ਨਵੀਂ ਦਿੱਲੀ: ਕੇਂਦਰੀ ਮੰਤਰੀ ਨਿਤਿਨ ਗਡਕਰੀ ਅੱਜ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਉਨ੍ਹਾਂ ਨੂੰ ਖੁਦ ਨੂੰ ਇਕਾਂਤਵਾਸ ਕਰਦਿਆਂ ਆਪਣੇ ਸੰਪਰਕ ’ਚ ਆਉਣ ਵਾਲੇ ਲੋਕਾਂ ਨੂੰ ਕਰੋਨਾ ਟੈਸਟ ਕਰਵਾਉਣ ਲਈ ਕਿਹਾ ਹੈ। ਸ੍ਰੀ ਗਡਕਰੀ ਨੇ ਟਵੀਟ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਟਵੀਟ ਕੀਤਾ, ‘ਤੁਹਾਡੀਆਂ ਦੁਆਵਾਂ ਦੇ ਸ਼ੁਭ ਕਾਮਨਾਮਨਾਵਾਂ ਸਦਕਾ ਮੈਂ ਇਸ ਸਮੇਂ ਠੀਕ ਹਾਂ। ਮੈਂ ਖੁਦ ਨੂੰ ਇਕਾਂਤਵਾਸ ਕਰ ਲਿਆ ਹੈ। ਬੀਤੇ ਦਿਨ ਮੈਂ ਕਮਜ਼ੋਰੀ ਮਹਿਸੂਸ ਕਰ ਰਿਹਾ ਸੀ ਤੇ ਮੈਂ ਆਪਣੇ ਡਾਕਟਰ ਨੂੰ ਮਿਲਿਆ। ਮੈਡੀਕਲ ਜਾਂਚ ਦੌਰਾਨ ਮੈਂ ਕਰੋਨਾ ਪਾਜ਼ੇਟਿਵ ਪਾਇਆ ਗਿਆ ਹਾਂ।’