DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਧਰਮ ਨਿਰਪੱਖ ਰੁਖ਼ ’ਤੇ ਕੋਈ ਸਮਝੌਤਾ ਨਹੀਂ: VD Satheesan

ਕੇਰਲਾ ਦੇ ਮੁੱਖ ਮੰਤਰੀ ਵੀ ਡੀ ਸਤੀਸ਼ਨ ਨੇ ਅੱਜ ਕਿਹਾ ਕਿ ਕਾਂਗਰਸ ਦੀ ਅਗਵਾਈ ਹੇਠਲੇ ਸੰਯੁਕਤ ਜਮਹੂਰੀ ਮੋਰਚੇ (ਯੂ ਡੀ ਐੱਫ) ਦੇ ਧਰਮ ਨਿਰਪੱਖ ਰੁਖ਼ ’ਤੇ ਕੋਈ ਸਮਝੌਤਾ ਨਹੀਂ ਹੋਵੇਗਾ। ਯੂ ਡੀ ਐੱਫ ਫ਼ਿਰਕਾਪ੍ਰਸਤੀ ਦਾ ਸਖ਼ਤ ਵਿਰੋਧ ਕਰੇਗਾ। ਇਸੇ ਦੌਰਾਨ...

  • fb
  • twitter
  • whatsapp
  • whatsapp
Advertisement

ਕੇਰਲਾ ਦੇ ਮੁੱਖ ਮੰਤਰੀ ਵੀ ਡੀ ਸਤੀਸ਼ਨ ਨੇ ਅੱਜ ਕਿਹਾ ਕਿ ਕਾਂਗਰਸ ਦੀ ਅਗਵਾਈ ਹੇਠਲੇ ਸੰਯੁਕਤ ਜਮਹੂਰੀ ਮੋਰਚੇ (ਯੂ ਡੀ ਐੱਫ) ਦੇ ਧਰਮ ਨਿਰਪੱਖ ਰੁਖ਼ ’ਤੇ ਕੋਈ ਸਮਝੌਤਾ ਨਹੀਂ ਹੋਵੇਗਾ। ਯੂ ਡੀ ਐੱਫ ਫ਼ਿਰਕਾਪ੍ਰਸਤੀ ਦਾ ਸਖ਼ਤ ਵਿਰੋਧ ਕਰੇਗਾ। ਇਸੇ ਦੌਰਾਨ ਸੂਬਾਈ ਕੈਬਨਿਟ ਦੀ ਮੀਟਿੰਗ ’ਚ ਮੁੱਖ ਮੰਤਰੀ ਨੇ ਸਿਲਵਰਲਾਈਨ ਸੈਮੀ ਹਾਈ ਸਪੀਡ ਰੇਲ ਪ੍ਰਾਜੈਕਟ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ। ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਸਤੀਸ਼ਨ ਨੇ ਕਿਹਾ ਕਿ ਉਨ੍ਹਾਂ ਅਤੇ ਯੂ ਡੀ ਐੱਫ ਵੱਲੋਂ ਅਪਣਾਏ ਗਏ ਧਰਮ ਨਿਰਪੱਖ ਰੁਖ਼ ’ਚ ਕੋਈ ਤਬਦੀਲੀ ਨਹੀਂ ਆਈ ਹੈ। ਉਨ੍ਹਾਂ ਕਿਹਾ, ‘‘ਇਹ ਬਹੁਤ ਮਜ਼ਬੂਤ ਧਰਮ ਨਿਰਪੱਖ ਰੁਖ਼ ਹੈ। ਜੋ ਵੀ ਫ਼ਿਰਕੂ ਭਾਸ਼ਾ ਬੋਲੇਗਾ, ਉਸ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ। ਇਹ ਯੂ ਡੀ ਐੱਫ ਦਾ ਧਰਮ ਨਿਰਪੱਖ ਰੁਖ਼ ਹੈ। ਇਸ ’ਤੇ ਕੋਈ ਸਮਝੌਤਾ ਨਹੀਂ ਹੋ ਸਕਦਾ।’’ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਉਹ ਇੱਥੇ ਇਸਾਈ ਬਿਸ਼ਪ ਦੇ ਘਰਾਂ ਦੀਆਂ ਆਪਣੀਆਂ ਹਾਲੀਆ ਯਾਤਰਾਵਾਂ ਸਬੰਧੀ ਪੁੱਛੇ ਗਏ ਸਵਾਲਾਂ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਪੁੱਛਿਆ, ‘‘ਬਿਸ਼ਪ ਦੇ ਘਰਾਂ ਦਾ ਦੌਰਾ ਕਰਨ ’ਚ ਕੀ ਗ਼ਲਤ ਹੈ?’’ ਉਨ੍ਹਾਂ ਕਿਹਾ ਕਿ ਉਹ ਚੋਣਾਂ ਜਿੱਤਣ ਤੋਂ ਬਾਅਦ ਉੱਥੇ ਗਏ ਸਨ, ਕਿਸੇ ਤਰ੍ਹਾਂ ਦਾ ਲਾਹਾ ਲੈਣ ਦੇ ਇਰਾਦੇ ਨਾਲ ਨਹੀਂ।

ਇਸੇ ਦੌਰਾਨ ਮੁੱਖ ਮੰਤਰੀ ਵੀ ਡੀ ਸਤੀਸ਼ਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸਿਲਵਰਲਾਈਨ ਸੈਮੀ ਹਾਈ ਸਪੀਡ ਰੇਲ ਪ੍ਰਾਜੈਕਟ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਪਿਛਲੀ ਐੱਲ ਡੀ ਐੱਫ ਸਰਕਾਰ ਦਾ ਵੱਕਾਰੀ ਪ੍ਰਾਜੈਕਟ ਸੀ। ਸਤੀਸ਼ਨ ਨੇ ਕਿਹਾ ਕਿ ਪ੍ਰਾਜੈਕਟ ਲਈ ਜ਼ਮੀਨ ਐਕੁਆਇਰ ਕਰਨ ਨਾਲ ਸਬੰਧਤ ਨੋਟੀਫਿਕੇਸ਼ਨ ਵਾਪਸ ਲਏ ਜਾਣਗੇ। ਸਰਕਾਰ ਸਿਲਵਰਲਾਈਨ ਪ੍ਰਾਜੈਕਟ ਦਾ ਵਿਰੋਧ ਕਰਨ ਵਾਲਿਆਂ ਖ਼ਿਲਾਫ਼ ਦਰਜ ਅਪਰਾਧਿਕ ਮਾਮਲੇ ਵਾਪਸ ਲੈਣ ਦੀ ਸਿਫ਼ਾਰਸ਼ ਵੀ ਕਰੇਗੀ।

Advertisement

Advertisement
Advertisement
×