ਨਵੀਂ ਦਿੱਲੀ, 1 ਜੁਲਾਈ
ਈਡੀ ਨੇ ਵੀਰਵਾਰ ਨੂੰ ਕਿਹਾ ਕਿ ਭਗੌਡੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਭੈਣ ਨੇ ਯੂਕੇ ਦੇ ਬੈਂਕ ਖਾਤੇ ਵਿਚੋਂ 17 ਕਰੋੜ ਤੋਂ ਵਧ ਰੁਪਏ ਭਾਰਤ ਸਰਕਾਰ ਨੂੰ ਭੇਜੇ ਹਨ। ਪੰਜਾਬ ਨੈਸ਼ਨਲ ਬੈਂਕ ਨਾਲ ਧੋਖਾਧੜੀ ਮਾਮਲੇ ਵਿੱਚ ਮਦਦ ਕਰਨ ’ਤੇ ਉਸ ਨੂੰ ਅਪਰਾਧਕ ਕਾਰਵਾਈ ਤੋਂ ਛੋਟ ਦੀ ਇਜਾਜ਼ਤ ਦਿੱਤੀ ਗਈ ਸੀ। ਈਡੀ ਨੇ ਇਕ ਬਿਆਨ ਵਿੱਚ ਕਿਹਾ, ‘‘ 24 ਜੂਨ ਨੂੰ ਪੂਰਵੀ ਮੋਦੀ ਨੇ ਈਡੀ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਨੂੰ ਲੰਡਨ, ਯੂਕੇ ਵਿੱਚ ਉਨ੍ਹਾਂ ਦੇ ਨਾਂ ’ਤੇ ਖੋਲ੍ਹੇ ਇਕ ਬੈਂਕ ਖਾਤੇ ਦਾ ਪਤਾ ਚਲਿਆ ਹੈ ਜੋ ਉਨ੍ਹਾਂ ਦੇ ਭਰਾ ਨੀਰਵ ਮੋਦੀ ਦੇ ਕਹਿਣ ’ਤੇ ਖੋਲ੍ਹਿਆ ਗਿਆ ਸੀ ਅਤੇ ਇਹ ਪੈਸਾ ਉਸ ਦਾ ਨਹੀਂ ਸੀ। ’’ ਬਿਆਨ ਵਿੱਚ ਕਿਹਾ ਗਿਆ ਹੈ ਕਿ ਪੂਰਵੀ ਮੋਦੀ ਨੂੰ ਸਹੀ ਜਾਣਕਾਰੀ ਦੇਣ ਦੀਆਂ ਸ਼ਰਤਾਂ ’ਤੇ ਮੁਆਫ਼ੀ ਦੀ ਇਜਾਜ਼ਤ ਦਿੱਤੀ ਗਈ ਸੀੇ। ਇਸ ਲਈ ਉਸ ਨੇ ਯੂਕੇ ਦੇ ਬੈਂਕ ਖਾਤੇ ਵਿੱਚੋਂ 23,16,889 ਅਮਰੀਕੀ ਡਾਲਰ ਦੀ ਰਾਸ਼ੀ ਈਡੀ ਦੇ ਬੈਂਕ ਖਾਤੇ ਵਿੱਚ ਭੇਜ ਦਿੱਤੀ ਹੈ। ਨੀਰਵ ਮੋਦੀ ਹਾਲ ਦੀ ਘੜੀ ਯੂਕੇ ਦੀ ਜੇਲ੍ਹ ਵਿੱਚ ਹੈ ਅਤੇ ਭਾਰਤ ਨੂੰ ਹਵਾਲਗੀ ਸਬੰਧੀ ਉਸ ਦੀ ਅਰਜ਼ੀ ਖਾਰਜ ਹੋ ਚੁੱਕੀ ਹੈ। ਨੀਰਵ ਮੋਦੀ ਪੀਐਨਬੀ ਦੀ ਬ੍ਰੈਂਡੀ ਸ਼ਾਖਾ ਨਾਲ ਦੋ ਅਰਬ ਡਾਲਰ ਦੇ ਕਰਜ਼ ਧੋਖਾਧੜੀ ਮਾਮਲੇ ਵਿੱਚ ਲੋੜੀਂਦਾ ਹੈ। -ਏਜਸੰੀ