DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Nitin Nabin ਜਲਦ ਕਰ ਸਕਦੇ ਨੇ ਭਾਜਪਾ ਵੀ ਨਵੀਂ ਟੀਮ ਦਾ ਐਲਾਨ 

ਸਭ ਦੀਆਂ ਨਜ਼ਰਾਂ ਧਰਮੇਂਦਰ ਪ੍ਰਧਾਨ 'ਤੇ ਟਿਕੀਆਂ; ਨੌਜਵਾਨ ਆਗੂਆਂ ਅਤੇ ਮਹਿਲਾਵਾਂ ਨੂੰ ਮਿਲ ਸਕਦੀ ਹੈ ਵੱਡੀ ਹਿੱਸੇਦਾਰੀ

  • fb
  • twitter
  • whatsapp
  • whatsapp
featured-img featured-img
Nitin Nabin (File Photo)
Advertisement

ਸੱਤਾਧਾਰੀ ਭਾਜਪਾ ਆਪਣੇ ਸੰਗਠਨ ਵਿੱਚ ਵੱਡੇ ਬਦਲਾਅ ਦੀ ਤਿਆਰੀ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਆਪਣੀ ਨਵੀਂ ਟੀਮ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਸੰਗਠਨ ਵਿੱਚ ਇਹ ਫੇਰਬਦਲ ਸੋਮਵਾਰ ਨੂੰ ਜਾਂ ਇਸ ਹਫ਼ਤੇ ਦੇ ਦੌਰਾਨ ਜਲਦੀ ਹੀ ਐਲਾਨਿਆ ਜਾ ਸਕਦਾ ਹੈ।

ਸੂਤਰਾਂ ਦਾ ਕਹਿਣਾ ਹੈ ਕਿ ਸੰਗਠਨ ਵਿੱਚ ਨਵੀਂ ਪੀੜ੍ਹੀ ਦੇ ਆਗੂਆਂ ਨੂੰ ਸ਼ਾਮਲ ਕਰਨ 'ਤੇ ਜ਼ੋਰ ਦਿੱਤਾ ਜਾਵੇਗਾ, ਜਿਸ ਵਿੱਚ ਨੌਜਵਾਨਾਂ ਅਤੇ ਮਹਿਲਾਵਾਂ ਨੂੰ ਮਹੱਤਵਪੂਰਨ ਹਿੱਸੇਦਾਰੀ ਮਿਲ ਸਕਦੀ ਹੈ। ਆਗੂਆਂ ਦਾ ਕਹਿਣਾ ਹੈ ਕਿ ਨੌਜਵਾਨ ਟੀਮ ਵੱਲ ਇਹ ਤਬਦੀਲੀ ਉਸ ਸਮੇਂ ਤੋਂ ਹੀ ਤੈਅ ਸੀ ਜਦੋਂ ਭਾਜਪਾ ਨੇ 46 ਸਾਲਾ ਨਬੀਨ ਨੂੰ ਆਪਣਾ ਸਭ ਤੋਂ ਘੱਟ ਉਮਰ ਦਾ ਪ੍ਰਧਾਨ ਬਣਾਇਆ ਸੀ।

Advertisement

ਨਬੀਨ ਦੇ ਕੌਮੀ ਪ੍ਰਧਾਨ ਚੁਣੇ ਜਾਣ ਤੋਂ ਹੀ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਭਾਜਪਾ ਦੇ ਪੂਰੇ ਸੰਗਠਨ ਵਿੱਚ ਪੀੜ੍ਹੀਗਤ ਬਦਲਾਅ (ਨਵੀਂ ਪੀੜ੍ਹੀ ਨੂੰ ਕਮਾਨ ਸੌਂਪਣਾ) ਹੋਵੇਗਾ। ਕੇਂਦਰੀ ਕੈਬਨਿਟ ਤੋਂ ਕਈ ਸੀਨੀਅਰ ਆਗੂਆਂ ਨੂੰ ਸੰਗਠਨ ਵਿੱਚ ਲਿਆਂਦਾ ਜਾ ਸਕਦਾ ਹੈ ਅਤੇ ਸਾਰੀਆਂ ਨਜ਼ਰਾਂ ਇਸ ਗੱਲ 'ਤੇ ਹੋਣਗੀਆਂ ਕਿ ਕਿਹੜੇ-ਕਿਹੜੇ ਆਗੂ ਇਸ ਬਦਲਾਅ ਨੂੰ ਅਪਣਾਉਂਦੇ ਹਨ। ਸੰਗਠਨ ਵਿੱਚ ਬਦਲਾਅ ਤੋਂ ਬਾਅਦ ਜਲਦੀ ਹੀ ਕੈਬਨਿਟ ਵਿੱਚ ਵੀ ਫੇਰਬਦਲ ਹੋ ਸਕਦਾ ਹੈ। 'ਟ੍ਰਿਬਿਊਨ ਸਮੂਹ' ਨੇ ਪਹਿਲਾਂ ਹੀ ਆਪਣੀ ਰਿਪੋਰਟ ਵਿੱਚ ਦੱਸਿਆ ਸੀ ਕਿ 15 ਅਗਸਤ ਤੋਂ ਬਾਅਦ ਕੈਬਨਿਟ ਵਿੱਚ ਬਦਲਾਅ ਦੀ ਸੰਭਾਵਨਾ ਹੈ।

Advertisement

ਮੌਜੂਦਾ ਭਾਜਪਾ ਸੰਗਠਨ ਦੀ ਅਗਵਾਈ ਚਾਰ ਮੈਂਬਰਾਂ ਵਾਲਾ 'ਮਾਰਗਦਰਸ਼ਕ ਮੰਡਲ' ਕਰਦਾ ਹੈ, ਜਿਸ ਵਿੱਚ ਪੀ ਐੱਮ ਨਰਿੰਦਰ ਮੋਦੀ, ਸੀਨੀਅਰ ਆਗੂ ਐੱਲ ਕੇ ਅਡਵਾਨੀ ਤੇ ਮੁਰਲੀ ਮਨੋਹਰ ਜੋਸ਼ੀ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਸ਼ਾਮਲ ਹਨ।

ਭਾਜਪਾ ਸੰਗਠਨ ਵਿੱਚ ਇਸ ਤੋਂ ਬਾਅਦ 12 ਮੈਂਬਰਾਂ ਵਾਲਾ ਸੰਸਦੀ ਬੋਰਡ ਆਉਂਦਾ ਹੈ, ਜਿਸ ਦੀ ਪ੍ਰਧਾਨਗੀ ਪੀ ਐੱਮ ਮੋਦੀ ਕਰਦੇ ਹਨ ਅਤੇ ਇਸ ਵਿੱਚ ਨਿਤਿਨ ਨਬੀਨ, ਰਾਜਨਾਥ ਸਿੰਘ, ਅਮਿਤ ਸ਼ਾਹ, ਜੇਪੀ ਨੱਡਾ, ਬੀ ਐੱਸ ਯੇਦੀਯੁਰੱਪਾ, ਸਰਬਾਨੰਦ ਸੋਨੋਵਾਲ, ਕੇ ਲਕਸ਼ਮਣ, ਇਕਬਾਲ ਸਿੰਘ ਲਾਲਪੁਰਾ, ਸੁਧਾ ਯਾਦਵ, ਸਤਿਆਨਾਰਾਇਣ ਜਟੀਆ ਅਤੇ ਬੀ ਐੱਲ ਸੰਤੋਸ਼ ਸ਼ਾਮਲ ਹਨ।

ਉੱਥੇ ਹੀ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਹੇਠਲੀ ਕੇਂਦਰੀ ਚੋਣ ਕਮੇਟੀ ਵਿੱਚ ਸਾਰੇ ਸੰਸਦੀ ਬੋਰਡ ਦੇ ਮੈਂਬਰ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਕੇਂਦਰੀ ਮੰਤਰੀ ਭੁਪੇਂਦਰ ਯਾਦਵ ਅਤੇ ਭਾਜਪਾ ਮਹਿਲਾ ਮੋਰਚਾ ਦੀ ਮੁਖੀ ਵਨਾਥੀ ਸ਼੍ਰੀਨਿਵਾਸਨ ਸ਼ਾਮਲ ਹਨ। ਭਾਜਪਾ ਵਿੱਚ 11 ਮੀਤ ਪ੍ਰਧਾਨ ਹਨ, ਜਿਨ੍ਹਾਂ ਵਿੱਚ ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਅਤੇ ਸੰਸਦ ਮੈਂਬਰ ਬੈਜਯੰਤ ਪਾਂਡਾ ਆਦਿ ਸ਼ਾਮਲ ਹਨ।

ਇਸ ਤੋਂ ਇਲਾਵਾ ਸੱਤ ਜਨਰਲ ਸਕੱਤਰ, ਜਿਸ ਵਿੱਚ ਅਰੁਣ ਸਿੰਘ, ਦੁਸ਼ਯੰਤ ਗੌਤਮ, ਵਿਨੋਦ ਤਾਵੜੇ, ਤਰੁਣ ਚੁਘ, ਸੁਨੀਲ ਬਾਂਸਲ, ਰਾਧਾ ਮੋਹਨ ਦਾਸ ਅਗਰਵਾਲ ਅਤੇ ਬੀ ਐੱਲ ਸੰਤੋਸ਼ ਸ਼ਾਮਲ ਹਨ।

Advertisement
×