DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Nitin Nabin Lucknow visit: ਐੱਨ ਡੀ ਏ ਭਾਈਵਾਲਾਂ ਨਾਲ ਮਿਲ ਕੇ ਯੂ ਪੀ ਚੋਣਾਂ ਲੜਾਂਗੇ: ਨਬੀਨ

ਭਾਜਪਾ ਪ੍ਰਧਾਨ ਨੇ ਵੱਡੇ ਬਹੁਮਤ ਨਾਲ ਮੁੜ ਸਰਕਾਰ ਬਣਾਉਣ ਦਾ ਦਾਅਵਾ ਕੀਤਾ

  • fb
  • twitter
  • whatsapp
  • whatsapp
featured-img featured-img
ਲਖਨਊ ’ਚ ਭਾਜਪਾ ਪ੍ਰਧਾਨ ਨਿਤਿਨ ਨਬੀਨ ਅਤੇ ਹੋਰ ਆਗੂਆਂ ਨਾਲ ਮੁਲਾਕਾਤ ਕਰਦੇ ਹੋਏ ਕੇਂਦਰੀ ਵਿੱਤ ਰਾਜ ਮੰਤਰੀ ਪੰਕਜ ਚੌਧਰੀ। -ਫੋਟੋ: ਪੀਟੀਆਈ
Advertisement
ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਆਪਣੇ ਦਮ ਉੱਤੇ ਚੋਣਾਂ ਲੜਨ ਦੇ ਸਮਰੱਥ ਹੈ, ਪਰ 2027 ਦੀਆਂ ਅਸੈਂਬਲੀ ਚੋਣਾਂ ਲਈ ਭਾਜਪਾ ਆਪਣੇ ਐੱਨ ਡੀ ਏ ਭਾਈਵਾਲਾਂ ਨਾਲ ਮਿਲ ਕੇ ਕੰਮ ਕਰੇਗੀ। ਕੌਮੀ ਜਮਹੂਰੀ ਗੱਠਜੋੜ ਵਿਚਲੇ ਭਿਆਲਾਂ ਨਾਲ ਇਥੇ ਬੈਠਕ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਬੀਨ ਨੇ ਭਰੋਸਾ ਜਤਾਇਆ ਕਿ ਐੱਨ ਡੀ ਏ 2027 ਦੀਆਂ ਚੋਣਾਂ ਵਿੱਚ ਵੱਡੇ ਬਹੁਮਤ ਨਾਲ ਉੱਤਰ ਪ੍ਰਦੇਸ਼ ਦੀ ਸੱਤਾ ਵਿੱਚ ਵਾਪਸੀ ਕਰੇਗਾ।

ਨਬੀਨ ਨੇ ਕਿਹਾ, ‘‘ਭਾਜਪਾ ਚੋਣਾਂ ਲੜਨ ਦੇ ਸਮਰੱਥ ਹੈ। ਉੱਤਰ ਪ੍ਰਦੇਸ਼ ਨੂੰ ‘ਉੱਤਮ ਪ੍ਰਦੇਸ਼’ ਬਣਾਉਣ ਲਈ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਐੱਨ ਡੀ ਏ ਭਿਆਲ ਮਿਲ ਕੇ ਕੰਮ ਕਰਦੇ ਰਹਿਣ।’’ ਉਨ੍ਹਾਂ ਦਾਅਵਾ ਕੀਤਾ ਕਿ ਐੱਨ ਡੀ ਏ ਸਰਕਾਰ ਨੇ ਆਪਣੇ ਸਾਂਝੇ ਯਤਨਾਂ ਸਦਕਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਅਗਵਾਈ ਹੇਠ ਸੂਬੇ ਦੀ ਕਾਇਆਕਲਪ ਕੀਤੀ ਹੈ। ਉਨ੍ਹਾਂ ਕਿਹਾ, ‘‘ਸਾਡੇ ਆਗੂਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸੇਵਾ ਦੀ ਭਾਵਨਾ ਨਾਲ ਲੋਕਾਂ ਲਈ ਕੰਮ ਕੀਤਾ ਹੈ। ਸਾਨੂੰ ਪੂਰਾ ਭਰੋਸਾ ਹੈ ਕਿ 2027 ਅਸੈਂਬਲੀ ਚੋਣਾਂ ਵਿੱਚ ਐੱਨ ਡੀ ਏ ਗੱਠਜੋੜ ਵੱਡੇ ਬਹੁਮਤ ਨਾਲ ਸਰਕਾਰ ਬਣਾਏਗਾ।’’ ਦੋ ਰੋਜ਼ਾ ਫੇਰੀ ਲਈ ਲਖਨਊ ਵਿੱਚ ਮੌਜੂਦ ਨਬੀਨ ਨੇ ਆਗਾਮੀ ਅਸੈਂਬਲੀ ਚੋਣਾਂ ਦੇ ਮੱਦੇਨਜ਼ਰ ਬੈਠਕਾਂ ਕੀਤੀਆਂ ਹਨ। ਉਹ ਸ਼ਨਿੱਚਰਵਾਰ ਨੂੰ ਲਖਨਊ ਪੁੱਜੇ ਸਨ।

Advertisement

Advertisement
Advertisement
×