DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੂਬੇ ਦੀ ਸਹਿਮਤੀ ਬਿਨਾਂ ਕੋਈ ਫ਼ੈਸਲਾ ਮਨਜ਼ੂਰ ਨਹੀਂ: MK Stalin

ਤਾਮਿਲ ਨਾਡੂ ਦੇ ਮੁੱਖ ਮੰਤਰੀ ਐੱਮ ਕੇ ਸਟਾਲਿਨ ਨੇ ਅੱਜ ਕਿਹਾ ਕਿ ਦੱਖਣੀ ਸੂਬਾ ਨਿਰਪੱਖ ਹਲਕਾਬੰਦੀ ਦੀ ਮੰਗ ਕਰ ਰਿਹਾ ਹੈ ਅਤੇ ਸੂਬਾ ਇਸ ਵਿਸ਼ੇ ’ਤੇ ਆਪਣੀ ਸਹਿਮਤੀ ਬਿਨਾਂ ਕੇਂਦਰ ਦਾ ਕੋਈ ਵੀ ਫ਼ੈਸਲਾ ਸਵੀਕਾਰ ਨਹੀਂ ਕਰੇਗਾ। ਉਨ੍ਹਾਂ ਪ੍ਰਧਾਨ ਮੰਤਰੀ...

  • fb
  • twitter
  • whatsapp
  • whatsapp
Advertisement

ਤਾਮਿਲ ਨਾਡੂ ਦੇ ਮੁੱਖ ਮੰਤਰੀ ਐੱਮ ਕੇ ਸਟਾਲਿਨ ਨੇ ਅੱਜ ਕਿਹਾ ਕਿ ਦੱਖਣੀ ਸੂਬਾ ਨਿਰਪੱਖ ਹਲਕਾਬੰਦੀ ਦੀ ਮੰਗ ਕਰ ਰਿਹਾ ਹੈ ਅਤੇ ਸੂਬਾ ਇਸ ਵਿਸ਼ੇ ’ਤੇ ਆਪਣੀ ਸਹਿਮਤੀ ਬਿਨਾਂ ਕੇਂਦਰ ਦਾ ਕੋਈ ਵੀ ਫ਼ੈਸਲਾ ਸਵੀਕਾਰ ਨਹੀਂ ਕਰੇਗਾ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ‘ਸ਼ਾਂਤ ਦੱਖਣੀ ਸੂਬੇ ਨੂੰ ਤੂਫ਼ਾਨ ’ਚ ਤਬਦੀਲ ਨਹੀਂ ਕਰਨਾ ਚਾਹੀਦਾ’ ਅਤੇ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਕਈ ਸਵਾਲ ਵੀ ਪੁੱਛੇ ਹਨ।

ਸਟਾਲਿਨ ਨੇ ਐਕਸ ’ਤੇ ‘ਹਲਕਾਬੰਦੀ ਨੂੰ ਖ਼ਤਰਾ: ਕੀ ਭਾਰਤ ਤਾਨਾਸ਼ਾਹੀ ਵੱਲ ਵਧ ਰਿਹਾ ਹੈ?’ ਸਿਰਲੇਖ ਹੇਠ ਕੀਤੀ ਪੋਸਟ ’ਚ ਕਿਹਾ, ‘‘ਪ੍ਰਧਾਨ ਮੰਤਰੀ ਨੂੰ ਦੱਖਣੀ ਸੂਬੇ ਦੀ ਜਨਤਾ ਦੇ ਇਨ੍ਹਾਂ ਢੁੱਕਵੇਂ ਤੇ ਅਹਿਮ ਸਵਾਲਾਂ ਦਾ ਜਵਾਬ ਦੇਣਾ ਚਾਹੀਦਾ ਹੈ।’’ ਡੀ ਐੱਮ ਕੇ ਮੁਖੀ ਨੇ ਜਾਣਨਾ ਚਾਹਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਹਲਕਾਬੰਦੀ ਪ੍ਰਕਿਰਿਆ ਨੂੰ ਲੈ ਕੇ ਆਪਣੀ ਯੋਜਨਾ ਸਾਫ਼ ਕਰਨ ਦੀ ਥਾਂ ਇਸ ਨੂੰ ਗੁਪਤ ਕਿਉਂ ਰੱਖ ਰਹੀ ਹੈ। ਉਨ੍ਹਾਂ ਪੋਸਟ ’ਚ ਪੁੱਛਿਆ, ‘‘2001 ’ਚ ਸਾਬਕਾ ਪ੍ਰਧਾਨ ਮੰਤਰੀ ਵਾਜਪਾਈ ਨੇ ਰਾਸ਼ਟਰ ਹਿੱਤ ’ਚ ਹਲਕਾਬੰਦੀ 25 ਸਾਲਾਂ ਲਈ ਮੁਅੱਤਲ ਕਰ ਦਿੱਤੀ ਸੀ। ਅੱਜ ਦੱਖਣੀ ਰਾਜਾਂ ਦੀ ਇਸੇ ਰਾਹ ’ਤੇ ਚੱਲਣ ਦੀ ਨਿਆਂ ਸੰਗਤ ਤੇ ਵਾਜਬ ਮੰਗ ’ਤੇ ਪ੍ਰਧਾਨ ਮੰਤਰੀ ਮੋਦੀ ਦਾ ਕੀ ਜਵਾਬ ਹੈ?’’

Advertisement

Advertisement
Advertisement
×