ਹਾਂ ਦੀ ਸਕ੍ਰਿਪਟ ਦਾ ਹਿੱਸਾ...

  • fb
  • twitter
  • whatsapp
  • whatsapp
featured-img featured-img
ਬੌਲੀਵੁੱਡ ਅਦਾਕਾਰ ਸੰਜੇ ਦੱਤ। ਫਾਈਲ ਫੋਟੋ
Advertisement

ਬੌਲੀਵੁੱਡ ਅਦਾਕਾਰ ਸੰਜੈ ਦੱਤ (67) ਨੇ ਇੱਕ ਸ਼ੋਅ ਦੌਰਾਨ ਭਾਰਤ ’ਚ ਸ਼ਾਂਤੀ ਮਹਿਸੂਸ ਨਾ ਹੋਣ ਸਬੰਧੀ ਦਿੱਤੇ ਗਏ ਬਿਆਨ ’ਤੇ ਸਪੱਸ਼ਟੀਕਰਨ ਦਿੱਤਾ ਹੈ। ਔਨਲਾਈਨ ਵਿਰੋਧ ਹੋਣ ਤੋਂ ਬਾਅਦ ਸੰਜੈ ਦੱਤ ਨੇ ਕਿਹਾ ਕਿ ਇਹ ਗੱਲਬਾਤ ਉਨ੍ਹਾਂ ਦੀ ਸਕ੍ਰਿਪਟ ਦਾ ਹਿੱਸਾ ਸੀ ਅਤੇ ਇਹ ਹਲਕੇ-ਫੁਲਕੇ ਮਜ਼ਾਹੀਆ ਲਹਿਜ਼ੇ ’ਚ ਟਿੱਪਣੀਆਂ ਕੀਤੀਆਂ ਸਨ ਜਿਨ੍ਹਾਂ ਦਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਅਦਾਕਾਰ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਸ਼ਬਦਾਂ ਨੂੰ ਗ਼ਲਤ ਸੰਦਰਭ ’ਚ ਲਿਆ ਗਿਆ ਅਤੇ ਉਨ੍ਹਾਂ ਦਾ ਉਦੇਸ਼ ‘ਮੁੰਨਾ ਭਾਈ’ ਅਤੇ ‘ਗਾਂਧੀਗਿਰੀ’ ਵਾਂਗ ਪਿਆਰ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ ਦੇਣਾ ਸੀ।

Advertisement
Advertisement
×