ਨਿਤੀਸ਼ ਦਾ ਪੁੱਤਰ ਬਣ ਸਕਦਾ ਹੈ ਵਜ਼ੀਰ
ਮੁੱਖ ਮੰਤਰੀ ਸਮਰਾਟ ਚੌਧਰੀ ਵੀਰਵਾਰ ਨੂੰ ਆਪਣੀ ਕੈਬਨਿਟ ਦਾ ਵਿਸਤਾਰ ਕਰਨਗੇ। ਐੱਨ ਡੀ ਏ ਦੀ ਅਹਿਮ ਭਾਈਵਾਲ ਜਨਤਾ ਦਲ (ਯੂਨਾਈਟਿਡ) ਨੇ ਮੰਤਰੀ ਮੰਡਲ ’ਚ ਵਾਧੇ ਦੌਰਾਨ 16 ਕੈਬਨਿਟ ਰੈਂਕ ਮੰਗੇ ਹਨ। ਸਾਬਕਾ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਪੁੱਤਰ ਨਿਸ਼ਾਂਤ ਕੁਮਾਰ...
Advertisement
ਮੁੱਖ ਮੰਤਰੀ ਸਮਰਾਟ ਚੌਧਰੀ ਵੀਰਵਾਰ ਨੂੰ ਆਪਣੀ ਕੈਬਨਿਟ ਦਾ ਵਿਸਤਾਰ ਕਰਨਗੇ। ਐੱਨ ਡੀ ਏ ਦੀ ਅਹਿਮ ਭਾਈਵਾਲ ਜਨਤਾ ਦਲ (ਯੂਨਾਈਟਿਡ) ਨੇ ਮੰਤਰੀ ਮੰਡਲ ’ਚ ਵਾਧੇ ਦੌਰਾਨ 16 ਕੈਬਨਿਟ ਰੈਂਕ ਮੰਗੇ ਹਨ। ਸਾਬਕਾ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਪੁੱਤਰ ਨਿਸ਼ਾਂਤ ਕੁਮਾਰ (45) ਵੀ ਭਲਕੇ ਕੈਬਨਿਟ ਮੰਤਰੀ ਵਜੋਂ ਹਲਫ਼ ਲੈ ਸਕਦਾ ਹੈ। ਕੁਮਾਰ ਇੰਜਨੀਅਰਿੰਗ ਗਰੈਜੂਏਟ ਹੈ। ਪਟਨਾ ਵਿੱਚ ਰੱਖੇ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਨਿਤਿਨ ਨਬੀਨ ਸਣੇ ਹੋਰ ਆਗੂਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਜੇ ਡੀ ਯੂ ਆਗੂ ਉਮੇਸ਼ ਕੁਸ਼ਵਾਹਾ ਨੇ ਪਾਰਟੀ ਲਈ 16 ਕੈਬਨਿਟ ਰੈਂਕ ਮੰਗੇ ਹਨ। ਕੈਬਨਿਟ ਵਿਸਤਾਰ ਦੌਰਾਨ ਐੱਨ ਡੀ ਏ ਭਾਈਵਾਲਾਂ ਐੱਨ ਜੇ ਪੀ ਆਰ ਵੀ, ਹਿੰਦੂਸਤਾਨ ਅਵਾਮੀ ਮੋਰਚਾ ਤੇ ਆਰ ਐੱਲ ਐੱਮ ਦੇ ਵਿਧਾਇਕਾਂ ਨੂੰ ਵੀ ਕੈਬਨਿਟ ਰੈਂਕ ਮਿਲ ਸਕਦੇ ਹਨ।
Advertisement
Advertisement
×

