DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬੋਤਸਵਾਨਾ ਤੋਂ ਨੌਂ ਚੀਤੇ ਕੂਨੋ ਨੈਸ਼ਨਲ ਪਾਰਕ ਪੁੱਜੇ

ਭਾਰਤ ’ਚ ਚੀਤਿਆਂ ਦੀ ਕੁੱਲ ਗਿਣਤੀ 48 ਹੋਈ

  • fb
  • twitter
  • whatsapp
  • whatsapp
featured-img featured-img
ਕੇਂਦਰੀ ਮੰਤਰੀ ਭੁਪੇਂਦਰ ਯਾਦਵ ਬੋਤਸਵਾਨਾ ਤੋਂ ਲਿਆਂਦੇ ਚੀਤਿਆਂ ਨੂੰ ਕੂਨੋ ਨੈਸ਼ਨਲ ਪਾਰਕ ਵਿੱਚ ਛੱਡਦੇ ਹੋਏ। -ਫੋਟੋ: ਏਐੱਨਆਈ
Advertisement

ਅਫਰੀਕੀ ਮੁਲਕ ਬੋਤਸਵਾਨਾ ਤੋਂ ਨੌਂ ਹੋਰ ਚੀਤੇ ਸ਼ਨਿੱਚਰਵਾਰ ਨੂੰ ਕੂਨੋ ਨੈਸ਼ਨਲ ਪਾਰਕ ਵਿੱਚ ਲਿਆਂਦੇ ਗਏ ਹਨ। ਇਨ੍ਹਾਂ ਦੀ ਆਮਦ ਨਾਲ ਭਾਰਤ ਵਿੱਚ ਚੀਤਿਆਂ ਦੀ ਕੁੱਲ ਗਿਣਤੀ 48 ਹੋ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਚੀਤਿਆਂ ਦਾ ਇਹ ਤੀਜਾ ਬੈਚ ਅਫਰੀਕਾ ਤੋਂ ਭਾਰਤੀ ਹਵਾਈ ਸੈਨਾ ਦੇ ਜਹਾਜ਼ ਉੱਤੇ ਲਿਆਂਦਾ ਗਿਆ ਹੈ। ਕੇਂਦਰੀ ਵਾਤਾਵਰਨ, ਜੰਗਲਾਤ ਤੇ ਜਲਵਾਯੂ ਮੰਤਰੀ ਭੁਪੇਂਦਰ ਯਾਦਵ ਇਨ੍ਹਾਂ ਚੀਤਿਆਂ ਨੂੰ ਪਾਰਕ ਵਿੱਚ ਤਿਆਰ ਪਿੰਜਰਿਆਂ ’ਚ ਛੱਡਣਗੇ।

ਸ਼ਿਵਪੁਰ ਦੀ ਲੋਕ ਸੰਪਰਕ ਅਧਿਕਾਰੀ ਅਵੰਤਿਕਾ ਸ੍ਰੀਵਾਸਤਵ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਭਾਰਤੀ ਹਵਾਈ ਸੈਨਾ ਦਾ ਜਹਾਜ਼ ਇਸ ਨਵੇਂ ਬੈਚ ਨੂੰ ਬੋਤਸਵਾਨਾ ਤੋਂ ਗਵਾਲੀਅਰ ਲੈ ਕੇ ਆਇਆ ਤੇ ਅੱਗੋਂ ਭਾਰਤੀ ਹਵਾਈ ਸੈਨਾ ਦੇ ਚੌਪਰ ਉੱਤੇ ਕੂਨੋ ਨੈਸ਼ਨਲ ਪਾਰਕ ਲਿਆਂਦਾ ਗਿਆ। ਅਫ਼ਰੀਕਾ ਤੋਂ ਆਏ ਚੀਤਿਆਂ ਦਾ ਇਹ ਤੀਜਾ ਬੈਚ ਹੈ। ਇਸ ਤੋਂ ਪਹਿਲਾਂ ਨਾਮੀਬੀਆ ਤੇ ਦੱਖਣੀ ਅਫ਼ਰੀਕਾ ਤੋਂ ਚੀਤੇ ਲਿਆਂਦੇ ਗਏ ਸਨ।

Advertisement

ਪ੍ਰਾਜੈਕਟ ਚੀਤਾ ਦੇ ਡਾਇਰੈਕਟਰ ਉੱਤਮ ਸ਼ਰਮਾ ਨੇ ਕਿਹਾ, ‘‘ਹੋਰ ਚੀਤਿਆਂ ਦੀ ਆਮਦ ਨਾਲ ਭਾਰਤ ਵਿੱਚ ਇਨ੍ਹਾਂ ਦੇ ਪੁਨਰ ਸੁਰਜੀਤੀ ਪ੍ਰੋਗਰਾਮ ਨੂੰ ਮਜ਼ਬੂਤੀ ਮਿਲੇਗੀ। ਕੇਂਦਰ ਸਰਕਾਰ ਦੀ ਹਮਾਇਤ ਨਾਲ ਸਾਡਾ ਟੀਚਾ ਇਨ੍ਹਾਂ ਦੀ ਆਬਾਦੀ ਨੂੰ ਜਲਦੀ ਤੋਂ ਜਲਦੀ 50 ਤੱਕ ਵਧਾਉਣ ਦਾ ਹੈ।’’ ਉਨ੍ਹਾਂ ਕਿਹਾ ਕਿ ਤਿੰਨ ਚੀਤੇ ਗਾਂਧੀ ਸਾਗਰ ਜੰਗਲੀ ਜੀਵ ਰੱਖ ’ਚ ਭੇਜੇ ਗਏ ਹਨ ਤੇ 36 ਚੀਤੇ ਕੂਨੋ ਨੈਸ਼ਨਲ ਪਾਰਕ ਵਿੱਚ ਹਨ।

Advertisement

Advertisement
×